ਅੱਜ ਹੈ ਗੁਰੁ ਪੁਰਨਿਮਾ, ਮਾਸਟਰ ਸਲੀਮ ਨੇ ਆਪਣੇ ਗੁਰੁ ਪਿਤਾ ਨੂੰ ਯਾਦ ਕਰਦੇ ਹੋਏ ਸਭ ਨੂੰ ਗੁਰੁ ਪੁਰਨਿਮਾ ਦੀ ਦਿੱਤੀ ਵਧਾਈ

ਗੁਰੁ ਬਿਨਾਂ ਗਤ ਨਹੀਂ ਤੇ ਸ਼ਾਹ ਬਿਨਾਂ ਪੱਤ ਨਹੀਂ। ਜੀ ਹਾਂ ਜ਼ਿੰਦਗੀ ਦੇ ਹਰ ਕਦਮ ‘ਤੇ ਸਾਨੂੰ ਗੁਰੁ ਦੀ ਲੋੜ ਪੈਂਦੀ ਹੈ, ਭਾਵੇਂ ਉਹ ਦੁਨਿਆਵੀਂ ਕੰਮ ਹੋਣ ਜਾਂ ਧਾਰਮਿਕ ਖੇਤਰ ਹੋਵੇ। ਹਰ ਖੇਤਰ ‘ਚ ਸਾਨੂੰ ਗੁਰੁ ਦੀ ਲੋੜ ਹੁੰਦੀ ਹੈ। ਸਭ ਤੋਂ ਪਹਿਲੀ ਗੁਰੁ ਸਾਡੀ ਮਾਂ ਹੁੰਦੀ ਹੈ। ਜੋ ਸਾਨੂੰ ਜ਼ਿੰਦਗੀ ਦੇ ਔਖੇ ਸੌਖੇ ਪੈਂਡੇ ‘ਤੇ ਚੱਲਣਾ ਸਿਖਾਉਂਦੀ ਹੈ।ਇਸ ਦੇ ਨਾਲ ਹੀ ਜੇ ਅਸੀਂ ਕਿਸੇ ਸਕੂਲ ਕਾਲਜ ‘ਚ ਜਾਂਦੇ ਹਾਂ ਤਾਂ ਉੱਥੇ ਅਧਿਆਪਕ ਸਾਡੇ ਉਸਤਾਦ ਹੁੰਦੇ ਹਨ, ਜੋ ਸਾਨੂੰ ਸਾਡੀ ਪੜ੍ਹਾਈ ‘ਚ ਆਉਣ ਵਾਲੀ ਹਰ ਪ੍ਰੇਸ਼ਾਨੀ ਨੂੰ ਸੁਲਝਾਉਂਦਾ ਹੈ।

By  Shaminder Kaur Kaler July 29th 2026 11:02 AM

ਗੁਰੁ ਬਿਨਾਂ ਗਤ ਨਹੀਂ ਤੇ ਸ਼ਾਹ ਬਿਨਾਂ ਪੱਤ ਨਹੀਂ। ਜੀ ਹਾਂ ਜ਼ਿੰਦਗੀ ਦੇ ਹਰ ਕਦਮ ‘ਤੇ ਸਾਨੂੰ ਗੁਰੁ ਦੀ ਲੋੜ ਪੈਂਦੀ ਹੈ, ਭਾਵੇਂ ਉਹ ਦੁਨਿਆਵੀਂ ਕੰਮ ਹੋਣ ਜਾਂ ਧਾਰਮਿਕ ਖੇਤਰ ਹੋਵੇ। ਹਰ ਖੇਤਰ ‘ਚ ਸਾਨੂੰ ਗੁਰੁ ਦੀ ਲੋੜ ਹੁੰਦੀ ਹੈ। ਸਭ ਤੋਂ ਪਹਿਲੀ ਗੁਰੁ ਸਾਡੀ ਮਾਂ ਹੁੰਦੀ ਹੈ। ਜੋ ਸਾਨੂੰ ਜ਼ਿੰਦਗੀ ਦੇ ਔਖੇ ਸੌਖੇ ਪੈਂਡੇ ‘ਤੇ ਚੱਲਣਾ ਸਿਖਾਉਂਦੀ ਹੈ।ਇਸ ਦੇ ਨਾਲ ਹੀ ਜੇ ਅਸੀਂ ਕਿਸੇ ਸਕੂਲ ਕਾਲਜ ‘ਚ ਜਾਂਦੇ ਹਾਂ ਤਾਂ ਉੱਥੇ ਅਧਿਆਪਕ ਸਾਡੇ ਉਸਤਾਦ ਹੁੰਦੇ ਹਨ, ਜੋ ਸਾਨੂੰ ਸਾਡੀ ਪੜ੍ਹਾਈ ‘ਚ ਆਉਣ ਵਾਲੀ ਹਰ ਪ੍ਰੇਸ਼ਾਨੀ ਨੂੰ ਸੁਲਝਾਉਂਦਾ ਹੈ।ਕਬੀਰ ਸਾਹਿਬ ਨੇ ਵੀ ਗੁਰੁ ਦੀ ਉਸਤਤ ਕੁਝ ਇਸ ਤਰ੍ਹਾਂ ਕੀਤੀ ਹੈ। 


ਗੁਰੁ ਗੋਬਿੰਦ ਦੋਉਂ ਖੜੇ ਕਾਕੈ ਲਾਗੂ ਪਾਇ

ਬਲਿਹਾਰੀ ਗੁਰੁ ਆਪਣੋ ਜਿਨ ਗੋਵਿੰਦ ਦੀਓ ਮਿਲਾੲੈ 

 ਕਿਉਂਕਿ ਗੁਰੁ ਉਹ ਹਸਤੀ ਹੈ, ਜੋ ਸਾਨੂੰ ਹਨੇਰੇ ਚੋਂ ਕੱਢ ਕੇ ਪ੍ਰਕਾਸ਼ ਵੱਲ ਲਿਜਾਂਦੀ ਹੈ।ਗੁਰੁ ਭਾਵੇਂ ਧਾਰਮਿਕ ਖੇਤਰ ‘ਚ ਉੱਨਤੀ ਲਈ ਹੋਵੇ ਉਸ ਦਾ ਜ਼ਿੰਦਗੀ ‘ਚ ਹੋਣਾ ਬੜਾ ਜ਼ਰੂਰੀ ਹੈ। ਮਾਸਟਰ ਸਲੀਮ ਨੇ ਵੀ ਆਪਣੇ ਪਿਤਾ ਤੋਂ ਗਾਇਕੀ ਦੇ ਗੁਰ ਸਿੱਖੇ ਸਨ।ਆਪਣੇ ਗੁਰੁ ਪਿਤਾ ਨੂੰ ਯਾਦ ਕਰਦੇ ਹੋਏ ਲਿਖਿਆ “ਗੁਰੂ ਪੂਰਨਿਮਾ ਦੀਆਂ ਲੱਖ-ਲੱਖ ਵਧਾਈਆਂ! ਗੁਰੂ ਹੀ ਉਹ ਜੋਤ ਹੈ ਜੋ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਸੱਚ ਅਤੇ ਨੇਕੀ ਦਾ ਰਾਹ ਦਿਖਾਉਂਦਾ ਹੈ।


ਅੱਜ ਦੇ ਇਸ ਪਾਵਨ ਦਿਹਾੜੇ ’ਤੇ ਆਪਣੇ ਸਾਰੇ ਗੁਰੂਆਂ ਦੇ ਚਰਨਾਂ ਵਿੱਚ ਕੋਟਿ-ਕੋਟਿ ਪ੍ਰਣਾਮ। ਉਨ੍ਹਾਂ ਦੀ ਕਿਰਪਾ ਸਦਾ ਸਾਡੇ ਉੱਤੇ ਬਣੀ ਰਹੇ ਅਤੇ ਸਾਨੂੰ ਸਹੀ ਰਾਹ ’ਤੇ ਚੱਲਣ ਦੀ ਤਾਕਤ ਬਖ਼ਸ਼ਣ।ਸਤਿਗੁਰਾਂ ਦਾ ਅਸ਼ੀਰਵਾਦ ਸਦਾ ਤੁਹਾਡੇ ਅਤੇ ਤੁਹਾਡੇ ਪਰਿਵਾਰ ’ਤੇ ਬਣਿਆ ਰਹੇ। ਗੁਰੂ ਪੂਰਨਿਮਾ ਦੀਆਂ ਦਿਲੋਂ ਮੁਬਾਰਕਾਂ!” । 


© Copyright Galactic Television & Communications Pvt. Ltd. 2026. All rights reserved.