logo
logo

ਕੀ ਸਿੱਧੂ ਮੂਸੇਵਾਲਾ ਦਾ ਗੀਤ ‘410’ ਜੀਟੀਏ ਗੇਮ ‘ਚ ਵੱਜੇਗਾ? ਵੀਡੀਓ ਵਾਇਰਲ ਹੋਣ ਤੋਂ ਬਾਅਦ ਪ੍ਰਸ਼ੰਸਕਾਂ ‘ਚ ਉਤਸ਼ਾਹ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਫੈਨਸ ਦਰਮਿਆਨ ਇੱਕ ਵੀਡੀਓ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦਰਅਸਲ ਸੰਗਤਾਰ ਨਾਂਅ ਦੇ ਇੱਕ ਸੋਸ਼ਲ ਮੀਡੀਆ ਸਟਾਰ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਸਿੱਧੂ ਮੂਸੇਵਾਲਾ ਦਾ ਮਸ਼ਹੂਰ ਗੀਤ ‘410’ ਜੀਟੀਏ-6 ਗੇਮ ਦੇ ਅੰਦਾਜ਼ ‘ਚ ਵੇਖਣ ਨੂੰ ਮਿਲ ਰਹੀ ਹੈ।ਜਿਸ ਤੋਂ ਬਾਅਦ ਫੈਨਸ ‘ਚ ਇਹ ਚਰਚਾ ਸ਼ੁਰੂ ਹੋ ਗਈ ਕਿ ਸ਼ਾਇਦ ਇਹ ਗੀਤ ਜੀਟੀਏ ‘ਚ ਸ਼ਾਮਿਲ ਕੀਤਾ ਗਿਆ ਹੈ।

 

ਫੈਨਸ ਹੋਏ ਐਕਸਾਈਟਡ 

ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਕਿਆਸਾਂ ਦਾ ਦੌਰ ਸ਼ੁਰੂ ਹੋ ਗਿਆ ਅਤੇ ਫੈਨਸ ਨੂੰ ਲੱਗਿਆ ਕਿ ਸ਼ਾਇਦ ਸੱਚਮੁੱਚ ਸਿੱਧੂ ਮੂਸੇਵਾਲਾ ਦਾ ਇਹ ਗੀਤ ਜੀਟੀਏ ਛੇ ‘ਚ ਸ਼ਾਮਿਲ ਹੋਇਆ ਹੈ। ਸੰਗਤਾਰ ਦੇ ਇਸ ਵੀਡੀਓ ‘ਤੇ ਫੈਨਸ ਵੀ ਕਮੈਂਟ ਕਰਕੇ ਪੁੱਛ ਰਹੇ ਹਨ। 

ਨਹੀਂ ਹੋਈ ਅਧਿਕਾਰਕ ਪੁਸ਼ਟੀ 

ਰੌਕਸਟਾਰ ਗੇਮਸ ਵੱਲੋਂ ਇਸ ਸਬੰਧ ‘ਚ ਕੋਈ ਵੀ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ ਕਿ ਸਿੱਧੂ ਮੂਸੇਵਾਲਾ ਦਾ  ਗੀਤ 410 ਜੀਟੀਏ-6 ਦੇ ਸਾਊਂਡ ਟ੍ਰੈਕ ਜਾਂ ਇਨ ਗੇਮ ਰੇਡੀਓ ਸਟੇਸ਼ਨਾਂ ਦਾ ਹਿੱਸਾ ਹੈ। ਵਾਇਰਲ ਵੀਡੀਓ ਅਸਲ ਗੇਮਪਲੇਅ ਦੀ ਬਜਾਏ ਇੱਕ ਫੈਨ-ਮੇਡ ਐਡਿਟ ਲੱਗਦੀ ਹੈ, ਜਿਸ ਵਿੱਚ ਗੀਤ ਨੂੰ GTA-6 ਵਰਗੇ ਵਿਜ਼ੂਅਲ ਨਾਲ ਜੋੜਿਆ ਗਿਆ ਹੈ। Rockstar Games  ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਵਿੱਚ ਵੀ ਅਜੇ ਤੱਕ '410' ਗੀਤ ਦੇ ਗੇਮ ਵਿੱਚ ਸ਼ਾਮਲ ਹੋਣ ਦੀ ਕੋਈ ਪੁਸ਼ਟੀ ਨਹੀਂ ਹੋਈ।

- GTC Pollywood

Top Stories