ਕਰਨਾਟਕ ਦੇ ਗੁਰਦੁਆਰਾ ਸ੍ਰੀ ਨਾਨਕ ਝੀਰਾ ਸਾਹਿਬ ਨਤਮਸਤਕ ਹੋਏ ਜੈਜ਼ੀ ਬੀ ਤੇ ਸਪੀਡ ਰਿਕਾਰਡ ਦੇ ਮਾਲਕ ਦਿਨੇਸ਼ ਔਲਕ

ਜੈਜ਼ੀ ਬੀ ਤੇ ਸਪੀਡ ਰਿਕਾਰਡ ਦੇ ਮਾਲਕ ਦਿਨੇਸ਼ ਔਲਕ ਕਰਨਾਟਕ ਦੇ ਗੁਰਦੁਆਰਾ ਸ੍ਰੀ ਨਾਨਕ ਝੀਰਾ ਸਾਹਿਬ ‘ਚ ਨਤਮਸਤਕ ਹੋਏ ਹਨ। ਜਿਸ ਦਾ ਇੱਕ ਵੀਡੀਓ ਵੀ ਜੈਜ਼ੀ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਜਿਸ ‘ਚ ਉਹ ਦਿਨੇਸ਼ ਔਲਕ ਦੇ ਨਾਲ ਗੁਰਦੁਆਰਾ ਸਾਹਿਬ ‘ਚ ਨਤਮਸਤਕ ਹੋ ਰਹੇ ਹਨ।

By  Shaminder Kaur Kaler November 23rd 2026 10:19 AM

 ਜਦੋਂ ਇਨਸਾਨ ‘ਤੇ ਦੁੱਖ ਦੀ ਘੜੀ ਆਉਂਦੀ ਹੈ ਤਾਂ ਉਸ ਨੂੰ ਹੌਸਲਾ ਸਿਰਫ ਪ੍ਰਮਾਤਮਾ ਤੋਂ ਮਿਲਦਾ ਹੈ। ਕਿਉਂਕਿ ਦੁੱਖ ਦੀ ਇਸ ਘੜੀ ‘ਚ ਰਿਸ਼ਤੇਦਾਰ, ਮਿੱਤਰ ਘੜੀ ਦੋ ਘੜੀ, ਕੁਝ ਦਿਨ ਤੁਹਾਡੇ ਕੋਲ ਆਉਣਗੇ ਅਤੇ ਫਿਰ ਆਪਣੇ ਘਰਾਂ ਨੂੰ ਚਲੇ ਜਾਣਗੇ। ਪਰ ਗੁਰੁ ਅਜਿਹੀ ਹਸਤੀ ਹੈ। ਜੋ ਹਮੇਸ਼ਾ ਦੁੱਖ ਸੁੱਖ ‘ਚ ਤੁਹਾਡਾ ਸਾਥ ਦਿੰਦੀ ਹੈ। ਪਰ ਦੁੱਖ ਦੀ ਘੜੀ ‘ਚ ਇਨਸਾਨ ਸਭ ਤੋਂ ਜ਼ਿਆਦਾ ਨਜ਼ਦੀਕ ਹੁੰਦਾ ਹੈ ਪ੍ਰਮਾਤਮਾ ਦੇ।


ਕਿਉਂਕਿ ਉਹੀ ਉਸ ਨੂੰ ਭਾਣਾ ਮੰਨਣ ਦਾ ਬਲ ਬਖਸ਼ਦਾ ਹੈ। ਇਸ ਤੋਂ ਇਲਾਵਾ ਕੁਝ ਇਨਸਾਨ ਅਜਿਹੇ ਵੀ ਹੁੰਦੇ ਹਨ ਜੋ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਦੁੱਖ ਦੀ ਘੜੀ ‘ਚ ਹਿੱਕ ਡਾਹ ਕੇ ਖੜ੍ਹੇ ਰਹਿੰਦੇ ਜਨ। ਜੈਜ਼ੀ ਬੀ ਵੀ ਉਨ੍ਹਾਂ ਲੋਕਾਂ ਚੋਂ ਹੀ ਹਨ। ਜੋ ਮੁਸੀਬਤ ਦੀ ਹਰ ਘੜੀ ‘ਚ ਆਪਣੇ ਦੋਸਤਾਂ ਦੇ ਨਾਲ ਸਭ ਤੋਂ ਮੂਹਰੇ ਖੜ੍ਹੇ ਹੁੰਦੇ ਹਨ।


ਜ਼ੈਜ਼ੀ ਬੀ ਦਿਨੇਸ਼ ਔਲਕ ਦੇ ਪੁੱਤ ਦੇ ਦਿਹਾਂਤ ਤੋਂ ਬਾਅਦ ਦਿਵਿਤ ਦੀਆਂ ਅੰਤਿਮ ਰਸਮਾਂ ਤੱਕ ਖੁਦ ਅੱਗੇ ਹੋ ਕੇ ਨਿਭਾ ਰਹੇ ਹਨ ਅਤੇ ਹੁਣ ਜੈਜ਼ੀ ਬੀ ਤੇ ਸਪੀਡ ਰਿਕਾਰਡ ਦੇ ਮਾਲਕ ਦਿਨੇਸ਼ ਔਲਕ ਕਰਨਾਟਕ ਦੇ ਗੁਰਦੁਆਰਾ ਸ੍ਰੀ ਨਾਨਕ ਝੀਰਾ ਸਾਹਿਬ ‘ਚ ਨਤਮਸਤਕ ਹੋਏ ਹਨ। ਜਿਸ ਦਾ ਇੱਕ ਵੀਡੀਓ ਵੀ ਜੈਜ਼ੀ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਜਿਸ ‘ਚ ਉਹ ਦਿਨੇਸ਼ ਔਲਕ ਦੇ ਨਾਲ ਗੁਰਦੁਆਰਾ ਸਾਹਿਬ ‘ਚ ਨਤਮਸਤਕ ਹੋ ਰਹੇ ਹਨ। ਸੋਸ਼ਲ ਮੀਡੀਆ ਤੇ ਜੈਜ਼ੀ ਬੀ ਦਾ ਇਹ ਵੀਡੀਓ ਵਾਇਰਲ ਹੋ ਰਿਹਾ ਹੈ। 

© Copyright Galactic Television & Communications Pvt. Ltd. 2026. All rights reserved.