ਅੰਮ੍ਰਿਤਸਰ ਦੇ ਰਹਿਣ ਵਾਲੇ ਤੇ ਆਪਣੀ ਕਾਮੇਡੀ ਦੇ ਨਾਲ ਸਭ ਨੂੰ ਹਸਾਉਣ ਵਾਲੇ ਰਾਜੀਵ ਠਾਕੁਰ ਦੇ ਪਿਤਾ ਦਾ ਦਿਹਾਂਤ

ਆਪਣੇ ਕਾਮੇਡੀ ਦੇ ਨਾਲ ਸਭ ਦੇ ਢਿੱਡੀਂ ਪੀੜਾਂ ਪਾਉਣ ਵਾਲੇ ਰਾਜੀਵ ਠਾਕੁਰ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ।ਉਨ੍ਹਾਂ ਨੇ ਇਸ ਦੁਖਦਾਇਕ ਖਬਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਖ਼ਬਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ “ਅਖੀਰੀ ਹਾਸਾ, ਪਾਪਾ ਚਲੇ ਗਏ”।

By  Shaminder Kaur Kaler August 24th 2026 10:03 AM

ਆਪਣੇ ਕਾਮੇਡੀ ਦੇ ਨਾਲ ਸਭ ਦੇ ਢਿੱਡੀਂ ਪੀੜਾਂ ਪਾਉਣ ਵਾਲੇ ਰਾਜੀਵ ਠਾਕੁਰ (Rajiv Thakur)  ਦੇ ਪਿਤਾ ਦਾ ਦਿਹਾਂਤ (Father Death)ਹੋ ਗਿਆ ਹੈ।ਉਨ੍ਹਾਂ ਨੇ ਇਸ ਦੁਖਦਾਇਕ ਖਬਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਖ਼ਬਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ “ਅਖੀਰੀ ਹਾਸਾ, ਪਾਪਾ ਚਲੇ ਗਏ”।


ਜਿਉਂ ਹੀ ਰਾਜੀਵ ਠਾਕੁਰ ਨੇ ਇਸ ਖ਼ਬਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਤਾਂ ਉਨ੍ਹਾਂ ਦੇ ਪਿਤਾ ਦੇ ਦਿਹਾਂਤ ਤੇ ਮਨੋਰੰਜਨ ਜਗਤ ਦੇ ਹੋਰ ਕਈ ਸਿਤਾਰਿਆਂ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਅਰਚਨਾ ਪੂਰਨ ਸਿੰਘ, ਮੰਨਤ ਸਿੰਘ, ਭਾਰਤੀ ਸਿੰਘ ਸਣੇ ਹੋਰ ਕਈ ਕਲਾਕਾਰਾਂ ਨੇ ਡੂੰਘਾ ਦੁੱਖ ਉਨ੍ਹਾਂ ਦੇ ਪਿਤਾ ਦੇ ਦਿਹਾਂਤ ‘ਤੇ ਜਤਾਇਆ ਹੈ। 


ਰਾਜੀਵ ਠਾਕੁਰ ਦਾ ਵਰਕ ਫ੍ਰੰਟ 

ਰਾਜੀਵ ਠਾਕੁਰ ਕਪਿਲ ਸ਼ਰਮਾ ਦੇ ਨਾਲ ਅਕਸਰ ਉਨ੍ਹਾਂ ਦੇ ਸ਼ੋਅ ‘ਚ ਨਜ਼ਰ ਆਉਂਦੇ ਹਨ । ਇਸ ਤੋਂ ਇਲਾਵਾ ਹੋਰ ਕਈ ਕਾਮੇਡੀ ਸ਼ੋਅ, ਸ਼ਾਰਟ ਮੂਵੀਜ਼ ਦੇ ਨਾਲ ਉਹ ਲੋਕਾਂ ਦੇ ਦਿਲ ਪਰਚਾਉਂਦੇ ਹੋਏ ਦਿਖਾਈ ਦਿੰਦੇ ਹਨ। ਉਨ੍ਹਾਂ ਨੇ ਸਾਲ ੨੦੦੮ ‘ਚ ਫਿਲਮ ‘ਲੱਖ ਪ੍ਰਦੇਸੀ ਹੋਈਏ’ ਦੇ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ । ਇਸ ਤੋਂ ਇਲਾਵਾ ਉਨ੍ਹਾਂ ਨੇ ਭਾਵਨਾਵੋਂ ਕੋ ਸਮਝੋ, ਦਿਲ ਵਿਲ ਪਿਆਰ ਵਿਆਰ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ। 

© Copyright Galactic Television & Communications Pvt. Ltd. 2026. All rights reserved.