ਸੁਪਰੀਮ ਕੋਰਟ ਨੇ ਰਾਜਪਾਲ ਯਾਦਵ ਨੂੰ ਲਗਾਈ ਫਟਕਾਰ, ਰਕਮ ਜਮਾਂ ਕਰਵਾਉਣ ਦਾ ਦਿੱਤਾ ਆਖਰੀ ਮੌਕਾ

ਸੁਪਰੀਮ ਕੋਰਟ ਨੇ ਅਦਾਕਾਰ ਰਾਜਪਾਲ ਯਾਦਵ ਨੂੰ ਚੈਕ ਬਾਊਂਸ ਮਾਮਲੇ ‘ਚ ਦੋ ਹਫਤਿਆਂ ਦੇ ਅੰਦਰ ਦੋ ਕਰੋੜ ਜਮਾਂ ਕਰਵਾਉਣ ਦਾ ਮੌਕਾ ਦਿੱਤਾ ਹੈ।ਰਾਜਪਾਲ ਯਾਦਵ ‘ਤੇ ਇੱਕ ਪ੍ਰੋਡਕਸ਼ਨ ਹਾਊਸ ਦੇ ਮਾਲਕ ਦੇ ਪੰਜ ਕਰੋੜ ਬਕਾਇਆ ਹੋਣ ਦਾ ਇਲਜ਼ਾਮ ਹੈ। ਕੋਰਟ ਦਾ ਕਹਿਣਾ ਹੈ ਕਿ ਅਦਾਕਾਰ ਦਾ ਵਿਵਹਾਰ ਭਰੋਸੇ ਦੇ ਲਾਇਕ ਨਹੀਂ ਹੈ।ਭਾਰਤ ਦੇ ਮੁੱਖ ਜੱਜ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਕਿਹਾ ਹੈ ਕਿ ‘ਉਨ੍ਹਾਂ ਦੇ ਪਿਛਲੇ ਵਿਵਹਾਰ ਨੂੰ ਵੇਖਦੇ ਹੋਏ ਉਨ੍ਹਾਂ ‘ਤੇ ਕੋਈ ਭਰੋਸਾ ਕਿਵੇਂ ਕਰ ਸਕਦਾ ਹੈ।

By  Shaminder Kaur Kaler September 15th 2026 06:25 PM

ਸੁਪਰੀਮ ਕੋਰਟ ਨੇ ਅਦਾਕਾਰ ਰਾਜਪਾਲ ਯਾਦਵ ਨੂੰ ਚੈਕ ਬਾਊਂਸ ਮਾਮਲੇ ‘ਚ ਦੋ ਹਫਤਿਆਂ ਦੇ ਅੰਦਰ ਦੋ ਕਰੋੜ ਜਮਾਂ ਕਰਵਾਉਣ ਦਾ ਮੌਕਾ ਦਿੱਤਾ ਹੈ।ਰਾਜਪਾਲ ਯਾਦਵ ‘ਤੇ ਇੱਕ ਪ੍ਰੋਡਕਸ਼ਨ ਹਾਊਸ ਦੇ ਮਾਲਕ ਦੇ ਪੰਜ ਕਰੋੜ ਬਕਾਇਆ ਹੋਣ ਦਾ ਇਲਜ਼ਾਮ ਹੈ। ਕੋਰਟ ਦਾ ਕਹਿਣਾ ਹੈ ਕਿ ਅਦਾਕਾਰ ਦਾ ਵਿਵਹਾਰ ਭਰੋਸੇ ਦੇ ਲਾਇਕ ਨਹੀਂ ਹੈ।ਭਾਰਤ ਦੇ ਮੁੱਖ ਜੱਜ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਕਿਹਾ ਹੈ ਕਿ ‘ਉਨ੍ਹਾਂ ਦੇ ਪਿਛਲੇ ਵਿਵਹਾਰ ਨੂੰ ਵੇਖਦੇ ਹੋਏ ਉਨ੍ਹਾਂ ‘ਤੇ ਕੋਈ ਭਰੋਸਾ ਕਿਵੇਂ ਕਰ ਸਕਦਾ ਹੈ। ਉਹ ਬਾਲੀਵੁੱਡ ‘ਚ ਡਰਾਮਾ ਅਤੇ ਐਕਟਿੰਗ ਕਰਨ ‘ਚ ਮਾਹਿਰ ਹਨ ਅਤੇ ਕੋਰਟ ‘ਚ ਵੀ ਉਹੀ ਕੁਝ ਕਰ ਰਹੇ ਹਨ। 


ਰਾਜਪਾਲ ਯਾਦਵ ਨੇ ਦਿਵਾਇਆ ਭਰੋਸਾ

ਰਾਜਪਾਲ ਯਾਦਵ ਨੇ ਭਰੋਸਾ ਦਿਵਾਇਆ ਹੈ ਕਿ ਉਹ ਤੈਅ ਸਮੇਂ ‘ਚ ਘੱਟੋ ਘੱਟ ਦੋ ਕਰੋੜ ਰੁਪਏ ਜਮਾਂ ਕਰ ਦੇਣਗੇ ਅਤੇ ਬਾਕੀ ਦੀ ਰਕਮ ਦੇ ਲਈ ਜ਼ਮਾਨਤ ਦੇਣਗੇ। ਕੋਰਟ ਨੇ ਰਾਜਪਾਲ ਯਾਦਵ ਨੂੰ ਆਪਣਾ ਪਾਸਪੋਰਟ ਸਰੈਂਡਰ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਦੱਸ ਦਈਏ ਕਿ ਕੁਝ ਮਹੀਨੇ ਪਹਿਲਾਂ ਰਾਜਪਾਲ ਯਾਦਵ ਨੂੰ ਜੇਲ੍ਹ ਹੋਈ ਸੀ।


ਜਿਸ ਤੋਂ ਬਾਅਦ ਸੋਨੂੰ ਸੂਦ ਸਣੇ ਕਈ ਕਲਾਕਾਰ ਉਨ੍ਹਾਂ ਦੀ ਮਦਦ ਦੇ ਲਈ ਅੱਗੇ ਆਏ ਸਨ।ਰਾਜਪਾਲ ਯਾਦਵ ਇੰਡਸਟਰੀ ਦੇ ਵੱਡੇ ਕਲਾਕਾਰਾਂ ‘ਚ ਸ਼ੁਮਾਰ ਹਨ, ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਅਨੇਕਾਂ ਹੀ ਹਿੱਟ ਫ਼ਿਲਮਾਂ ਦਿੱਤੀਆਂ ਹਨ।

Related Post

16ਵੇਂ ਦਿਨ ਵੀ ਬਾਕਸ ਆਫਿਸ ’ਤੇ ਛਾਈ 'ਰਾਮਾਇਣ', ਰਣਬੀਰ ਕਪੂਰ ਦੀ ਫ਼ਿਲਮ ਨੇ ਕਮਾਏ ਕਰੋੜਾਂ ਰੁਪਏ
ਸਮੰਥਾ ਰੂਥ ਪ੍ਰਭੂ ਬਣੀ ਮਾਂ, ਬੇਬੀ ਬੁਆਏ ਨੂੰ ਦਿੱਤਾ ਜਨਮ, ਤਸਵੀਰ ਸਾਂਝੀ ਕਰਕੇ ਅਦਾਕਾਰਾ ਨੇ ਦਿੱਤੀ ਜਾਣਕਾਰੀ
ਅਫੇਅਰ ਦੀਆਂ ਖ਼ਬਰਾਂ ਵਿਚਾਲੇ ਕ੍ਰਿਤੀ ਸੈਨਨ ਨੇ ਕਬੀਰ ਬਹੀਆ ’ਤੇ ਲੁਟਾਇਆ ਪਿਆਰ, ਖ਼ਾਸ ਤਸਵੀਰ ਸਾਂਝੀ ਕਰ ਦਿੱਤੀ ਜਨਮਦਿਨ ਦੀ ਵਧਾਈ
ਤੱਬੂ ਦੀ OTT ਦੁਨੀਆ ਵਿੱਚ ਨਵੀਂ ਪਾਰੀ, YRF ਦੀ Netflix ਸੀਰੀਜ਼ ‘ਟਨਲ ਮੈਨ’ ਵਿੱਚ ਆਵੇਗੀ ਨਜ਼ਰ; ਉੱਤਰਾਖੰਡ ਰੈਸਕਿਊ ਆਪ੍ਰੇਸ਼ਨ ਤੋਂ ਪ੍ਰੇਰਿਤ ਹੈ ਕਹਾਣੀ
ਦੀਆ ਮਿਰਜ਼ਾ ਨੇ ਨਵਾਜ਼ੂਦੀਨ ਸਿੱਦੀਕੀ ਨੂੰ ਕਿਹਾ “ਨਾ ਬਾਤ ਕਰਨੇ ਕੀ ਤਮੀਜ਼ ਹੈ” ਅਦਾਕਾਰ ਨੇ ਦਿੱਤਾ ਜਵਾਬ “ਕਾਮ ਮੇ ਕਮੀ ਹੈ ਤੋ ਨਿਕਾਲ ਕੇ ਦਿਖਾਓ”
ਸੋਨਾ ਮਹਾਪਾਤਰਾ ਨੇ ਸਲਮਾਨ ਖ਼ਾਨ 'ਤੇ ਕੱਸਿਆ ਤੰਜ਼, ਗਾਇਕੀ ਦਾ ਉਡਾਇਆ ਮਜ਼ਾਕ, ਪੁਰਾਣੇ ਵਿਵਾਦ ਨੂੰ ਲੈ ਕੇ ਵੀ ਖੋਲ੍ਹੇ ਰਾਜ਼

© Copyright Galactic Television & Communications Pvt. Ltd. 2026. All rights reserved.