ਜਿੰਮੀ ਸ਼ੇਰਗਿੱਲ ਦਾ ਮਸ਼ਹੂਰ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ ਦੇ ਨਾਲ ਹੈ ਗੂੜ੍ਹਾ ਰਿਸ਼ਤਾ, ਜਾਣੋ ਪੂਰੀ ਕਹਾਣੀ

ਅੰਮ੍ਰਿਤਾ ਸ਼ੇਰਗਿੱਲ ਇੱਕ ਅਜਿਹੀ ਚਿੱਤਰਕਾਰ ਰਹੀ ਹੈ । ਜਿਸ ਨੇ 20ਵੀਂ ਸਦੀ ਦੇ ਵਿੱਚ ਆਪਣੀ ਚਿੱਤਰਕਾਰੀ ਦੇ ਨਾਲ ਲੋਕਾਂ ਦੇ ਦਿਲਾਂ ਤੇ ਛਾਪ ਛੱਡੀ ਸੀ ।ਅੰਮ੍ਰਿਤਾ ਸ਼ੇਰਗਿੱਲ ਨੇ ਮਾਂ ਕੋਲੋਂ ਬਚਪਨ ‘ਚ ਸੁਣੀਆਂ ਪਰੀਆਂ ਦੀਆਂ ਕਹਾਣੀਆਂ ਦੀਆਂ ਤਸਵੀਰਾਂ ਨੂੰ ਕੈਨਵਸ ‘ਤੇ ਉਕੇਰ ਕੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਸੀ ।

By  Shaminder Kaur Kaler July 13th 2026 09:00 AM -- Updated: July 13th 2026 03:19 PM

 ਅੰਮ੍ਰਿਤਾ ਸ਼ੇਰਗਿੱਲ (Amrita Shergill)  ਇੱਕ ਅਜਿਹੀ ਚਿੱਤਰਕਾਰ ਰਹੀ ਹੈ । ਜਿਸ ਨੇ 20ਵੀਂ ਸਦੀ ਦੇ ਵਿੱਚ ਆਪਣੀ ਚਿੱਤਰਕਾਰੀ ਦੇ ਨਾਲ ਲੋਕਾਂ ਦੇ ਦਿਲਾਂ ਤੇ ਛਾਪ ਛੱਡੀ ਸੀ ।ਅੰਮ੍ਰਿਤਾ ਸ਼ੇਰਗਿੱਲ ਨੇ ਮਾਂ ਕੋਲੋਂ ਬਚਪਨ ‘ਚ ਸੁਣੀਆਂ ਪਰੀਆਂ ਦੀਆਂ ਕਹਾਣੀਆਂ ਦੀਆਂ ਤਸਵੀਰਾਂ ਨੂੰ ਕੈਨਵਸ ‘ਤੇ ਉਕੇਰ ਕੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਸੀ । ਅੱਠ ਕੁ ਸਾਲਾਂ ਦੀ ਉਮਰ ‘ਚ ਉਸ ਨੇ ਪਿਆਨੋ ਵਜਾਉਣਾ ਸਿੱਖ ਲਿਆ ਅਤੇ ਆਪਣੇ ਹੱਥਾਂ ਦੇ ਨਾਲ ਚਿੱਤਰ ਉਕੇਰਨੇ ਸ਼ੁਰੂ ਕਰ ਦਿੱਤੇ ਸਨ।


ਉਮਰਾਓ ਸਿੰਘ ਸ਼ੇਰਗਿੱਲ ਦੇ ਘਰ ਹੋਇਆ ਜਨਮ 

ਅੰਮ੍ਰਿਤਾ ਸ਼ੇਰਗਿੱਲ ਦਾ ਜਨਮ ਪੰਜਾਬੀ ਪਰਿਵਾਰ ‘ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਜੀ ਸੰਸਕ੍ਰਿਤ ਤੇ ਫਾਰਸੀ ਦੇ ਉੱਘੇ ਵਿਦਵਾਨ ਸਨ।ਉਮਰਾਓ ਸਿੰਘ ਸ਼ੇਰਗਿੱਲ ਦੇ ਘਰ ਹੰਗਰੀ ਦੇ ਬੁੱਡਾਪੇਸਟ ‘ਚ ਅੰਮ੍ਰਿਤਾ ਦਾ ਜਨਮ ਹੋਇਆ ਸੀ । ਉਨ੍ਹਾਂ ਦੀ ਮਾਂ ਯਹੂਦੀ ਮੂਲ ਦੀ ਗਾਇਕਾ ਮਾਰੀਆ ਐਂਟੋਨੀ ਸਨ। ਅੰਮ੍ਰਿਤਾ ਸ਼ੇਰਗਿੱਲ ਨੇ ਪੈਰਿਸ ਦੇ ਆਰਟ ਸਕੂਲ ਤੋਂ ਚਿੱਤਰਕਾਰੀ ਦੀ ਟ੍ਰੇਨਿੰਗ ਲਈ ਸੀ।


ਮਾਪਿਆਂ ਨਾਲ ਆਈ ਸੀ ਭਾਰਤ 

ਅੰਮ੍ਰਿਤਾ ਸ਼ੇਰਗਿੱਲ ਉੱਨੀ ਸੌ ਚੌਵੀ ਨੂੰ ਭਾਰਤ ਆਈ ਸੀ। ਇਸੇ ਦੌਰਾਨ ਉਸ ਨੇ ਇੱਕੀ ਸਾਲਾਂ ਦੀ ਉਮਰ ‘ਚ ਆਪਣਾ ਸਟੂਡੀਓ ਬਣਾਇਆ ਸੀ। ਉੱਨੀ ਸੌ ਛੱਤੀ ‘ਚ ਅਜੰਤਾ ਦੀਆਂ ਗੁਫਾਵਾਂ, ਪਹਾੜੀ ਭਾਰਤੀ ਚਿੱਤਰਕਲਾ ਤੇ ਪੇਂਡੂ ਔਰਤਾਂ ਦੇ ਜੀਵਨ  ਨੂੰ ਗਹੁ ਨਾਲ ਵੇਖਿਆ ਤੇ ਉਨ੍ਹਾਂ ਦੇ ਚਿੱਤਰ ਕੈਨਵਸ ਤੇ ਉਕੇਰੇ।ਇਨ੍ਹਾਂ ਚਿੱਤਰਾਂ ਦੇ ਨਾਲ ਦੁਨੀਆ ਭਰ ‘ਚ ਉਨ੍ਹਾਂ ਨੇ ਵਾਹ-ਵਾਹੀ ਖੱਟੀ ਸੀ।


ਜਿੰਮੀ ਸ਼ੇਰਗਿੱਲ ਦੇ ਆਂਟੀ ਲੱਗਦੇ ਸਨ ਅੰਮ੍ਰਿਤਾ ਸ਼ੇਰਗਿੱਲ 

ਜਿੰਮੀ ਸ਼ੇਰਗਿੱਲ ਦੇ ਅੰਮ੍ਰਿਤਾ ਸ਼ੇਰਗਿੱਲ ਆਂਟੀ ਲੱਗਦੇ ਸਨ। ਅਠਾਰਾਂ ਜੁਲਾਈ ਉੱਨੀ ਸੌ ਉੱਠਤੀ ਨੂੰ ਅੰਮ੍ਰਿਤਾ ਸ਼ੇਰਗਿੱਲ ਨੇ ਵਿਰੋਧ ਦੇ ਬਾਵਜੂਦ ਆਪਣੇ ਚਚੇਰੇ ਭਰਾ ਡਾਕਟਰ ਵਿਕਟਰ ਇਗਾਨ ਦੇ ਨਾਲ ਵਿਆਹ ਕਰਵਾ ਲਿਆ ਸੀ।1941 ਨੂੰ ਅੰਮ੍ਰਿਤਾ ਸ਼ੇਰਗਿੱਲ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ ਸੀ । 

Related Post

ਦਿਲਜੀਤ ਦੋਸਾਂਝ ਦੇ ਮੁੰਬਈ ਕੰਸਰਟ ਦੀ ਸੁਰੱਖਿਆ ਵਧਾਈ, 500 ਤੋਂ ਵੱਧ ਪੁਲਿਸ ਮੁਲਾਜ਼ਮ ਰਹਿਣਗੇ ਤਾਇਨਾਤ
ਗਾਇਕ ਸਰਦੂਲ ਸਿਕੰਦਰ ਅਤੇ ਅਮਰ ਨੂਰੀ ਦੇ ਪੁੱਤਰ ਅਲਾਪ ਸਿਕੰਦਰ ਦੇ ਵਿਆਹ ਦੀਆਂ ਰਸਮਾਂ ਸ਼ੁਰੂ, ਕੁਲਵਿੰਦਰ ਕੈਲੀ, ਗੁਰਲੇਜ ਅਖਤਰ, ਸਚਿਨ ਆਹੂਜਾ ਸਣੇ ਕਈ ਹਸਤੀਆਂ ਹੋਈਆਂ ਸ਼ਾਮਿਲ
ਸਰਦੂਲ ਸਿਕੰਦਰ ਤੇ ਅਮਰ ਨੂਰੀ ਦੇ ਪੁੱਤ ਅਲਾਪ ਸਿਕੰਦਰ ਦੀ ਹੋਈ ਮੰਗਣੀ, ਤਸਵੀਰਾਂ ਆਈਆਂ ਸਾਹਮਣੇ
ਦੁਬਈ ‘ਚ ਵਿਆਹ ਸਮਾਗਮ ‘ਚ ਹਨੀ ਸਿੰਘ ਤੇ ਮੈਂਡੀ ਤੱਖਰ ਨੇ ਪਾਇਆ ਭੰਗੜਾ, ਵੀਡੀਓ ਹੋ ਰਿਹਾ ਵਾਇਰਲ
ਦਿਲਜੀਤ ਦੋਸਾਂਝ ਨੇ ਕੱਛ ਦੀ ਖੂਬਸੂਰਤੀ ਵਿਚਕਾਰ ਸਾਂਝੀਆਂ ਕੀਤੀਆਂ ਖਾਸ ਤਸਵੀਰਾਂ, 27 ਨਵੰਬਰ ਨੂੰ ਮੁੰਬਈ 'ਚ ਮਿਲਣ ਦਾ ਦਿੱਤਾ ਸੱਦਾ
ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦਾ ਅੱਜ ਹੈ ਜਨਮ ਦਿਨ, ਜਾਣੋ ਸੰਗੀਤਕ ਸਫ਼ਰ ਤੇ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ

© Copyright Galactic Television & Communications Pvt. Ltd. 2026. All rights reserved.