ਗਾਇਕ ਮੀਕਾ ਸਿੰਘ ਨੇ ਨਵੀਂ ਕਾਰ ਖਰੀਦੀ ਹੈ। ਇਸ ਕਾਰ ਦੀ ਕੀਮਤ ਕਰੋੜਾਂ ਰੁਪਏ ਦੱਸੀ ਜਾਂਦੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਭਾਰਤ ‘ਚ ਸ਼ਾਹਰੁਖ ਖ਼ਾਨ ਤੋਂ ਬਾਅਦ ਮੀਕਾ ਸਿੰਘ ਨੇ ਇਹ ਗੱਡੀ ਲਈ ਹੈ। ਮੀਕਾ ਸਿੰਘ ਨੇ ਅੰਧੇਰੀ ‘ਚ ਆਪਣੀ ਨਵੀਂ ਗੱਡੀ ਦਾ ਜਸ਼ਨ ਗਾਣਾ ਗਾ ਕੇ ਅਤੇ ਮਠਿਆਈਆਂ ਵੰਡ ਕੇ ਜਸ਼ਨ ਮਨਾਇਆ।
Add GTC Pollywood on Google
ਗਾਇਕ ਮੀਕਾ ਸਿੰਘ ਨੇ ਨਵੀਂ ਕਾਰ ਖਰੀਦੀ ਹੈ। ਇਸ ਕਾਰ ਦੀ ਕੀਮਤ ਕਰੋੜਾਂ ਰੁਪਏ ਦੱਸੀ ਜਾਂਦੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਭਾਰਤ ‘ਚ ਸ਼ਾਹਰੁਖ ਖ਼ਾਨ ਤੋਂ ਬਾਅਦ ਮੀਕਾ ਸਿੰਘ ਨੇ ਇਹ ਗੱਡੀ ਲਈ ਹੈ। ਮੀਕਾ ਸਿੰਘ ਨੇ ਅੰਧੇਰੀ ‘ਚ ਆਪਣੀ ਨਵੀਂ ਗੱਡੀ ਦਾ ਜਸ਼ਨ ਗਾਣਾ ਗਾ ਕੇ ਅਤੇ ਮਠਿਆਈਆਂ ਵੰਡ ਕੇ ਜਸ਼ਨ ਮਨਾਇਆ।ਸੋਸ਼ਲ ਮੀਡੀਆ ਤੇ ਮੀਕਾ ਸਿੰਘ ਦੇ ਗੱਡੀ ਦੇ ਨਾਲ ਵੀਡੀਓ ਕਾਫੀ ਵਾਇਰਲ ਹੋ ਰਹੇ ਹਨ ਅਤੇ ਫੈਨਸ ਨੇ ਵੀ ਇਸ ‘ਤੇ ਰਿਐਕਸ਼ਨ ਦਿੱਤੇ ਹਨ।

ਕਰੋੜਾਂ ਦੇ ਮਾਲਕ ਹਨ ਮੀਕਾ ਸਿੰਘ
ਮੀਕਾ ਸਿੰਘ ਲਗਜ਼ਰੀ ਲਾਈਫ ਜਿਉਂਦੇ ਹਨ । ਉਨ੍ਹਾਂ ਕੋਲ ਕਰੋੜਾਂ ਦੀਆਂ ਗੱਡੀਆਂ ਦੀ ਕਲੈਕਸ਼ਨ ਹੈ ਅਤੇ ਹਰਿਆਣਾ ‘ਚ ਉਨ੍ਹਾਂ ਦਾ ਸੌ ਏਕੜ ‘ਚ ਫੈਲਿਆ ਫਾਰਮ ਹਾਊਸ ਵੀ ਹੈ।ਜਿਸ ਦੀ ਸ਼ੁਰੂਆਤ ਮਹਿਜ਼ ਦੋ ਏਕੜ ਤੋਂ ਹੋਈ ਸੀ। ਇਸ ਫਾਰਮ ਹਾਊਸ ‘ਚ ੳੇੁਨ੍ਹਾਂ ਨੇ ਮੱਝਾਂ ਗਊਆਂ ਅਤੇ ਘੋੜੇ ਵੀ ਰੱਖੇ ਹੋਏ ਹਨ ।

ਇਸ ਤੋਂ ਇਲਾਵਾ ਦੇਸ਼ ਦੇ ਵੱਖ ਵੱਖ ਹਿੱਸਿਆਂ ‘ਚ ਉਹ ਨੜਿਨਵੇਂ ਦੇ ਕਰੀਬ ਘਰਾਂ ਦੇ ਮਾਲਕ ਹਨ। ਜਿਸ ਦਾ ਖੁਲਾਸਾ ਉਨ੍ਹਾਂ ਨੇ ਆਪਣਾ 99ਵੇਂ ਘਰ ਦੇ ਉਦਘਾਟਨ ਦੇ ਮੌਕੇ ‘ਤੇ ਕੀਤਾ ਸੀ ।

ਮੀਕਾ ਸਿੰਘ ਦਾ ਵਰਕ ਫ੍ਰੰਟ
ਮੀਕਾ ਸਿੰਘ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਮਿਊਜ਼ਿਕ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।
- GTC Pollywood