ਗੁਰਲੇਜ ਅਖਤਰ ਨੇ ਕੀਤੀ ਦਲੇਰ ਮਹਿੰਦੀ ਦੀ ਹਿਮਾਇਤ, ਕਿਹਾ ‘ਅਹੁਦਾ ਕਿੰਨਾ ਵੀ ਵੱਡਾ ਹੋਵੇ, ਪਰ ਕਿਸੇ ਕਲਾਕਾਰ ਦੇ ਮਾਣ ਸਤਿਕਾਰ ਤੋਂ ਵੱਡਾ ਨਹੀਂ’

ਗੁਰਲੇਜ ਅਖਤਰ ਨੇ ਦਲੇਰ ਮਹਿੰਦੀ ਦੇ ਹੱਕ ‘ਚ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਦਲੇਰ ਮਹਿੰਦੀ ਦੇ ਬਾਰੇ ਇੱਕ ਮੰਤਰੀ ਦੇ ਵੱਲੋਂ ਇਸਤੇਮਾਲ ਕੀਤੀ ਗਈ ਸ਼ਬਦਾਵਲੀ ਦੀ ਨਿਖੇਧੀ ਕੀਤੀ। ਉਨ੍ਹਾਂ ਨੇ ਇਸ ਵੀਡੀਓ ਦੇ ਨਾਲ ਇੱਕ ਪੋਸਟ ਵੀ ਸਾਂਝੀ ਕੀਤੀ ਹੈ।

By  Shaminder Kaur Kaler October 21st 2026 03:10 PM

ਗੁਰਲੇਜ ਅਖਤਰ ਨੇ ਦਲੇਰ ਮਹਿੰਦੀ ਦੇ ਹੱਕ ‘ਚ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਦਲੇਰ ਮਹਿੰਦੀ ਦੇ ਬਾਰੇ ਇੱਕ ਮੰਤਰੀ ਦੇ ਵੱਲੋਂ ਇਸਤੇਮਾਲ ਕੀਤੀ ਗਈ ਸ਼ਬਦਾਵਲੀ ਦੀ ਨਿਖੇਧੀ ਕੀਤੀ। ਉਨ੍ਹਾਂ ਨੇ ਇਸ ਵੀਡੀਓ ਦੇ ਨਾਲ ਇੱਕ ਪੋਸਟ ਵੀ ਸਾਂਝੀ ਕੀਤੀ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ “ਗੱਲ ਕਿਸੇ ਇੱਕ ਵਿਅਕਤੀ ਦੀ ਨਹੀਂ, ਪੰਜਾਬ ਦੇ ਮਾਣ-ਸਤਿਕਾਰ ਦੀ ਹੈ! ਦਲੇਰ ਮਹਿੰਦੀ ਸਾਹਿਬ ਸਿਰਫ਼ ਇੱਕ ਕਲਾਕਾਰ ਨਹੀਂ, ਸਗੋਂ ਪੰਜਾਬੀ ਸੰਗੀਤ ਦੀ ਦੁਨੀਆ ਦਾ ਇੱਕ ਵੱਡਾ ਨਾਮ ਅਤੇ ਲੈਜੈਂਡ ਹਨ।


ਉਨ੍ਹਾਂ ਨੇ ਆਪਣੀ ਕਲਾ ਰਾਹੀਂ ਪੰਜਾਬੀ ਸੰਗੀਤ ਨੂੰ ਦੁਨੀਆ ਭਰ ਵਿੱਚ ਪਹਿਚਾਣ ਦਿਵਾਈ ਹੈ।ਮੰਤਰੀ ਸਾਹਿਬ ਨੂੰ ਬੜੇ ਸਤਿਕਾਰ ਨਾਲ ਇੱਕ ਗੱਲ ਕਹਿਣੀ ਚਾਹੁੰਦੀ ਹਾਂ ਅਹੁਦਾ ਭਾਵੇਂ ਕਿੰਨਾ ਵੀ ਵੱਡਾ ਹੋਵੇ, ਪਰ ਕਿਸੇ ਲੈਜੈਂਡ ਕਲਾਕਾਰ ਦੇ ਮਾਣ-ਸਤਿਕਾਰ ਤੋਂ ਵੱਡਾ ਨਹੀਂ ਹੋ ਸਕਦਾ। ਵਿਚਾਰਾਂ ਵਿੱਚ ਮਤਭੇਦ ਹੋ ਸਕਦੇ ਨੇ, ਪਰ ਸਟੇਜ ’ਤੇ ਕਿਸੇ ਸਤਿਕਾਰਯੋਗ ਕਲਾਕਾਰ ਨੂੰ ਨੀਵਾਂ ਮਹਿਸੂਸ ਕਰਵਾਉਣਾ ਕਿਸੇ ਵੀ ਤਰ੍ਹਾਂ ਠੀਕ ਨਹੀਂ।


ਦਲੇਰ ਮਹਿੰਦੀ ਸਾਹਿਬ ਵਰਗੀਆਂ ਸ਼ਖ਼ਸੀਅਤਾਂ ਨੇ ਆਪਣੀ ਪੂਰੀ ਜ਼ਿੰਦਗੀ ਸੰਗੀਤ ਅਤੇ ਪੰਜਾਬੀ ਸੱਭਿਆਚਾਰ ਦੇ ਨਾਮ ਕੀਤੀ ਹੈ। ਉਨ੍ਹਾਂ ਦਾ ਸਤਿਕਾਰ ਕਰਨਾ ਸਾਡਾ ਫ਼ਰਜ਼ ਹੈ।ਮੀਡੀਆ ਅਤੇ ਸਾਰੇ ਪੰਜਾਬੀਆਂ ਨੂੰ ਵੀ ਬੇਨਤੀ ਹੈ ਕਿ ਇਸ ਮਾਮਲੇ ਨੂੰ ਸਿਰਫ਼ ਵਿਵਾਦ ਨਾ ਬਣਾਇਆ ਜਾਵੇ, ਸਗੋਂ ਕਲਾਕਾਰਾਂ ਦੇ ਮਾਣ-ਸਨਮਾਨ ਦੀ ਗੱਲ ਵਜੋਂ ਦੇਖਿਆ ਜਾਵੇ”। ਗੁਰਲੇਜ ਅਖਤਰ ਦੀ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ। 

© Copyright Galactic Television & Communications Pvt. Ltd. 2026. All rights reserved.