ਡਾਕਟਰ ਨਵਦੀਪ ਕੌਰ ਨੂੰ ਕਲਾ ਦੇ ਖੇਤਰ ‘ਚ ਯੋਗਦਾਨ ਦੇ ਲਈ ਰਾਸ਼ਟਰਪਤੀ ਦ੍ਰੋਪਦੀ ਮੁਰਮੁ ਨੇ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਨਾਲ ਕੀਤਾ ਸਨਮਾਨਿਤ,ਬਿੰਨੂ ਢਿੱਲੋਂ ਨੇ ਸਾਂਝੀ ਕੀਤੀ ਤਸਵੀਰ

ਪੰਜਾਬੀ ਯੂਨੀਵਰਸਿਟੀ ਦੇ ਥੀਏਟਰ ਤੇ ਟੈਲੀਵਿਜ਼ਨ ਦੀ ਹੋਣਹਾਰ ਵਿਦਿਆਰਥਣ ਰਹਿ ਚੁੱਕੇ ਅਤੇ ਪੰਜਾਬ ਯੂਨੀਵਰਸਿਟੀ ‘ਚ ਡਿਪਾਰਟਮੈਂਟ ਆਫ ਇੰਡੀਅਨ ਥੀਏਟਰ ਦੀ ਮੁਖੀ ਵਜੋਂ ਸੇਵਾਵਾਂ ਨਿਭਾ ਰਹੇ ਡਾਕਟਰ ਨਵਦੀਪ ਕੌਰ ਨੂੰ ਕਲਾ ਦੇ ਖੇਤਰ ਦਾ ਦੇਸ਼ ਦਾ ਸਭ ਤੋਂ ਵੱਕਾਰੀ ਸੰਗੀਤ ਨਾਟਕ ਅਕਾਦਮੀ ਪੁਰਸਕਾਰ (ਥੀਏਟਰ – ਡਾਇਰੈਕਸ਼ਨ) ਮਾਨਯੋਗ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਜੀ ਦੇ ਕਰ-ਕਮਲਾਂ ਤੋਂ 13 ਅਗਸਤ ਨੂੰ ਪ੍ਰਾਪਤ ਹੋਇਆ ਹੈ।ਜਿਸ ਦੀ ਜਾਣਕਾਰੀ ਬਿੰਨੂ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ ।

By  Shaminder Kaur Kaler August 20th 2026 01:08 PM -- Updated: August 20th 2026 01:13 PM

 ਪੰਜਾਬੀ ਯੂਨੀਵਰਸਿਟੀ ਦੇ ਥੀਏਟਰ ਤੇ ਟੈਲੀਵਿਜ਼ਨ ਦੀ ਹੋਣਹਾਰ ਵਿਦਿਆਰਥਣ ਰਹਿ ਚੁੱਕੇ ਅਤੇ ਪੰਜਾਬ ਯੂਨੀਵਰਸਿਟੀ ‘ਚ ਡਿਪਾਰਟਮੈਂਟ ਆਫ ਇੰਡੀਅਨ ਥੀਏਟਰ ਦੀ ਮੁਖੀ ਵਜੋਂ ਸੇਵਾਵਾਂ ਨਿਭਾ ਰਹੇ ਡਾਕਟਰ ਨਵਦੀਪ ਕੌਰ ਨੂੰ  ਕਲਾ ਦੇ ਖੇਤਰ ਦਾ ਦੇਸ਼ ਦਾ ਸਭ ਤੋਂ ਵੱਕਾਰੀ ਸੰਗੀਤ ਨਾਟਕ ਅਕਾਦਮੀ ਪੁਰਸਕਾਰ (ਥੀਏਟਰ – ਡਾਇਰੈਕਸ਼ਨ) ਮਾਨਯੋਗ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਜੀ ਦੇ ਕਰ-ਕਮਲਾਂ ਤੋਂ 13 ਅਗਸਤ ਨੂੰ ਪ੍ਰਾਪਤ ਹੋਇਆ ਹੈ।ਜਿਸ ਦੀ ਜਾਣਕਾਰੀ ਬਿੰਨੂ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ ।

ਇਸ ਜਾਣਕਾਰੀ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ “ਨਵਦੀਪ ਕੌਰ ਨੂੰ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਇਸ ਪੂਰੇ ਖੇਤਰ ਵਿੱਚੋਂ 23ਸਾਲਾਂ ਬਾਅਦ ਕਿਸੇ ਮਹਿਲਾ ਰੰਗਮੰਚ ਨਿਰਦੇਸ਼ਕ ਨੂੰ ਇਹ ਵੱਕਾਰੀ ਸਨਮਾਨ ਮਿਲਿਆ ਹੈ। ਇਸੇ ਤਰ੍ਹਾਂ, ਇਸ ਸ਼੍ਰੇਣੀ ਵਿੱਚ ਵੀ ਇਸ ਖੇਤਰ ਨੂੰ 15 ਸਾਲਾਂ ਬਾਅਦ ਇਹ ਮਾਣ ਪ੍ਰਾਪਤ ਹੋਇਆ ਹੈ।ਇਹ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਅਤੇ ਸਮੁੱਚੇ ਪੰਜਾਬ ਲਈ ਬੇਹੱਦ ਮਾਣ ਵਾਲੀ ਗੱਲ ਹੈ।

ਇਸ ਮਾਣਮੱਤੀ ਉਪਲਬਧੀ ਲਈ ਮੈਂ ਦੋਵੇਂ ਯੂਨੀਵਰਸਿਟੀਆਂ ਅਤੇ ਸਮੂਹ ਪੰਜਾਬ ਨੂੰ ਦਿਲੋਂ ਵਧਾਈ ਦਿੰਦਾ ਹਾਂ”। ਬਿੰਨੂ ਢਿੱਲੋਂ ਨੇ ਇਸ ਜਾਣਕਾਰੀ ਨੂੰ ਜਿਉਂ ਹੀ ਅਦਾਕਾਰ ਨੇ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ।ਬਿੰਨੂ ਢਿੱਲੋਂ ਨੇ ਖੁਦ ਵੀ ਪੰਜਾਬੀ ਯੂਨੀਵਰਸਿਟੀ ਤੋਂ ਸਿੱਖਿਆ ਹਾਸਲ ਕੀਤੀ ਹੈ ਅਤੇ ਇੱਥੋਂ ਦੇ ਹੀ ਥੀਏਟਰ ‘ਤੇ ਟੈਲੀਵਿਜ਼ਨ ਵਿਭਾਗ ‘ਚ ਉਹਨਾਂ ਨੇ ਅਦਾਕਾਰੀ ਦੀਆਂ ਬਾਰੀਕੀਆਂ ਸਿੱਖੀਆਂ ਹਨ। 

© Copyright Galactic Television & Communications Pvt. Ltd. 2026. All rights reserved.