ਜੀ ਖ਼ਾਨ ਨੂੰ ਨਿੱਕੀ ਬੱਚੀ ਨੇ ਪਾਇਆ ਚਾਂਦੀ ਦਾ ਛੱਲਾ, ਵੇਖੋ ਵੀਡੀਓ
ਗਾਇਕ ਜੀ ਖ਼ਾਨ ਇਨ੍ਹੀਂ ਦਿਨੀਂ ਆਪਣੇ ਲਾਈਵ ਸ਼ੋਅ ‘ਚ ਰੁੱਝੇ ਹੋਏ ਹਨ। ਉਨ੍ਹਾਂ ਦੇ ਲਾਈਵ ਸ਼ੋਅ ਦੇ ਦੌਰਾਨ ਵੱਡੀ ਗਿਣਤੀ ‘ਚ ਫੈਨਸ ਉਨ੍ਹਾਂ ਨੂੰ ਸੁਣਨ ਦੇ ਲਈ ਪਹੁੰਚ ਰਹੇ ਹਨ। ਹੁਣ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਗਾਇਕ ਨੂੰ ਇੱਕ ਛੋਟੀ ਜਿਹੀ ਬੱਚੀ ਚਾਂਦੀ ਦਾ ਛੱਲਾ ਪਹਿਨਾਉਂਦੀ ਹੋਈ ਨਜ਼ਰ ਆ ਰਹੀ ਹੈ।
ਗਾਇਕ ਜੀ ਖ਼ਾਨ ਇਨ੍ਹੀਂ ਦਿਨੀਂ ਆਪਣੇ ਲਾਈਵ ਸ਼ੋਅ ‘ਚ ਰੁੱਝੇ ਹੋਏ ਹਨ। ਉਨ੍ਹਾਂ ਦੇ ਲਾਈਵ ਸ਼ੋਅ ਦੇ ਦੌਰਾਨ ਵੱਡੀ ਗਿਣਤੀ ‘ਚ ਫੈਨਸ ਉਨ੍ਹਾਂ ਨੂੰ ਸੁਣਨ ਦੇ ਲਈ ਪਹੁੰਚ ਰਹੇ ਹਨ। ਹੁਣ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਗਾਇਕ ਨੂੰ ਇੱਕ ਛੋਟੀ ਜਿਹੀ ਬੱਚੀ ਚਾਂਦੀ ਦਾ ਛੱਲਾ ਪਹਿਨਾਉਂਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਕਹਿ ਰਿਹਾ ਹੈ ਕਿ ਉਨ੍ਹਾਂ ਦੀ ਨਿੱਕੀ ਭੈਣ ਉਸ ਦੇ ਲਈ ਛੱਲਾ ਲੈ ਕੇ ਆਈ ਹੈ।

ਜਿਸ ਨੂੰ ਉਸ ਨੇ ਖੁਦ ਗਾਇਕ ਦੀ ਉਂਗਲ ‘ਚ ਪਾਇਆ । ਜਿਸ ਤੋਂ ਬਾਅਦ ਜੀ ਖ਼ਾਨ ਨੇ ਉਸ ਬੱਚੀ ਦੀ ਤਾਰੀਫ ‘ਚ ਗੀਤ ਵੀ ਗਾਇਆ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਬੱਚੀ ਦੀ ਤਾਰੀਫ ਕਰਦੇ ਹੋਏ ਨਜ਼ਰ ਆ ਰਹੇ ਹਨ।

ਜੀ ਖ਼ਾਨ ਦਾ ਵਰਕ ਫ੍ਰੰਟ
ਜੀ ਖ਼ਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ।

ਇਸ ਤੋਂ ਇਲਾਵਾ ਉਹ ਇੱਕ ਫ਼ਿਲਮ ‘ਜੌਂਬੀਲੈਂਡ’ ‘ਚ ਵੀ ਨਜ਼ਰ ਆ ਚੁੱਕੇ ਹਨ। ਗਾਇਕੀ ਦੇ ਖੇਤਰ ‘ਚ ਉਹ ਗੈਰੀ ਸੰਧੂ ਨੂੰ ਆਪਣਾ ਗੁਰੁ ਮੰਨਦੇ ਹਨ।ਗੈਰੀ ਸੰਧੂ ਹੀ ਉਨ੍ਹਾਂ ਨੂੰ ਅੱਗੇ ਲੈ ਕੇ ਆਏ ਸਨ।