ਬੱਬੂ ਮਾਨ ਨੇ ਫੈਨ ਨੂੰ ਦਿੱਤੀ ਨਸੀਹਤ ‘ਪੁਲਿਸ ਦੀ ਮਾਰ ਮਾੜੀ ਹੁੰਦੀ ਏ’, ਵੀਡੀਓ ਹੋ ਰਿਹਾ ਵਾਇਰਲ

ਗਾਇਕ ਬੱਬੂ ਮਾਨ ਦਾ ਬੀਤੇ ਦਿਨ ਖੰਨਾ ‘ਚ ਸ਼ੋਅ ਸੀ। ਜਿਸ ‘ਚ ਵੱਡੀ ਗਿਣਤੀ ‘ਚ ਫੈਨਸ ਉਨ੍ਹਾਂ ਨੂੰ ਸੁਣਨ ਦੇ ਲਈ ਪਹੁੰਚੇ ਹੋਏ ਸਨ । ਇਸ ਦੌਰਾਨ ਬੱਬੂ ਮਾਨ ਦਾ ਇੱਕ ਫੈਨ ਦਾ ਇੱਕ ਡੰਡੇ ਦੇ ਸਹਾਰੇ ਉੱਤੇ ਚੜ੍ਹ ਜਾਂਦਾ ਹੈ ਅਤੇ ਆਪਣੀ ਸ਼ਰਟ ਉਤਾਰ ਦਿੰਦਾ ਹੈ। ਜਿਸ ਤੋਂ ਬਾਅਦ ਬੱਬੂ ਮਾਨ ਉਸ ਨੂੰ ਥੱਲੇ ਉੱਤਰ ਜਾਣ ਦੇ ਲਈ ਕਹਿੰਦੇ ਹਨ। ਪਰ ਫੈਨ ਆਪਣੀ ਜਿੱਦ ਤੇ ਅੜਿਆ ਰਹਿੰਦਾ ਹੈ ਅਤੇ ਫਿਰ ਬੱਬੂ ਮਾਨ ਉਸ ਨੂੰ ਕਹਿੰਦੇ ਹਨ ਕਿ ‘ਪੁਲਿਸ ਦੀ ਮਾਰ ਮਾੜੀ ਹੁੰਦੀ ਆ ਮੈਂ ਵੀ ਖਾਧੀ ਹੋਈ ਆ।ਥੱਲੇ ਉੱਤਰ ਜਾ, ਤੂੰ ਪਿੰਡ ਆ ਜੀ’।

By  Shaminder Kaur Kaler October 21st 2026 03:56 PM

 ਗਾਇਕ ਬੱਬੂ ਮਾਨ ਦਾ ਬੀਤੇ ਦਿਨ ਖੰਨਾ ‘ਚ ਸ਼ੋਅ ਸੀ। ਜਿਸ ‘ਚ ਵੱਡੀ ਗਿਣਤੀ ‘ਚ ਫੈਨਸ ਉਨ੍ਹਾਂ ਨੂੰ ਸੁਣਨ ਦੇ ਲਈ ਪਹੁੰਚੇ ਹੋਏ ਸਨ । ਇਸ ਦੌਰਾਨ ਬੱਬੂ ਮਾਨ ਦਾ ਇੱਕ ਫੈਨ ਦਾ ਇੱਕ ਡੰਡੇ ਦੇ ਸਹਾਰੇ ਉੱਤੇ ਚੜ੍ਹ ਜਾਂਦਾ ਹੈ ਅਤੇ ਆਪਣੀ ਸ਼ਰਟ ਉਤਾਰ ਦਿੰਦਾ ਹੈ। ਜਿਸ ਤੋਂ ਬਾਅਦ ਬੱਬੂ ਮਾਨ ਉਸ ਨੂੰ ਥੱਲੇ ਉੱਤਰ ਜਾਣ ਦੇ ਲਈ ਕਹਿੰਦੇ ਹਨ। ਪਰ ਫੈਨ ਆਪਣੀ ਜਿੱਦ ਤੇ ਅੜਿਆ ਰਹਿੰਦਾ ਹੈ ਅਤੇ ਫਿਰ ਬੱਬੂ ਮਾਨ ਉਸ ਨੂੰ ਕਹਿੰਦੇ ਹਨ ਕਿ ‘ਪੁਲਿਸ ਦੀ ਮਾਰ ਮਾੜੀ ਹੁੰਦੀ ਆ ਮੈਂ ਵੀ ਖਾਧੀ ਹੋਈ ਆ।ਥੱਲੇ ਉੱਤਰ ਜਾ, ਤੂੰ ਪਿੰਡ ਆ ਜੀ’।


ਜਿਸ ਤੋਂ ਬਾਅਦ ਬੱਬੂ ਮਾਨ ਦੀ ਸਿਕਓਰਿਟੀ ‘ਚ ਤਾਇਨਾਤ ਸਿਕਓਰਿਟੀ ਤੇ ਪੁਲਿਸ ਵਾਲੇ ਧੱਕੇ ਦੇ ਨਾਲ ਉਸ ਫੈਨ ਨੂੰ ਥੱਲੇ ਉਤਾਰਦੇ ਹਨ ਤਾਂ ਬੱਬੂ ਮਾਨ ਕਹਿੰਦੇ ਹਨ ਕਿ ਪਿਆਰ ਨਾਲ। ਆਪਾਂ ਸਾਰੇ ਕੰਮ ਪਿਆਰ ਨਾਲ ਹੀ ਕਰਨੇ ਹਨ।ਗਾਇਕ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ । 

ਬੱਬੂ ਮਾਨ ਦਾ ਵਰਕ ਫ੍ਰੰਟ 

ਬੱਬੂ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਰਹੇ ਹਨ। ਗੀਤਾਂ ਦੇ ਨਾਲ-ਨਾਲ ਉਹ ਫ਼ਿਲਮਾਂ ‘ਚ ਵੀ ਸਰਗਰਮ ਹਨ ਅਤੇ ਜਲਦ ਹੀ ਉਹ ਆਪਣੇ ਨਵੇਂ ਪ੍ਰੋਜੈਕਟ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ।

Related Post

ਗੁਰਲੇਜ ਅਖਤਰ ਨੇ ਕੀਤੀ ਦਲੇਰ ਮਹਿੰਦੀ ਦੀ ਹਿਮਾਇਤ, ਕਿਹਾ ‘ਅਹੁਦਾ ਕਿੰਨਾ ਵੀ ਵੱਡਾ ਹੋਵੇ, ਪਰ ਕਿਸੇ ਕਲਾਕਾਰ ਦੇ ਮਾਣ ਸਤਿਕਾਰ ਤੋਂ ਵੱਡਾ ਨਹੀਂ’
ਸਮਰਾਲੇ ਆਰ ਨੇਤ ਦੇ ਸ਼ੋਅ ‘ਚ ਪਿਆ ਪੰਗਾ, ਆਰ ਨੇਤ ਨੇ ਕਿਹਾ ‘ਸ਼ੋਅ ਕਰਾਉਣ ਵਾਲੇ ਈ ਬਦਮਾਸ਼ੀਆਂ ਕਰੀ ਜਾਂਦੇ’
ਦਿਲਜੀਤ ਦੋਸਾਂਝ ਨੇ ਪਰਵਿੰਦਰ ਸਿੰਘ ਝੋਟੇ ਦੇ ਹੱਕ ‘ਚ ਪਾਈ ਪੋਸਟ, ਲਿਖਿਆ “ਪਰਿਵਾਰ ਨੂੰ ਮਿਲਣਾ ਚਾਹੀਦੈ ਇਨਸਾਫ਼”
ਵਿਵਾਦਿਤ ਟਿੱਪਣੀਆਂ ਮਾਮਲੇ ’ਚ ਹਨੀ ਸਿੰਘ ਤੋਂ ਦੋ ਘੰਟੇ ਪੁੱਛਗਿੱਛ, ਮਹਾਰਾਸ਼ਟਰ ਸਾਈਬਰ ਸੈੱਲ ਸਾਹਮਣੇ ਦਰਜ ਕਰਵਾਇਆ ਬਿਆਨ
ਸ਼ਹਿਨਾਜ਼ ਗਿੱਲ ਦਾ ਮਸਤੀ ਭਰਿਆ ਵੀਡੀਓ ਵਾਇਰਲ, ਅਦਾਕਾਰਾ ਨੇ ਦੱਸਿਆ ਕਿਊਟ ਕੁੜੀਆਂ ਕਿਵੇਂ ਬਣਾਉਂਦੀਆਂ ਨੇ ਮੂੰਹ
ਗਾਇਕਾ ਸਰਗੀ ਮਾਨ ਨੇ ਪਰਵਿੰਦਰ ਝੋਟੇ ਦੇ ਦਿਹਾਂਤ ‘ਤੇ ਦੁੱਖ ਜਤਾਉਂਦੇ ਹੋਏ ਝੋਟੇ ਲਈ ਇਨਸਾਫ਼ ਦੀ ਕੀਤੀ ਮੰਗ

© Copyright Galactic Television & Communications Pvt. Ltd. 2026. All rights reserved.