ਜੈਜ਼ੀ ਬੀ ਦਿਨੇਸ਼ ਔਲਕ ਦੇ ਪਰਿਵਾਰ ਦੇ ਨਾਲ ਦਿਵਿਤ ਔਲਕ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਪਹੁੰਚੇ, ਭਾਵੁਕ ਪੋਸਟ ਕੀਤੀ ਸਾਂਝੀ

ਗਾਇਕ ਜੈਜ਼ੀ ਬੀ ਦਿਨੇਸ਼ ਔਲਕ ਦੇ ਪਰਿਵਾਰ ਦੇ ਨਾਲ ਦਿਵਿਤ ਔਲਕ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਦੇ ਲਈ ਪਹੁੰਚੇ ।ਜਿਸ ਦੀਆਂ ਕੁਝ ਤਸਵੀਰਾਂ ਜੈਜ਼ੀ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਇੱਕ ਭਾਵੁਕ ਨੋਟ ਵੀ ਸਾਂਝਾ ਕੀਤਾ ਹੈ। ਜਿਸ ‘ਚ ਉਨ੍ਹਾਂ ਨੇ ਲਿਖਿਆ “ਅਖੀਰਲੀ ਯਾਤਰਾ ਆਪਣੇ ਸਟਾਰ ਪੁੱਤਰ ਦਿਵਿਤ ਦੇ ਨਾਲ। ਤੂੰ ਹਮੇਸ਼ਾ ਸਾਡੇ ਦਿਲਾਂ ‘ਚ ਜਿਉਂਦਾ ਰਹੇਂਗਾ।ਪਿਛਲੇ 18 ਸਾਲਾਂ ਦੌਰਾਨ ਤੁਸੀਂ ਸਾਡੇ ਨਾਲ ਜੋ ਵੀ ਯਾਦਾਂ ਸਾਂਝੀਆਂ ਕੀਤੀਆਂ, ਅਸੀਂ ਉਨ੍ਹਾਂ ਨੂੰ ਹਮੇਸ਼ਾ ਆਪਣੇ ਦਿਲ ਵਿੱਚ ਸੰਜੋ ਕੇ ਰੱਖਾਂਗੇ।

By  Shaminder Kaur Kaler November 10th 2026 11:49 AM -- Updated: November 10th 2026 11:55 AM

ਗਾਇਕ ਜੈਜ਼ੀ ਬੀ ਦਿਨੇਸ਼ ਔਲਕ ਦੇ ਪਰਿਵਾਰ ਦੇ ਨਾਲ ਦਿਵਿਤ ਔਲਕ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਦੇ ਲਈ ਪਹੁੰਚੇ ।ਜਿਸ ਦੀਆਂ ਕੁਝ ਤਸਵੀਰਾਂ ਜੈਜ਼ੀ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਇੱਕ ਭਾਵੁਕ ਨੋਟ ਵੀ ਸਾਂਝਾ ਕੀਤਾ ਹੈ। ਜਿਸ ‘ਚ ਉਨ੍ਹਾਂ ਨੇ ਲਿਖਿਆ “ਅਖੀਰਲੀ ਯਾਤਰਾ ਆਪਣੇ ਸਟਾਰ ਪੁੱਤਰ ਦਿਵਿਤ ਦੇ ਨਾਲ। ਤੂੰ ਹਮੇਸ਼ਾ ਸਾਡੇ ਦਿਲਾਂ ‘ਚ ਜਿਉਂਦਾ ਰਹੇਂਗਾ।ਪਿਛਲੇ 18 ਸਾਲਾਂ ਦੌਰਾਨ ਤੁਸੀਂ ਸਾਡੇ ਨਾਲ ਜੋ ਵੀ ਯਾਦਾਂ ਸਾਂਝੀਆਂ ਕੀਤੀਆਂ, ਅਸੀਂ ਉਨ੍ਹਾਂ ਨੂੰ ਹਮੇਸ਼ਾ ਆਪਣੇ ਦਿਲ ਵਿੱਚ ਸੰਜੋ ਕੇ ਰੱਖਾਂਗੇ।


ਤੁਸੀਂ ਹਮੇਸ਼ਾ ਬਹੁਤ ਹੀ ਜੋਸ਼ੀਲੇ ਅਤੇ ਸਕਾਰਾਤਮਕ ਸੋਚ ਵਾਲੇ ਇਨਸਾਨ ਰਹੇ। ਤੁਹਾਡੀ ਮੌਜੂਦਗੀ ਨੇ ਦੁਨੀਆ ਭਰ ਦੇ ਅਣਗਿਣਤ ਲੋਕਾਂ ਦੇ ਦਿਲਾਂ ਨੂੰ ਛੂਹਿਆ। ਤੁਹਾਨੂੰ ਹਮੇਸ਼ਾ ਪਿਆਰ ਕਰਦੇ ਰਹਾਂਗੇ ਪੁੱਤਰ।


 ਵਾਹਿਗੁਰੂ ਤੁਹਾਡੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ। ਸ਼ਾਂਤੀ ਵਿੱਚ ਰਹੋ”। ਜੈਜ਼ੀ ਬੀ ਦੇ ਨਾਲ ਦਿਨੇਸ਼ ਔਲਕ ਦਾ ਪੂਰਾ ਪਰਿਵਾਰ ਵੀ ਨਜ਼ਰ ਆ ਰਿਹਾ ਹੈ। 


ਦਿਵਿਤ ਔਲਕ ਦੀ ਸੜਕ ਹਾਦਸੇ ‘ਚ ਗਈ ਸੀ ਜਾਨ 

ਦੱਸ ਦਈਏ ਕਿ ਦਿਵਿਤ ਔਲਕ ਦੀ ਇੱਕ ਸੜਕ ਹਾਦਸੇ ‘ਚ ਜਾਨ ਚਲੀ ਗਈ ਸੀ । ਦਿਵਿਤ ਦੀ ਕਾਰ ਦੀ ਖੜ੍ਹੇ ਟ੍ਰੈਕਟਰ ਟਰਾਲੀ ਦੇ ਨਾਲ ਟੱਕਰ ਹੋਈ ਸੀ । ਜਿਸ ਤੋਂ ਬਾਅਦ ਇਸ ਹਾਦਸੇ ‘ਚ ਦਿਵਿਤ ਦੀ ਜਾਨ ਚਲੀ ਗਈ ਸੀ । ਉਸ ਦਿਨ ਤੋਂ ਹੀ ਦਿਨੇਸ਼ ਔਲਕ ਦੇ ਪਰਿਵਾਰ ਦੇ ਨਾਲ ਜੈਜ਼ੀ ਬੀ ਖੜ੍ਹੇ ਹੋਏ ਹਨ।

© Copyright Galactic Television & Communications Pvt. Ltd. 2026. All rights reserved.