ਜਸਰਾਜ ਭੱਟੀ ਤੇ ਸੁਰੀਲੀ ਗੌਤਮ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਜਸਰਾਜ ਭੱਟੀ ਨੇ ਪਤਨੀ ਨਾਲ ਤਸਵੀਰ ਸਾਂਝੀ ਕਰਕੇ ਦਿੱਤੀ ਵਧਾਈ
ਜਸਰਾਜ ਭੱਟੀ ਤੇ ਸੁਰੀਲੀ ਗੌਤਮ ਦੀ ਅੱਜ ਵੈਡਿੰਗ ਐਨੀਵਰਸਰੀ ਹੈ। ਇਸ ਮੌਕੇ ‘ਤੇ ਜਸਰਾਜ ਭੱਟੀ ਨੇ ਪਤੀ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਪਤਨੀ ਨੂੰ ਵਿਆਹ ਦੀ ਵਰੇ੍ਹਗੰਢ ਦੀ ਵਧਾਈ ਦਿੱਤੀ ਹੈ। ਜਸਰਾਜ ਨੇ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ “ਤੁਮਨੇ ਇਸ਼ਕ ਕਾ ਨਾਮ ਸੁਣਾ ਹੈ…ਹਮਨੇ ਇਸ਼ਕ ਕੀਆ ਹੈ”।

ਜਸਰਾਜ ਭੱਟੀ ਤੇ ਸੁਰੀਲੀ ਗੌਤਮ ਦੇ ਵਿਆਹ ਨੂੰ ਦਸ ਸਾਲ ਹੋ ਚੁੱਕੇ ਹਨ। ਸੁਰੀਲੀ ਤੇ ਜਸਰਾਜ ਵੀ ਵਧੀਆ ਅਦਾਕਾਰ ਹਨ ।ਦੋਵਾਂ ਨੇ ਇੱਕਠਿਆਂ ਕਈ ਪ੍ਰੋਜੈਕਟ ‘ਚ ਵੀ ਕੰਮ ਕੀਤਾ ਹੈ। ਸੁਰੀਲੀ ਗੌਤਮ ਮਸ਼ਹੂਰ ਅਦਾਕਾਰਾ ਯਾਮੀ ਗੌਤਮ ਦੀ ਭੈਣ ਹੈ।

ਜਸਰਾਜ ਭੱਟੀ ਜਸਪਾਲ ਭੱਟੀ ਦੇ ਹਨ ਪੁੱਤਰ
ਜਸਰਾਜ ਭੱਟੀ ਮਸ਼ਹੂਰ ਕਾਮੇਡੀਅਨ ਅਤੇ ਅਦਾਕਾਰ ਰਹਿ ਚੁੱਕੇ ਮਰਹੂਮ ਜਸਪਾਲ ਭੱਟੀ ਦੇ ਪੁੱਤਰ ਹਨ ਅਤੇ ਉਨ੍ਹਾਂ ਦੇ ਪਤਨੀ ਸਵਿਤਾ ਭੱਟੀ ਵੀ ਉਨ੍ਹਾਂ ਦੇ ਨਾਲ ਕਈ ਟੀਵੀ ਸੀਰੀਅਲ ‘ਚ ਨਜ਼ਰ ਆ ਚੁੱਕੇ ਹਨ। ਜਸਪਾਲ ਭੱਟੀ ਅਜਿਹੇ ਕਲਾਕਾਰ ਸਨ, ਜਿਨ੍ਹਾਂ ਨੇ ਆਪਣੀ ਕਾਮੇਡੀ ਦੇ ਰਾਹੀਂ ਸਮਾਜ ‘ਚ ਫੈਲੀਆਂ ਕੁਰੀਤੀਆਂ ਦੇ ਖਿਲਾਫ ਕਟਾਕਸ਼ ਕਰਦੇ ਸਨ।