logo
logo

ਰੋਹਨਪ੍ਰੀਤ ਤੇ ਨੇਹਾ ਕੱਕੜ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਗਾਇਕਾ ਨੇ ਤਸਵੀਰਾਂ ਸਾਂਝੀਆਂ ਕਰਕੇ ਦਿੱਤੀ ਵਧਾਈ

 ਨੇਹਾ ਕੱਕੜ ਤੇ ਰੋਹਨਪ੍ਰੀਤ ਦੀ ਅੱਜ ਵੈਡਿੰਗ ਐਨੀਵਰਸਰੀ ਹੈ। ਦੋਵਾਂ ਦੇ ਵਿਆਹ ਨੂੰ ਛੇ ਸਾਲ ਹੋ ਗਏ ਹਨ। ਦੋਵਾਂ ਨੇ ਵੈਡਿੰਗ ਐਨੀਵਰਸਰੀ ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਨੇਹਾ ਕੱਕੜ ਨੇ ਰੋਹਨਪ੍ਰੀਤ ਦੇ ਲਈ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ ।

ਗਾਇਕਾ ਨੇ ਲਿਖਿਆ “6 ਸਾਲ ਹੋ ਭੀ ਗੇ? ਮੈਂ ਹਮੇਸ਼ਾ ਰੋਹੂ ਨੂੰ ਇਹ ਪੁੱਛਦੀ ਹਾਂ.. ਇਸ ਆਦਮੀ ਨੇ ਮੇਰੀ ਜ਼ਿੰਦਗੀ ਨੂੰ ਇੰਨਾ ਸੁਚਾਰੂ ਅਤੇ ਸੁੰਦਰ ਬਣਾ ਦਿੱਤਾ ਹੈ ਕਿ ਪਤਾ ਹੀ ਨਹੀਂ ਚਲਿਆ ਕੇ ਅਸੀਂ 6  ਸਾਲ ਇੱਕਠੇ ਗੁਜ਼ਾਰ ਲਏ।

ਜੋ ਸਕਿੰਟ ‘ਚ ਨਿਕਲ ਗਏ! ਰੋਹਨਪ੍ਰੀਤ ਤੂੰ ਮੇਰਾ ਆਸ਼ੀਰਵਾਦ ਹੈਂ, ਸਿਰਫ਼ ਦਰਦਾਂ ਦਾ ਫਲ, ਸਭ ਤੋਂ ਵਧੀਆ ਤੋਹਫ਼ਾ ਮੈਨੂੰ ਮਾਤਾ ਰਾਣੀ ਤੋਂ ਮਿਲਿਆ!! ਵੈਡਿੰਗ ਐਨੀਵਰਸਰੀ ਮੁਬਾਰਕ ਝੱਲੇ”! ਨੇਹਾ ਕੱਕੜ ਨੇ ਜਿਉਂ ਹੀ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ। 

ਨੇਹਾ ਕੱਕੜ ਤੇ ਰੋਹਨਪ੍ਰੀਤ ਦੀ ਮੁਲਾਕਾਤ 

ਰੋਹਨਪ੍ਰੀਤ ਤੇ ਨੇਹਾ ਕੱਕੜ ਦੀ ਮੁਲਾਕਾਤ ਇੱਕ ਗਾਣੇ ਦੇ ਸ਼ੂਟ ਦੇ ਦੌਰਾਨ ਹੋਈ ਸੀ । ਇਸ ਤੋਂ ਬਾਅਦ ਹੀ ਦੋਵਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ ਸੀ । ਰੋਹਨਪ੍ਰੀਤ ਦੇ ਨਾਲ ਵਿਆਹ ਤੋਂ ਪਹਿਲਾਂ ਨੇਹਾ ਕੱਕੜ ਹਿਮਾਂਸ਼ ਕੋਹਲੀ ਦੇ ਨਾਲ ਰਿਲੇਸ਼ਨਸ਼ਿਪ ‘ਚ ਸੀ ਪਰ ਦੋਨਾਂ ਦਾ ਰਿਸ਼ਤਾ ਟੁੱਟ ਗਿਆ ਸੀ ।  

- GTC Pollywood

Top Stories