ਲ਼ੋਕ ਕਲਾਕਾਰ ਪਾਲ ਸਿੰਘ ਸਮਾਓਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦਿੱਤਾ ਮੁਆਫ਼ੀਨਾਮਾ, ਤਸਵੀਰਾਂ ਕੀਤੀਆਂ ਸਾਂਝੀਆਂ

ਲ਼ੋਕ ਕਲਾਕਾਰ ਪਾਲ ਸਿੰਘ ਸਮਾਓਂ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਾ ਕੇ ਮੁਆਫੀਨਾਮਾ ਦਿੱਤਾ ਹੈ। ਜਿਸ ਦੀਆਂ ਕੁਝ ਤਸਵੀਰਾਂ ਵੀ ਉਨ੍ਹਾਂ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ “ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਫਤਿਹ ਜੀ…ਅੱਜ ਤਖ਼ਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮਾਫ਼ੀਨਾਮਾ ਦੇ ਦਿੱਤਾ ਗਿਆ ਹੈ ।ਮੇਰੇ ਕੋਲੋ ਬੀਤੀ ਦਿਨੇ ਬਹੁਤ ਵੱਡੀ ਗਲਤੀ ਹੋਈ ਸੀ ਜਿਸ ਲਈ ਮੈਂ ਸਮੁੱਚੀ ਸਿੱਖ ਕੌਮ ਵੱਲੋਂ ਮਾਫ਼ੀ ਵੀ ਮੰਗ ਚੁੱਕਾ ।

By  Shaminder Kaur Kaler August 7th 2026 12:10 PM

ਲ਼ੋਕ ਕਲਾਕਾਰ ਪਾਲ ਸਿੰਘ ਸਮਾਓਂ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਾ ਕੇ ਮੁਆਫੀਨਾਮਾ ਦਿੱਤਾ ਹੈ। ਜਿਸ ਦੀਆਂ ਕੁਝ ਤਸਵੀਰਾਂ ਵੀ ਉਨ੍ਹਾਂ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ “ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਫਤਿਹ ਜੀ…ਅੱਜ ਤਖ਼ਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮਾਫ਼ੀਨਾਮਾ ਦੇ ਦਿੱਤਾ ਗਿਆ ਹੈ ।ਮੇਰੇ ਕੋਲੋ ਬੀਤੀ ਦਿਨੇ ਬਹੁਤ ਵੱਡੀ ਗਲਤੀ ਹੋਈ ਸੀ ਜਿਸ ਲਈ ਮੈਂ ਸਮੁੱਚੀ ਸਿੱਖ ਕੌਮ ਵੱਲੋਂ ਮਾਫ਼ੀ ਵੀ ਮੰਗ ਚੁੱਕਾ  ।

ਹੁਣ ਜੋ ਵੀ ਹੁਕਮ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵੱਲੋਂ ਆਵੇਗਾ ਮੈਨੂੰ ਖਿੜੇ ਮੱਥੇ ਸਵੀਕਾਰ ਹੋਵੇਗਾ।ਜੋ ਵੀ ਸ੍ਰੀ ਅਕਾਲ ਤਖ਼ਤ ਵੱਲੋਂ ਮੈਨੂੰ ਸਜ਼ਾ ਮਿਲੇਗੀ ਮੈਂ ਇਕ ਨਿਮਾਣਾ ਸਿੱਖ ਵੱਜੋਂ ਸਵੀਕਾਰ ਕਰਾ ਅੱਗੇ ਤੋ ਇਹੋ ਜਿਹੀ ਗਲਤੀ ਕਦੇ ਨਹੀਂ ਕਰਾਂਗਾ …ਪਾਲ ਸਿੰਘ ਸਮਾਉ” । 

ਕੀ ਸੀ ਪੂਰਾ ਮਾਮਲਾ 

ਬੀਤੇ ਦਿਨੀਂ ਪਿੰਡ ਸਮਾਓਂ ‘ਚ ਤੀਜ ਮੇਲੇ ਦਾ ਆਯੋਜਨ ਕੀਤਾ ਗਿਆ ਸੀ । ਇਸ ਦੌਰਾਨ ਉਨ੍ਹਾਂ ਨੇ ਤੀਜ ਮੇਲੇ ‘ਚ ਪਹੁੰਚੀਆਂ ਸਾਰੀਆਂ ਹਸਤੀਆਂ ਦਾ ਧੰਨਵਾਦ ਕੀਤਾ ਸੀ । ਇਸ ਮੇਲੇ ‘ਚ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਵੀ ਪਹੁੰਚੇ ਸਨ ਅਤੇ ਇਸ ਦੌਰਾਨ ਪਾਲ ਸਿੰਘ ਸਮਾਓਂ ਨੇ ਮਾਂ ਚਰਨ ਕੌਰ ਦੇ ਬਾਰੇ ਬੋਲਦਿਆਂ ਕਿਹਾ ਸੀ ਕਿ ‘ਮੈਨੂੰ ਤੁਹਾਡੇ ਵਿੱਚੋਂ ਮਾਤਾ ਗੁਜਰੀ ਜੀ ਨਜ਼ਰ ਆਉਂਦੇ ਹਨ’।

ਜਿਸ ਤੋਂਬਾਅਦ ਸਿੱਖ ਸੰਸਥਾਵਾਂ ਦੇ ਵੱਲੋਂ ਪਾਲ ਸਿੰਘ ਸਮਾਓਂ ਦੇ ਇਸ ਵੀਡੀਓ ‘ਤੇ ਇਤਰਾਜ਼ ਜਤਾਇਆ ਗਿਆ ਅਤੇ ਮੁਆਫੀ ਮੰਗਣ ਦੇ ਲਈ ਕਿਹਾ ਗਿਆ । ਪਾਲ ਸਿੰਘ ਸਮਾਓਂ ਨੇ ਬੀਤੇ ਦਿਨ ਇੱਕ ਵੀਡੀਓ ਸਾਂਝਾ ਕਰਦੇ ਹੋਏ ਮੁਆਫ਼ੀ ਵੀ ਮੰਗ ਲਈ ਸੀ ਅਤੇ ਹੁਣ ਲਿਖਤ ਤੌਰ ਤੇ ਵੀ ਮੁਆਫੀ ਮੰਗੀ ਹੈ । 

© Copyright Galactic Television & Communications Pvt. Ltd. 2026. All rights reserved.