ਗਾਇਕ ਹਰਫ ਚੀਮਾ ਮਰਹੂਮ ਕਬੱਡੀ ਖਿਡਾਰੀ ਗੁਰਜੀਤ ਤੂਤ ਦੇ ਘਰ ਪਹੁੰਚੇ ਸੋਗ ਜਤਾਉਣ, ਫੈਨਸ ਨੂੰ ਕੀਤੀ ਖ਼ਾਸ ਅਪੀਲ
ਗਾਇਕ ਹਰਫ ਚੀਮਾ ਮਰਹੂਮ ਕਬੱਡੀ ਖਿਡਾਰੀ ਗੁਰਜੀਤ ਤੂਤ ਦੇ ਘਰ ਸੋਗ ਜਤਾਉਣ ਦੇ ਲਈ ਪਹੁੰਚੇ ।ਇਸ ਮੌਕੇ ‘ਤੇ ਉਨ੍ਹਾਂ ਨੇ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿਵਾਇਆ ਅਤੇ ਧੀ ਦੇ ਸਿਰ ‘ਤੇ ਹੱਥ ਰੱਖਦਿਆਂ ਕਿਹਾ ਕਿ ਹੁਣ ਇਹ ਸਾਡਾ ਹੀ ਪਰਿਵਾਰ ਹੈ ਅਤੇ ਉਨ੍ਹਾਂ ਨੇ ਫੈਨਸ ਨੂੰ ਵੀ ਅਪੀਲ ਕੀਤੀ ਕਿ ਗੁਰਜੀਤ ਤੂਤ ਦਾ ਭੋਗ 21 ਅਗਸਤ ਨੂੰ ਹੋਵੇਗਾ ਅਤੇ ਵੱਧ ਤੋਂ ਵੱਧ ਲੋਕ ਉਨ੍ਹਾਂ ਦੇ ਭੋਗ ਤੇ ਅੰਤਿਮ ਅਰਦਾਸ ‘ਚ ਸ਼ਾਮਿਲ ਹੋਣ ।

ਗੁਰਜੀਤ ਤੂਤ ਕਬੱਡੀ ਦੇ ਕੌਮਾਂਤਰੀ ਖਿਡਾਰੀ ਸਨ ਅਤੇ ਦੇਸ਼ ਵਿਦੇਸ਼ ‘ਚ ਵੱਡੇ ਪੱਧਰ ‘ਤੇ ਉਨ੍ਹਾਂ ਨੇ ਨਾਮ ਕਮਾਇਆ ਸੀ । ਉਨ੍ਹਾਂ ਦੇ ਦਿਹਾਂਤ ਕਾਰਨ ਕਬੱਡੀ ਜਗਤ ਨੂੰ ਵੱਡਾ ਘਾਟਾ ਪਿਆ ਹੈ। ਹਰਫ ਚੀਮਾ ਨੇ ਕਬੱਡੀ ਦੇ ਇਸ ਨਾਮੀ ਖਿਡਾਰੀ ਦੇ ਦਿਹਾਂਤ ‘ਤੇ ਸੋਗ ਵੀ ਜਤਾਇਆ ਸੀ ਅਤੇ ਹੁਣ ਉਹ ਖੁਦ ਉਨ੍ਹਾਂ ਦੇ ਘਰ ਪਹੁੰਚੇ ਹਨ ਅਤੇ ਪਰਿਵਾਰ ਦੇ ਨਾਲ ਦੁੱਖ ਦੀ ਘੜੀ ‘ਚ ਖਲੋਤੇ ਹਨ।

ਉਨ੍ਹਾਂ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਜਦੋਂ ਵੀ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਪਰਿਵਾਰ ਨੂੰ ਹੋਈ ਤਾਂ ਉਹ ਪਹੁੰਚਣਗੇ।

ਹਰਫ ਚੀਮਾ ਦਾ ਵਰਕ ਫ੍ਰੰਟ
ਹਰਫ ਚੀਮਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਦਾ ਸਬੰਧ ਸੰਗਰੂਰ ਦੇ ਨਾਲ ਹੈ।