ਦਿਲਜੀਤ ਦੋਸਾਂਝ ਨੇ ਇੰਦੌਰ ‘ਚ ਲਾਈਵ ਸ਼ੋਅ ਦੌਰਾਨ ਆਪਣੀ ਪਰਫਾਰਮੈਂਸ ਦੇ ਨਾਲ ਦਰਸ਼ਕਾਂ ਦਾ ਜਿੱਤਿਆ ਦਿਲ, ਪੰਜ ਤਾਰਾ, ਡੂ ਯੂ ਨੋ ਸਣੇ ਕਈ ਗੀਤਾਂ ਤੇ ਝੂਮੇ ਸਰੋਤੇ

ਦਿਲਜੀਤ ਦੋਸਾਂਝ ਨੇ ਇੰਦੌਰ ‘ਚ ਲਾਈਵ ਸ਼ੋਅ ਦੇ ਦੌਰਾਨ ਵੱਖ ਵੱਖ ਗੀਤਾਂ ਤੇ ਆਪਣੀ ਪਰਫਾਰਮੈਂਸ ਦਿੱਤੀ । ਦਿਲਜੀਤ ਦੋਸਾਂਝ ਨੇ ਆਪਣੇ ਇਸ ਸ਼ੋਅ ਦੇ ਦੌਰਾਨ ਬਲੈਕ ਕਲਰ ਦਾ ਕੁੜਤਾ ਚਾਦਰਾ ਪਾਇਆ ਸੀ ਅਤੇ ਦਿਲਜੀਤ ਫੈਨਸ ਵੀ ਉਨ੍ਹਾਂ ਨੂੰ ਵੇਖਣ ਤੇ ਸੁਣਨ ਦੇ ਲਈ ਬੇਤਾਬ ਨਜ਼ਰ ਆਏ । ਫੈਨਸ ਨੇ ਤਾੜੀਆਂ ਵਜਾ ਕੇ ਦਿਲਜੀਤ ਦਾ ਸਵਾਗਤ ਆਪਣੇ ਅੰਦਾਜ਼ ‘ਚ ਹੀ ਕੀਤਾ।ਦਿਲਜੀਤ ਦੋਸਾਂਝ ਨੇ ਡੂ ਯੂ ਨੋ, ਪੰਜ ਤਾਰਾ, ਸਾਨੂੰ ਤੇ ਕਹਿਣਾ ਵੀ ਨੀ ਆਉਂਦਾ ਸਣੇ ਕਈ ਗੀਤਾਂ ਤੇ ਆਪਣੀ ਪਰਫਾਰਮੈਂਸ ਦਿੱਤੀ।

By  Shaminder Kaur Kaler November 16th 2026 11:40 AM

ਦਿਲਜੀਤ ਦੋਸਾਂਝ ਨੇ ਇੰਦੌਰ ‘ਚ ਲਾਈਵ ਸ਼ੋਅ ਦੇ ਦੌਰਾਨ ਵੱਖ ਵੱਖ ਗੀਤਾਂ ਤੇ ਆਪਣੀ ਪਰਫਾਰਮੈਂਸ ਦਿੱਤੀ । ਦਿਲਜੀਤ ਦੋਸਾਂਝ ਨੇ ਆਪਣੇ ਇਸ ਸ਼ੋਅ ਦੇ ਦੌਰਾਨ ਬਲੈਕ ਕਲਰ ਦਾ ਕੁੜਤਾ ਚਾਦਰਾ ਪਾਇਆ ਸੀ ਅਤੇ ਦਿਲਜੀਤ ਫੈਨਸ ਵੀ ਉਨ੍ਹਾਂ ਨੂੰ ਵੇਖਣ ਤੇ ਸੁਣਨ ਦੇ ਲਈ ਬੇਤਾਬ ਨਜ਼ਰ ਆਏ । ਫੈਨਸ ਨੇ ਤਾੜੀਆਂ ਵਜਾ ਕੇ ਦਿਲਜੀਤ ਦਾ ਸਵਾਗਤ ਆਪਣੇ ਅੰਦਾਜ਼ ‘ਚ ਹੀ ਕੀਤਾ।ਦਿਲਜੀਤ ਦੋਸਾਂਝ ਨੇ ਡੂ ਯੂ ਨੋ, ਪੰਜ ਤਾਰਾ, ਸਾਨੂੰ ਤੇ ਕਹਿਣਾ ਵੀ ਨੀ ਆਉਂਦਾ ਸਣੇ ਕਈ ਗੀਤਾਂ ਤੇ ਆਪਣੀ ਪਰਫਾਰਮੈਂਸ ਦਿੱਤੀ।


ਸਰੋਤੇ ਵੀ ਦਿਲਜੀਤ ਦੋਸਾਂਝ ਦੀ ਪਰਫਾਰਮੈਂਸ ਤੇ ਝੂਮਦੇ ਹੋਏ ਦਿਖਾਈ ਦਿੱਤੀ।ਦਿਲਜੀਤ ਨੂੰ ਸੁਣਨ ‘ਤੇ ਵੇਖਣ ਦੇ ਲਈ ਕਈ ਲੋਕ ਤਾਂ ਬ੍ਰਿਜ ‘ਤੇ ਵੀ ਚੜ੍ਹੇ ਹੋਏ ਦਿਖਾਈ ਦਿੱਤੇ । ਰਾਹਤ ਇੰਦੌਰੀ ਦਾ ਇੱਕ ਸ਼ੇਅਰ ਵੀ ਦਿਲਜੀਤ ਦੋਸਾਂਝ ਨੇ ਬੋਲਿਆ।

ਦਿਲਜੀਤ ਦੋਸਾਂਝ ਦਾ ਵਰਕ ਫ੍ਰੰਟ 

ਦਿਲਜੀਤ ਦੋਸਾਂਝ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ।ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਆਪਣੀ ਮਿਹਨਤ ਦੀ ਬਦੌਲਤ ਉਨ੍ਹਾਂ ਨੇ ਇੰਡਸਟਰੀ ‘ਚ ਵੱਡਾ ਮੁਕਾਮ ਹਾਸਲ ਕੀਤਾ ਹੈ।ਉਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ-ਨਾਲ ਆਪਣੀ ਅਦਾਕਾਰੀ ਦੇ ਨਾਲ ਵੀ ਦਰਸ਼ਕਾਂ ਦਾ ਦਿਲ ਜਿੱਤਿਆ ਹੈ । 

© Copyright Galactic Television & Communications Pvt. Ltd. 2026. All rights reserved.