ਦੀਵਾਲੀ ’ਤੇ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਖਾਸ ਤੋਹਫ਼ਾ, ਪਹਿਲੀ ਵਾਰ ਦਿਖਾਈ ਪੁੱਤਰ ਵਿਆਨ ਦੀ ਝਲਕ

ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਅਤੇ ਅਦਾਕਾਰਾ ਕੈਟਰੀਨਾ ਕੈਫ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ਵਿੱਚ ਹਨ। ਇਸ ਵਾਰ ਉਨ੍ਹਾਂ ਦੀ ਦੀਵਾਲੀ ਦੀ ਖੁਸ਼ੀ ਪ੍ਰਸ਼ੰਸਕਾਂ ਲਈ ਵੀ ਖਾਸ ਬਣ ਗਈ, ਕਿਉਂਕਿ ਜੋੜੇ ਨੇ ਆਪਣੇ ਪੁੱਤਰ ਵਿਆਨ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਉਸ ਦੀ ਪਹਿਲੀ ਝਲਕ ਦੁਨੀਆ ਨੂੰ ਦਿਖਾਈ ਹੈ।

By  Shaminder Kaur Kaler November 9th 2026 04:00 PM

ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਅਤੇ ਅਦਾਕਾਰਾ ਕੈਟਰੀਨਾ ਕੈਫ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ਵਿੱਚ ਹਨ। ਇਸ ਵਾਰ ਉਨ੍ਹਾਂ ਦੀ ਦੀਵਾਲੀ ਦੀ ਖੁਸ਼ੀ ਪ੍ਰਸ਼ੰਸਕਾਂ ਲਈ ਵੀ ਖਾਸ ਬਣ ਗਈ, ਕਿਉਂਕਿ ਜੋੜੇ ਨੇ ਆਪਣੇ ਪੁੱਤਰ ਵਿਆਨ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਉਸ ਦੀ ਪਹਿਲੀ ਝਲਕ ਦੁਨੀਆ ਨੂੰ ਦਿਖਾਈ ਹੈ।


ਵਿੱਕੀ ਅਤੇ ਕੈਟਰੀਨਾ ਨੇ ਦੀਵਾਲੀ ਦੇ ਮੌਕੇ ’ਤੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਪਰਿਵਾਰਕ ਤਸਵੀਰਾਂ ਪੋਸਟ ਕੀਤੀਆਂ। ਇਨ੍ਹਾਂ ਤਸਵੀਰਾਂ ਵਿੱਚ ਦੋਵੇਂ ਆਪਣੇ ਨਿੱਕੇ ਜਿਹੇ ਪੁੱਤਰ ਨਾਲ ਨਜ਼ਰ ਆ ਰਹੇ ਹਨ। ਤਸਵੀਰਾਂ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕਾਂ ਦੀਆਂ ਪ੍ਰਤੀਕਿਰਿਆਵਾਂ ਆਉਣ ਲੱਗੀਆਂ ਅਤੇ ਹਰ ਕੋਈ ਨਿੱਕੇ ਵਿਆਨ ਦੀ ਕਿਊਟਨੈੱਸ ਦੀ ਤਾਰੀਫ਼ ਕਰ ਰਿਹਾ ਹੈ।


ਤਿਉਹਾਰ ਦੇ ਮੌਕੇ ’ਤੇ ਤਿੰਨਾਂ ਦਾ ਪਹਿਰਾਵਾ ਵੀ ਕਾਫੀ ਖਾਸ ਸੀ। ਕੈਟਰੀਨਾ ਪੀਲੇ ਰੰਗ ਦੇ ਰਵਾਇਤੀ ਸੂਟ ਵਿੱਚ ਦਿਖਾਈ ਦਿੱਤੀ, ਜਦਕਿ ਵਿੱਕੀ ਨੇ ਬੇਜ ਰੰਗ ਦਾ ਕੁੜਤਾ ਪਹਿਨਿਆ ਹੋਇਆ ਸੀ। ਉਨ੍ਹਾਂ ਦੇ ਪੁੱਤਰ ਵਿਆਨ ਵੀ ਪਿਤਾ ਦੇ ਪਹਿਰਾਵੇ ਨਾਲ ਮੇਲ ਖਾਂਦੇ ਕੁੜਤੇ ਅਤੇ ਪੀਲੀ ਜੈਕੇਟ ਵਿੱਚ ਬੇਹੱਦ ਪਿਆਰਾ ਲੱਗ ਰਿਹਾ ਸੀ।

ਜੋੜੇ ਨੇ ਤਸਵੀਰਾਂ ਦੇ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਦੀਵਾਲੀ ਦੀਆਂ ਵਧਾਈਆਂ ਵੀ ਦਿੱਤੀਆਂ। ਉਨ੍ਹਾਂ ਨੇ ਇਸ ਸਾਲ ਦੇ ਤਿਉਹਾਰ ਨੂੰ ਆਪਣੀ ਜ਼ਿੰਦਗੀ ਦੀ ਸਭ ਤੋਂ ਰੌਸ਼ਨ ਦੀਵਾਲੀ ਦੱਸਿਆ ਅਤੇ ਸਾਰਿਆਂ ਲਈ ਪਿਆਰ, ਖੁਸ਼ੀਆਂ ਤੇ ਚਾਨਣ ਦੀ ਕਾਮਨਾ ਕੀਤੀ।


ਜ਼ਿਕਰਯੋਗ ਹੈ ਕਿ ਵਿੱਕੀ ਅਤੇ ਕੈਟਰੀਨਾ ਨੇ 7 ਨਵੰਬਰ 2025 ਨੂੰ ਆਪਣੇ ਪੁੱਤਰ ਦੇ ਜਨਮ ਦੀ ਖੁਸ਼ਖਬਰੀ ਸਾਂਝੀ ਕੀਤੀ ਸੀ। 7 ਨਵੰਬਰ 2026 ਨੂੰ ਵਿਆਨ ਦਾ ਪਹਿਲਾ ਜਨਮਦਿਨ ਸੀ ਅਤੇ ਇਸ ਤੋਂ ਅਗਲੇ ਦਿਨ ਦੀਵਾਲੀ ਮੌਕੇ ਉਸ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਜੋੜੇ ਨੇ ਆਪਣੇ ਪ੍ਰਸ਼ੰਸਕਾਂ ਨੂੰ ਯਾਦਗਾਰ ਤੋਹਫ਼ਾ ਦਿੱਤਾ ਹੈ।

Related Post

16ਵੇਂ ਦਿਨ ਵੀ ਬਾਕਸ ਆਫਿਸ ’ਤੇ ਛਾਈ 'ਰਾਮਾਇਣ', ਰਣਬੀਰ ਕਪੂਰ ਦੀ ਫ਼ਿਲਮ ਨੇ ਕਮਾਏ ਕਰੋੜਾਂ ਰੁਪਏ
ਸਮੰਥਾ ਰੂਥ ਪ੍ਰਭੂ ਬਣੀ ਮਾਂ, ਬੇਬੀ ਬੁਆਏ ਨੂੰ ਦਿੱਤਾ ਜਨਮ, ਤਸਵੀਰ ਸਾਂਝੀ ਕਰਕੇ ਅਦਾਕਾਰਾ ਨੇ ਦਿੱਤੀ ਜਾਣਕਾਰੀ
ਅਫੇਅਰ ਦੀਆਂ ਖ਼ਬਰਾਂ ਵਿਚਾਲੇ ਕ੍ਰਿਤੀ ਸੈਨਨ ਨੇ ਕਬੀਰ ਬਹੀਆ ’ਤੇ ਲੁਟਾਇਆ ਪਿਆਰ, ਖ਼ਾਸ ਤਸਵੀਰ ਸਾਂਝੀ ਕਰ ਦਿੱਤੀ ਜਨਮਦਿਨ ਦੀ ਵਧਾਈ
ਤੱਬੂ ਦੀ OTT ਦੁਨੀਆ ਵਿੱਚ ਨਵੀਂ ਪਾਰੀ, YRF ਦੀ Netflix ਸੀਰੀਜ਼ ‘ਟਨਲ ਮੈਨ’ ਵਿੱਚ ਆਵੇਗੀ ਨਜ਼ਰ; ਉੱਤਰਾਖੰਡ ਰੈਸਕਿਊ ਆਪ੍ਰੇਸ਼ਨ ਤੋਂ ਪ੍ਰੇਰਿਤ ਹੈ ਕਹਾਣੀ
ਦੀਆ ਮਿਰਜ਼ਾ ਨੇ ਨਵਾਜ਼ੂਦੀਨ ਸਿੱਦੀਕੀ ਨੂੰ ਕਿਹਾ “ਨਾ ਬਾਤ ਕਰਨੇ ਕੀ ਤਮੀਜ਼ ਹੈ” ਅਦਾਕਾਰ ਨੇ ਦਿੱਤਾ ਜਵਾਬ “ਕਾਮ ਮੇ ਕਮੀ ਹੈ ਤੋ ਨਿਕਾਲ ਕੇ ਦਿਖਾਓ”
ਸੋਨਾ ਮਹਾਪਾਤਰਾ ਨੇ ਸਲਮਾਨ ਖ਼ਾਨ 'ਤੇ ਕੱਸਿਆ ਤੰਜ਼, ਗਾਇਕੀ ਦਾ ਉਡਾਇਆ ਮਜ਼ਾਕ, ਪੁਰਾਣੇ ਵਿਵਾਦ ਨੂੰ ਲੈ ਕੇ ਵੀ ਖੋਲ੍ਹੇ ਰਾਜ਼

© Copyright Galactic Television & Communications Pvt. Ltd. 2026. All rights reserved.