ਦਿਲਜੀਤ ਦੋਸਾਂਝ, ਆਲੀਆ ਭੱਟ ਸਣੇ ਕਈ ਹਸਤੀਆਂ TIME100 Next India ਦੀ ਸੂਚੀ ‘ਚ ਸ਼ਾਮਿਲ
ਦਿਲਜੀਤ ਦੋਸਾਂਝ ਕੌਮਾਂਤਰੀ ਪੱਧਰ ਦੇ ਸਟਾਰ ਬਣ ਚੁੱਕੇ ਹਨ ।ਉਹ ਆਪਣੇ ਗੀਤਾਂ ਦੇ ਨਾਲ-ਨਾਲ ਆਪਣੀ ਫੈਸ਼ਨ ਸੈਂਸ ਕਰਕੇ ਵੀ ਜਾਣੇ ਜਾਂਦੇ ਹਨ। ਦਿਲਜੀਤ ਦੋਸਾਂਝ ਨੇ ਹੁਣ ਤੱਕ ਕਈ ਉਪਲਬਧੀਆਂ ਆਪਣੇ ਨਾਮ ਕੀਤੀਆਂ ਹਨ। ਪਰ ਹੁਣ ਉਹ ਮੁੜ ਤੋਂ ਚਰਚਾ ‘ਚ ਆ ਗਏ ਹਨ। ਜੀ ਹਾਂ ਗਾਇਕ ਨੇ ਇੱਕ ਹੋਰ ਉਪਲਬਧੀ ਆਪਣੇ ਨਾਮ ਦਰਜ ਕਰ ਲਈ ਹੈ।ਗਾਇਕ ਟਾਈਮ ਮੈਗਜ਼ੀਨ ਦੀ ਪਹਿਲੀ ਟਾਈਮ ਹੰਡਰਡਬ ਨੈਕਸਟ ਇੰਡੀਆ 2026 ਦੀ ਸੂਚੀ ‘ਚ ਸ਼ਾਮਿਲ ਹੋ ਗਏ ਹਨ।
ਦਿਲਜੀਤ ਦੋਸਾਂਝ ਕੌਮਾਂਤਰੀ ਪੱਧਰ ਦੇ ਸਟਾਰ ਬਣ ਚੁੱਕੇ ਹਨ ।ਉਹ ਆਪਣੇ ਗੀਤਾਂ ਦੇ ਨਾਲ-ਨਾਲ ਆਪਣੀ ਫੈਸ਼ਨ ਸੈਂਸ ਕਰਕੇ ਵੀ ਜਾਣੇ ਜਾਂਦੇ ਹਨ। ਦਿਲਜੀਤ ਦੋਸਾਂਝ ਨੇ ਹੁਣ ਤੱਕ ਕਈ ਉਪਲਬਧੀਆਂ ਆਪਣੇ ਨਾਮ ਕੀਤੀਆਂ ਹਨ। ਪਰ ਹੁਣ ਉਹ ਮੁੜ ਤੋਂ ਚਰਚਾ ‘ਚ ਆ ਗਏ ਹਨ। ਜੀ ਹਾਂ ਗਾਇਕ ਨੇ ਇੱਕ ਹੋਰ ਉਪਲਬਧੀ ਆਪਣੇ ਨਾਮ ਦਰਜ ਕਰ ਲਈ ਹੈ।ਗਾਇਕ ਟਾਈਮ ਮੈਗਜ਼ੀਨ ਦੀ ਪਹਿਲੀ ਟਾਈਮ ਹੰਡਰਡ ਨੈਕਸਟ ਇੰਡੀਆ 2026 ਦੀ ਸੂਚੀ ‘ਚ ਸ਼ਾਮਿਲ ਹੋ ਗਏ ਹਨ। ਉੱਨੀ ਨਵੰਬਰ ਨੂੰ ਜਾਰੀ ਕੀਤੀ ਗਈ ਇਸ ਸੂਚੀ ‘ਚ ਸੌ ਹੋਰ ਵੀ ਸ਼ਖਸੀਅਤਾਂ ਦੇ ਨਾਮ ਦਾ ਐਲਾਨ ਕੀਤਾ ਗਿਆ ਹੈ।

ਗਾਇਕੀ ਦੇ ਨਾਲ-ਨਾਲ ਫੈਸ਼ਨ ਨਾਲ ਵੀ ਜਿੱਤਿਆ ਦਿਲ
ਦਿਲਜੀਤ ਦੋਸਾਂਝ ਨੇ ਆਪਣੀ ਗਾਇਕੀ ਹੀ ਨਹੀਂ ਸਗੋਂ ਆਪਣੇ ਰਿਵਾਇਤੀ ਪਹਿਰਾਵੇ ਦੇ ਨਾਲ ਵੀ ਦਰਸ਼ਕਾਂ ਦੇ ਨਾਲ-ਨਾਲ ਪੂਰੀ ਦੁਨੀਆ ‘ਚ ਆਪਣੀ ਛਾਪ ਛੱਡੀ ਹੈ। ਉਨ੍ਹਾਂ ਦੀ ਤੁਰਲੇ ਵਾਲੀ ਪੱਗ,ਕੁੜਤਾ ਚਾਦਰਾ ਨੇ ਕੌਮਾਂਤਰੀ ਪੱਧਰ ‘ਤੇ ਪਛਾਣ ਬਣਾਈ ਹੈ।ਉਨ੍ਹਾਂ ਨੇ ਸਿੱਖੀ, ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਦੁਨੀਆ ਭਰ ‘ਚ ਪਹੁੰਚਾਇਆ ਹੈ।

ਕਿਉਂਕਿ ਉਹ ਜਿੱਥੇ ਵੀ ਜਾਂਦੇ ਹਨ ਉੱਥੇ ਦਸਤਾਰਾਂ ਸਜਾਉਣ ਦੇ ਮੁਕਾਬਲੇ ਹੁੰਦੇ ਹਨ ਅਤੇ ਹਮੇਸ਼ਾ ਹੀ ਉਹ ਆਪਣੀ ਮਾਤ ਭਾਸ਼ਾ ਨੂੰ ਪ੍ਰਮੋਟ ਕਰਦੇ ਹੋਏ ਦਿਖਾਈ ਦਿੰਦੇ ਹਨ। ਕਦੇ ਉਹ ਪੰਜਾਬ ਦੇ ਨਕਸ਼ੇ ‘ਚ ਗੁਰਮੁਖੀ ਲਿਖੀ ਪੈਂਤੀ ਅੱਖਰੀ ਵਾਲਾ ਸ਼ਾਲ ਲੈਂਦੇ ਹਨ ਤੇ ਕਦੇ ਬੜਕ ਮਾਰ ਕੇ ਸਟੇਜ ‘ਤੇ ਕਹਿੰਦੇ ਹਨ ਕਿ ‘ਪੰਜਾਬੀ ਆ ਗਏ ਓਏ’। ਇਸ ਖ਼ਾਸ ਅੰਦਾਜ਼ ਦੇ ਨਾਲ ਉਹ ਸਟੇਜ ‘ਤੇ ਐਂਟਰੀ ਕਰਦੇ ਹਨ ।
ਹੋਰ ਵੀ ਕਈ ਸ਼ਖਸੀਅਤਾਂ ਸੂਚੀ ‘ਚ ਸ਼ਾਮਿਲ
ਟਾਈਮ ਵੱਲੋਂ ਜਾਰੀ ਕੀਤੀ ਗਈ ਇਸ ਸੂਚੀ ‘ਚ ਮਨੋਰੰਜਨ ਜਗਤ ਦੀਆਂ ਹੋਰ ਕਈ ਹਸਤੀਆਂ ਦੇ ਨਾਮ ਵੀ ਸ਼ਾਮਿਲ ਹਨ।ਜਿਸ ‘ਚ ਆਲੀਆ ਭੱਟ, ਵਿੱਕੀ ਕੌਸ਼ਲ, ਸਾਈ ਪੱਲਵੀ, ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ, ਪਾਇਲ ਕਪਾਡੀਆ ਸਣੇ ਹੋਰ ਖੇਤਰਾਂ ‘ਚ ਕੰਮ ਕਰਨ ਵਾਲੀਆਂ ਹਸਤੀਆਂ ਦਾ ਵੀ ਸਨਮਾਨ ਕੀਤਾ ਗਿਆ ਹੈ।