ਬਿੰਨੂ ਢਿੱਲੋਂ ਨੇ ਆਪਣੇ ਜਨਮ ਦਿਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ, ਕਿਹਾ ‘ਗੁਰਦਾਸ ਮਾਨ ਸਾਹਿਬ ਦੀ ਮੌਜੂਦਗੀ ਕਿਸੇ ਅਸੀਸ ਤੋਂ ਘੱਟ ਨਹੀਂ’

ਅਦਾਕਾਰ ਬਿੰਨੂ ਢਿੱਲੋਂ ਨੇ ਬੀਤੇ ਦਿਨ ਆਪਣਾ ਜਨਮ ਦਿਨ ਮਨਾਇਆ। ਇਸ ਮੌਕੇ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਉਨ੍ਹਾਂ ਦੇ ਜਨਮ ਦਿਨ ‘ਤੇ ਸ਼ਿਰਕਤ ਕੀਤੀ। ਇਸ ਦੇ ਨਾਲ ਹੀ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਗੁਰਦਾਸ ਮਾਨ ਨੇ ਵੀ ਜਨਮ ਦਿਨ ‘ਤੇ ਪਹੁੰਚ ਕੇ ਅਦਾਕਾਰ ਨੂੰ ਵਧਾਈ ਦਿੱਤੀ । ਜਿਸ ਦੀਆਂ ਕਈ ਤਸਵੀਰਾਂ ਬਿੰਨੂ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ।

By  Shaminder Kaur Kaler September 2nd 2026 06:00 PM

ਅਦਾਕਾਰ ਬਿੰਨੂ ਢਿੱਲੋਂ ਨੇ ਬੀਤੇ ਦਿਨ ਆਪਣਾ ਜਨਮ ਦਿਨ ਮਨਾਇਆ। ਇਸ ਮੌਕੇ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਉਨ੍ਹਾਂ ਦੇ ਜਨਮ ਦਿਨ ‘ਤੇ ਸ਼ਿਰਕਤ ਕੀਤੀ। ਇਸ ਦੇ ਨਾਲ ਹੀ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਗੁਰਦਾਸ ਮਾਨ ਨੇ ਵੀ ਜਨਮ ਦਿਨ ‘ਤੇ ਪਹੁੰਚ ਕੇ ਅਦਾਕਾਰ ਨੂੰ ਵਧਾਈ ਦਿੱਤੀ । ਜਿਸ ਦੀਆਂ ਕਈ ਤਸਵੀਰਾਂ ਬਿੰਨੂ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ।

ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ। ਜਿਨ੍ਹਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ “ਕੁਝ ਪਲ ਤਸਵੀਰਾਂ ਵਿੱਚ ਕੈਦ ਹੋ ਜਾਂਦੇ ਨੇ, ਪਰ ਕੁਝ ਪਲ ਸਾਰੀ ਉਮਰ ਦਿਲ ਵਿੱਚ ਵੱਸ ਜਾਂਦੇ ਨੇ। ਆਪਣਾ ਜਨਮਦਿਨ ਗੁਰਦਾਸ ਮਾਨ ਸਾਹਿਬ ਵਰਗੀ ਮਹਾਨ ਸ਼ਖ਼ਸੀਅਤ ਦੀ ਸੰਗਤ ਵਿੱਚ ਮਨਾਉਣਾ ਮੇਰੇ ਲਈ ਕਿਸੇ ਅਸੀਸ ਤੋਂ ਘੱਟ ਨਹੀਂ।

ਉਹਨਾਂ ਦੀ ਸਾਦਗੀ, ਉਹਨਾਂ ਦੀ ਰੂਹਾਨੀਅਤ ਅਤੇ ਉਹਨਾਂ ਦੀ ਹਾਜ਼ਰੀ ਵਿੱਚ ਜੋ ਸਕੂਨ ਤੇ ਸਕਾਰਾਤਮਕਤਾ ਮਹਿਸੂਸ ਹੁੰਦੀ ਹੈ, ਉਸਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਔਖਾ ਹੈ। ਮਾਨ ਸਾਹਿਬ, ਮੇਰੇ ਜਨਮਦਿਨ ਨੂੰ ਇੰਨਾ ਯਾਦਗਾਰ ਬਣਾਉਣ ਲਈ ਦਿਲੋਂ ਧੰਨਵਾਦ। ਤੁਹਾਡੀ ਹਾਜ਼ਰੀ ਮੇਰੇ ਲਈ ਇਸ ਜਨਮਦਿਨ ਦਾ ਸਭ ਤੋਂ ਸੋਹਣਾ ਤੋਹਫ਼ਾ ਸੀ”। ਗੁਰਦਾਸ ਮਾਨ ਦੇ ਨਾਲ ਉਨ੍ਹਾਂ ਦੀ ਪਤਨੀ ਮਨਜੀਤ ਮਾਨ ਵੀ ਬਿੰਨੂ ਢਿੱਲੋਂ ਦੇ ਜਨਮ ਦਿਨ ‘ਤੇ ਪਹੁੰਚੇ ਸਨ।

© Copyright Galactic Television & Communications Pvt. Ltd. 2026. All rights reserved.