ਸੰਗੀਤ ਸਮਰਾਟ ਚਰਨਜੀਤ ਆਹੂਜਾ ਦੀ ਬਰਸੀ ‘ਤੇ ਭਾਵੁਕ ਹੋਏ ਪੁੱਤਰ ਸਚਿਨ ਆਹੂਜਾ, ਤਸਵੀਰ ਸਾਂਝੀ ਕਰਕੇ ਪਿਤਾ ਨੂੰ ਕੀਤਾ ਯਾਦ

ਸੰਗੀਤ ਸਮਰਾਟ ਚਰਨਜੀਤ ਆਹੂਜਾ ਦੀ ਅੱਜ ਬਰਸੀ ਹੈ। ਇਸ ਮੌਕੇ ‘ਤੇ ਉਨ੍ਹਾਂ ਦੇ ਪੁੱਤਰ ਨੇ ਚਰਨਜੀਤ ਆਹੂਜਾ ਸਾਹਿਬ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਉਨ੍ਹਾਂ ਨੂੰ ਯਾਦ ਕੀਤਾ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪਿਤਾ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ “ਤੁਹਾਡੇ ਬਿਨਾਂ ਇੱਕ ਸਾਲ ਪਿਤਾ ਜੀ ਜ਼ਿੰਦਗੀ ਭਰ ਵਾਂਗ ਲੱਗਦਾ ਹੈ, ਤੁਹਾਡੀ ਯਾਦ ਆਉਂਦੀ ਹੈ ਸ਼ਬਦਾਂ ਤੋਂ ਵੱਧ ਸਮਝਾਇਆ ਨਹੀਂ ਜਾ ਸਕਦਾ, ਤੁਹਾਨੂੰ ਹਮੇਸ਼ਾ ਪਿਆਰ ਕਰਦਾ ਹਾਂ” ।

By  Shaminder Kaur Kaler September 21st 2026 11:06 AM

ਸੰਗੀਤ ਸਮਰਾਟ ਚਰਨਜੀਤ ਆਹੂਜਾ ਦੀ ਅੱਜ ਬਰਸੀ ਹੈ। ਇਸ ਮੌਕੇ ‘ਤੇ ਉਨ੍ਹਾਂ ਦੇ ਪੁੱਤਰ ਨੇ ਚਰਨਜੀਤ ਆਹੂਜਾ ਸਾਹਿਬ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਉਨ੍ਹਾਂ ਨੂੰ ਯਾਦ ਕੀਤਾ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪਿਤਾ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ “ਤੁਹਾਡੇ ਬਿਨਾਂ ਇੱਕ ਸਾਲ ਪਿਤਾ ਜੀ ਜ਼ਿੰਦਗੀ ਭਰ ਵਾਂਗ ਲੱਗਦਾ ਹੈ, ਤੁਹਾਡੀ ਯਾਦ ਆਉਂਦੀ ਹੈ ਸ਼ਬਦਾਂ ਤੋਂ ਵੱਧ ਸਮਝਾਇਆ ਨਹੀਂ ਜਾ ਸਕਦਾ, ਤੁਹਾਨੂੰ ਹਮੇਸ਼ਾ ਪਿਆਰ ਕਰਦਾ ਹਾਂ”  ।

ਸਚਿਨ ਆਹੂਜਾ ਨੇ ਜਿਉਂ ਹੀ ਇਸ ਪੋਸਟ ਨੂੰ ਸਾਂਝਾ ਕੀਤਾ ਤਾਂ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਉਨ੍ਹਾਂ ਦੀ ਇਸ ਪੋਸਟ ‘ਤੇ ਰਿਐਕਸ਼ਨ ਦਿੰਦੇ ਹੋਏ ਉਨ੍ਹਾਂ ਨੂੰ ਯਾਦ ਕੀਤਾ।ਦੱਸ ਦਈਏ ਕਿ ਚਰਨਜੀਤ ਆਹੂਜਾ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਸਨ। ਉਨ੍ਹਾਂ ਨੇ ਕਈ ਮਸ਼ਹੂਰ ਗਾਇਕਾਂ ਨੂੰ ਕਾਮਯਾਬੀ ਦੀਆਂ ਬੁਲੰਦੀਆਂ ‘ਤੇ ਪਹੁੰਚਾਇਆ ਸੀ ।

ਜਿਸ ‘ਚ ਬੱਬੂ ਮਾਨ, ਸਤਵਿੰਦਰ ਬੁੱਗਾ, ਜਸਬੀਰ ਜੱਸੀ ਸਣੇ ਕਈ ਵੱਡੇ ਕਲਾਕਾਰ ਸ਼ਾਮਿਲ ਹਨ। ਉਨ੍ਹਾਂ ਦੇ ਪੁੱਤਰ ਸਚਿਨ ਆਹੂਜਾ ਵੀ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਮਿਊਜ਼ਿਕ ਡਾਇਰੈਕਟਰਾਂ ਚੋਂ ਇੱਕ ਹਨ।ਉਹ ਵੀ ਕਈ ਨਵੇਂ ਗਾਇਕਾਂ ਨੂੰ ਅੱਗੇ ਲੈ ਕੇ ਆ ਰਹੇ ਹਨ । ਕਈ ਨਵੇਂ ਗਾਇਕਾਂ ਨੂੰ ਸਚਿਨ ਆਹੂਜਾ ਨੇ ਮੌਕਾ ਦਿੱਤਾ ਹੈ।

© Copyright Galactic Television & Communications Pvt. Ltd. 2026. All rights reserved.