ਹਾਰਡੀ ਸੰਧੂ ਦੀ ਪਤਨੀ ਨੇ ਵੈਡਿੰਗ ਐਨੀਵਰਸਰੀ ‘ਤੇ ਵੀਡੀਓ ਸਾਂਝਾ ਕਰਕੇ ਦਿੱਤੀ ਵਧਾਈ

ਗਾਇਕ ਹਾਰਡੀ ਸੰਧੂ ਤੇ ਜ਼ੀਨਤ ਸਿੱਧੂ ਦੀ ਅੱਜ ਵੈਡਿੰਗ ਐਨੀਵਰਸਰੀ ਹੈ। ਇਸ ਮੌਕੇ ‘ਤੇ ਗਾਇਕ ਦੀ ਪਤਨੀ ਜ਼ੀਨਤ ਸਿੱਧੂ ਨੇ ਪਤੀ ਨੂੰ ਇੱਕ ਵੀਡੀਓ ਸਾਂਝਾ ਕਰਦੇ ਹੋਏ ਵਧਾਈ ਦਿੱਤੀ ਹੈ। ਦੋਵਾਂ ਦੇ ਵਿਆਹ ਨੂੰ ਚੌਦਾਂ ਸਾਲ ਹੋ ਚੁੱਕੇ ਹਨ । ਜ਼ੀਨਤ ਸਿੱਧੂ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਜ਼ੀਨਤ ਸਿੱਧੂ ਨੇ ਲਿਖਿਆ “ਹੈਪੀ 14ਵੀਂ ਡਾਰਲਿੰਗ ਤੇ ਜ਼ਿੰਦਗੀ ਭਰ ਲਈ ਲਵ ਯੂ ਮਾਈ”।

By  Shaminder Kaur Kaler November 19th 2026 09:47 AM

ਗਾਇਕ ਹਾਰਡੀ ਸੰਧੂ ਤੇ ਜ਼ੀਨਤ ਸਿੱਧੂ ਦੀ ਅੱਜ ਵੈਡਿੰਗ ਐਨੀਵਰਸਰੀ ਹੈ। ਇਸ ਮੌਕੇ ‘ਤੇ ਗਾਇਕ ਦੀ ਪਤਨੀ ਜ਼ੀਨਤ ਸਿੱਧੂ ਨੇ ਪਤੀ ਨੂੰ ਇੱਕ ਵੀਡੀਓ ਸਾਂਝਾ ਕਰਦੇ ਹੋਏ ਵਧਾਈ ਦਿੱਤੀ ਹੈ। ਦੋਵਾਂ ਦੇ ਵਿਆਹ ਨੂੰ ਚੌਦਾਂ ਸਾਲ ਹੋ ਚੁੱਕੇ ਹਨ । ਜ਼ੀਨਤ ਸਿੱਧੂ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਜ਼ੀਨਤ ਸਿੱਧੂ ਨੇ ਲਿਖਿਆ “ਹੈਪੀ 14ਵੀਂ ਡਾਰਲਿੰਗ ਤੇ ਜ਼ਿੰਦਗੀ ਭਰ ਲਈ ਲਵ ਯੂ ਮਾਈ”।


ਜਿਉਂ ਹੀ ਜ਼ੀਨਤ ਸਿੱਧੂ ਨੇ ਇਸ ਵੀਡੀਓ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਹਾਰਡੀ ਸੰਧੂ ਤੇ ਜ਼ੀਨਤ ਸਿੱਧੂ ਅੱਜ ਤੋਂ ਚੌਦਾਂ ਸਾਲ ਪਹਿਲਾਂ ਵਿਆਹ ਦੇ ਬੰਧਨ ‘ਚ ਬੱਝੇ ਸਨ। ਵਿਆਹ ਤੋਂ ਬਾਅਦ ਇਸ ਜੋੜੀ ਦੇ ਘਰ ਦੋ ਬੱਚਿਆਂ ਦਾ ਜਨਮ ਹੋਇਆ ਹੈ ਇੱਕ ਪੁੱਤਰ ਤੇ ਹਾਲ ਹੀ ‘ਚ ਪਰਿਵਾਰ ਦੇ ਘਰ ਧੀ ਨੇ ਜਨਮ ਲਿਆ ਸੀ । 


ਹਾਰਡੀ ਸੰਧੂ ਦਾ ਵਰਕ ਫ੍ਰੰਟ 

ਹਾਰਡੀ ਸੰਧੂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ। ਬੈਕਬੋਨ ਗੀਤ ‘ਚ ਉਨ੍ਹਾਂ ਦੀ ਪਤਨੀ ਜ਼ੀਨਤ ਵੀ ਬਤੌਰ ਮਾਡਲ ਨਜ਼ਰ ਆਏ ਸਨ । ਹਾਰਡੀ ਸੰਧੂ ਨੇ ਬਤੌਰ ਕ੍ਰਿਕੇਟਰ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਪਰ ਵਾਰਮ ਅੱਪ ਦੇ ਦੌਰਾਨ ਉਨ੍ਹਾਂ ਨੂੰ ਸੱਟ ਲੱਗ ਗਈ ਸੀ ।ਜਿਸ ਤੋਂ ਬਾਅਦ ਉਨ੍ਹਾਂ ਦੇ ਮਾਪਿਆਂ ਨੇ ਕਿਸੇ ਹੋਰ ਖੇਤਰ ‘ਚ ਆਪਣਾ ਕਰੀਅਰ ਬਨਾਉਣ ਦੇ ਲਈ ਕਿਹਾ ਸੀ । ਇਸੇ ਤੋਂ ਬਾਅਦ ਹੀ ਉਨ੍ਹਾਂ ਦੇ ਕਰੀਅਰ ਦਾ ਰੁਖ ਗਾਇਕੀ ਦੇ ਵੱਲ ਹੋ ਗਿਆ। 

© Copyright Galactic Television & Communications Pvt. Ltd. 2026. All rights reserved.