ਗੁਲਾਬ ਸਿੱਧੂ ਦੇ ਘਰ ‘ਤੇ ਫਾਇਰਿੰਗ ਦਾ ਮਾਮਲਾ, ਜਾਣੋ ਹੁਣ ਤੱਕ ਜਾਂਚ ਕੀ ਆਇਆ ਸਾਹਮਣੇ
ਗੁਲਾਬ ਸਿੱਧੂ ਦੇ ਘਰ ‘ਤੇ ਬੀਤੇ ਦਿਨ ਫਾਇਰਿੰਗ ਹੋਈ। ਇਸ ਫਾਇਰਿੰਗ ਦੇ ਦੌਰਾਨ ਕਿਸੇ ਵੀ ਤਰ੍ਹਾਂ ਦੇ ਜਾਨ ਮਾਲ ਦਾ ਨੁਕਸਾਨ ਹੋਣ ਤੋਂ ਬਚ ਗਿਆ। ਇਸ ਫਾਇਰਿੰਗ ਦੇ ਕਈ ਵੀਡੀਓਜ਼ ਅਤੇ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ। ਖ਼ਬਰਾਂ ਮੁਤਾਬਕ ਗੁਲਾਬ ਸਿੱਧੂ ਦੇ ਘਰ ‘ਤੇ ਗੋਲੀਆਂ ਦੇ ਨਿਸ਼ਾਨ ਗੇਟ ‘ਤੇ ਪਾਏ ਗਏ ਹਨ ਅਤੇ ਛੇ ਫਾਇਰ ਦਾਗੇ ਗਏ ਹਨ।
ਗੁਲਾਬ ਸਿੱਧੂ ਦੇ ਘਰ ‘ਤੇ ਬੀਤੇ ਦਿਨ ਫਾਇਰਿੰਗ ਹੋਈ। ਇਸ ਫਾਇਰਿੰਗ ਦੇ ਦੌਰਾਨ ਕਿਸੇ ਵੀ ਤਰ੍ਹਾਂ ਦੇ ਜਾਨ ਮਾਲ ਦਾ ਨੁਕਸਾਨ ਹੋਣ ਤੋਂ ਬਚ ਗਿਆ। ਇਸ ਫਾਇਰਿੰਗ ਦੇ ਕਈ ਵੀਡੀਓਜ਼ ਅਤੇ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ। ਖ਼ਬਰਾਂ ਮੁਤਾਬਕ ਗੁਲਾਬ ਸਿੱਧੂ ਦੇ ਘਰ ‘ਤੇ ਗੋਲੀਆਂ ਦੇ ਨਿਸ਼ਾਨ ਗੇਟ ‘ਤੇ ਪਾਏ ਗਏ ਹਨ ਅਤੇ ਛੇ ਫਾਇਰ ਦਾਗੇ ਗਏ ਹਨ। ਪੁਲਿਸ ਦੇ ਵੱਲੋਂ ਮੌਕੇ ਤੇ ਛੇ ਖਾਲੀ ਖੋਲ ਵੀ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਘਰ ਦੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ‘ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਬਾਈਕ ਸਵਾਰਾਂ ਨੇ ਕੀਤੀ ਫਾਇਰਿੰਗ
ਗੁਲਾਬ ਸਿੱਧੂ ਦੇ ਘਰ ਦੇ ਬਾਹਰ ਬਾਈਕ ਸਵਾਰਾਂ ਨੇ ਗੋਲੀਆਂ ਚਲਾਈਆਂ ਸਨ। ਜਿਸ ਤੋਂ ਬਾਅਦ ਬਾਈਕ ਸਵਾਰ ਫਰਾਰ ਹੋ ਗਏ ਸਨ ਅਤੇ ਦੇਰ ਰਾਤ ਡੇਢ ਤੋਂ ਦੋ ਵਜੇ ਦੇ ਦਰਮਿਆਨ ਇਨ੍ਹਾਂ ਬਾਈਕ ਸਵਾਰਾਂ ਨੇ ਫਾਇਰਿੰਗ ਕੀਤੀ ਸੀ। ਜਿਸ ਸਮੇਂ ਫਾਇਰਿੰਗ ਦੀ ਇਹ ਵਾਰਦਾਤ ਹੋਈ ।

ਉਸ ਵੇਲੇ ਗੁਲਾਬ ਸਿੱਧੂ ਵਿਦੇਸ਼ ‘ਚ ਗਏ ਹੋਏ ਸਨ ਅਤੇ ਘਰ ‘ਚ ਉਨ੍ਹਾਂ ਦੇ ਮਾਪੇ, ਪਤਨੀ ਤੇ ਬੱਚੇ ਮੌਜੂਦ ਸਨ। ਐੱਸਪੀਡੀ ਸੰਜੀਵ ਗੋਇਲ ਤੇ ਹੋਰਨਾਂ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਪੁਲਿਸ ਨੇ ਆਲੇ ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਲੈ ਕੇ ਇਸ ਮਾਮਲੇ ਦੀ ਬਾਰੀਕੀ ਦੇ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।