ਯਸ਼ ਰਾਜ ਫ਼ਿਲਮਜ਼ ਨੇ ਆਪਣੀ ਨਵੀਂ ਫ਼ਿਲਮ ‘ਬੇਪਰਵਾਹ’ ਦਾ ਕੀਤਾ ਐਲਾਨ, ਅਹਾਨ ਪਾਂਡੇ ਅਤੇ ਸ਼ਰਵਰੀ ਦੀ ਨਜ਼ਰ ਆਵੇਗੀ ਜੋੜੀ
ਬਾਲੀਵੁੱਡ ਦੀ ਮਸ਼ਹੂਰ ਫ਼ਿਲਮ ਨਿਰਮਾਣ ਕੰਪਨੀ ਯਸ਼ ਰਾਜ ਫ਼ਿਲਮਜ਼ (Yash Raj Films) ਨੇ ਆਪਣੀ ਅਗਲੀ ਫ਼ਿਲਮ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਫ਼ਿਲਮ ਦਾ ਨਾਂ ‘ਬੇਪਰਵਾਹ’ (Beparwah) ਰੱਖਿਆ ਗਿਆ ਹੈ, ਜਿਸ ਵਿੱਚ ਅਹਾਨ ਪਾਂਡੇ ਅਤੇ ਸ਼ਰਵਰੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।
ਬਾਲੀਵੁੱਡ ਦੀ ਮਸ਼ਹੂਰ ਫ਼ਿਲਮ ਨਿਰਮਾਣ ਕੰਪਨੀ ਯਸ਼ ਰਾਜ ਫ਼ਿਲਮਜ਼ (Yash Raj Films) ਨੇ ਆਪਣੀ ਅਗਲੀ ਫ਼ਿਲਮ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਫ਼ਿਲਮ ਦਾ ਨਾਂ ‘ਬੇਪਰਵਾਹ’ (Beparwah) ਰੱਖਿਆ ਗਿਆ ਹੈ, ਜਿਸ ਵਿੱਚ ਅਹਾਨ ਪਾਂਡੇ ਅਤੇ ਸ਼ਰਵਰੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਇਹ ਫ਼ਿਲਮ ਰੋਮਾਂਸ ਅਤੇ ਐਕਸ਼ਨ ਨਾਲ ਭਰਪੂਰ ਡਰਾਮਾ ਹੋਵੇਗੀ। ਫ਼ਿਲਮ ਦਾ ਨਿਰਦੇਸ਼ਨ ਅਲੀ ਅੱਬਾਸ ਜ਼ਫ਼ਰ ਕਰ ਰਹੇ ਹਨ, ਜਦਕਿ ਇਸ ਨੂੰ ਆਦਿਤਿਆ ਚੋਪੜਾ ਵੱਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ।

ਫ਼ਿਲਮ ਦੀ ਰਿਲੀਜ਼ ਤਾਰੀਖ਼ ਵੀ ਸਾਹਮਣੇ ਆ ਗਈ ਹੈ। ‘ਬੇਪਰਵਾਹ’ 26 ਮਾਰਚ 2027 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
ਅਹਾਨ ਪਾਂਡੇ ਅਤੇ ਸ਼ਰਵਰੀ ਦੀ ਜੋੜੀ ਨੂੰ ਵੱਡੇ ਪਰਦੇ ’ਤੇ ਦੇਖਣ ਲਈ ਦਰਸ਼ਕਾਂ ਨੂੰ ਅਜੇ ਇੰਤਜ਼ਾਰ ਕਰਨਾ ਪਵੇਗਾ। ਰੋਮਾਂਸ ਅਤੇ ਐਕਸ਼ਨ ਦੇ ਸੁਮੇਲ ਵਾਲੀ ਇਸ ਫ਼ਿਲਮ ਨੂੰ ਲੈ ਕੇ ਬਾਲੀਵੁੱਡ ਪ੍ਰੇਮੀਆਂ ਵਿੱਚ ਦਿਲਚਸਪੀ ਦੇਖਣ ਨੂੰ ਮਿਲ ਸਕਦੀ ਹੈ। ਹੁਣ ਦਰਸ਼ਕਾਂ ਦੀਆਂ ਨਜ਼ਰਾਂ ਫ਼ਿਲਮ ਦੇ ਪਹਿਲੇ ਲੁੱਕ, ਟੀਜ਼ਰ ਅਤੇ ਹੋਰ ਜਾਣਕਾਰੀਆਂ ’ਤੇ ਰਹਿਣਗੀਆਂ।