ਅੰਮ੍ਰਿਤਾ ਸ਼ੇਰਗਿੱਲ ਇੱਕ ਅਜਿਹੀ ਚਿੱਤਰਕਾਰ ਰਹੀ ਹੈ । ਜਿਸ ਨੇ 20ਵੀਂ ਸਦੀ ਦੇ ਵਿੱਚ ਆਪਣੀ ਚਿੱਤਰਕਾਰੀ ਦੇ ਨਾਲ ਲੋਕਾਂ ਦੇ ਦਿਲਾਂ ਤੇ ਛਾਪ ਛੱਡੀ ਸੀ ।ਅੰਮ੍ਰਿਤਾ ਸ਼ੇਰਗਿੱਲ ਨੇ ਮਾਂ ਕੋਲੋਂ ਬਚਪਨ ‘ਚ ਸੁਣੀਆਂ ਪਰੀਆਂ ਦੀਆਂ ਕਹਾਣੀਆਂ ਦੀਆਂ ਤਸਵੀਰਾਂ ਨੂੰ ਕੈਨਵਸ ‘ਤੇ ਉਕੇਰ ਕੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਸੀ ।
Add GTC Pollywood on Google
ਅੰਮ੍ਰਿਤਾ ਸ਼ੇਰਗਿੱਲ (Amrita Shergill) ਇੱਕ ਅਜਿਹੀ ਚਿੱਤਰਕਾਰ ਰਹੀ ਹੈ । ਜਿਸ ਨੇ 20ਵੀਂ ਸਦੀ ਦੇ ਵਿੱਚ ਆਪਣੀ ਚਿੱਤਰਕਾਰੀ ਦੇ ਨਾਲ ਲੋਕਾਂ ਦੇ ਦਿਲਾਂ ਤੇ ਛਾਪ ਛੱਡੀ ਸੀ ।ਅੰਮ੍ਰਿਤਾ ਸ਼ੇਰਗਿੱਲ ਨੇ ਮਾਂ ਕੋਲੋਂ ਬਚਪਨ ‘ਚ ਸੁਣੀਆਂ ਪਰੀਆਂ ਦੀਆਂ ਕਹਾਣੀਆਂ ਦੀਆਂ ਤਸਵੀਰਾਂ ਨੂੰ ਕੈਨਵਸ ‘ਤੇ ਉਕੇਰ ਕੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਸੀ । ਅੱਠ ਕੁ ਸਾਲਾਂ ਦੀ ਉਮਰ ‘ਚ ਉਸ ਨੇ ਪਿਆਨੋ ਵਜਾਉਣਾ ਸਿੱਖ ਲਿਆ ਅਤੇ ਆਪਣੇ ਹੱਥਾਂ ਦੇ ਨਾਲ ਚਿੱਤਰ ਉਕੇਰਨੇ ਸ਼ੁਰੂ ਕਰ ਦਿੱਤੇ ਸਨ।

ਉਮਰਾਓ ਸਿੰਘ ਸ਼ੇਰਗਿੱਲ ਦੇ ਘਰ ਹੋਇਆ ਜਨਮ
ਅੰਮ੍ਰਿਤਾ ਸ਼ੇਰਗਿੱਲ ਦਾ ਜਨਮ ਪੰਜਾਬੀ ਪਰਿਵਾਰ ‘ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਜੀ ਸੰਸਕ੍ਰਿਤ ਤੇ ਫਾਰਸੀ ਦੇ ਉੱਘੇ ਵਿਦਵਾਨ ਸਨ।ਉਮਰਾਓ ਸਿੰਘ ਸ਼ੇਰਗਿੱਲ ਦੇ ਘਰ ਹੰਗਰੀ ਦੇ ਬੁੱਡਾਪੇਸਟ ‘ਚ ਅੰਮ੍ਰਿਤਾ ਦਾ ਜਨਮ ਹੋਇਆ ਸੀ । ਉਨ੍ਹਾਂ ਦੀ ਮਾਂ ਯਹੂਦੀ ਮੂਲ ਦੀ ਗਾਇਕਾ ਮਾਰੀਆ ਐਂਟੋਨੀ ਸਨ। ਅੰਮ੍ਰਿਤਾ ਸ਼ੇਰਗਿੱਲ ਨੇ ਪੈਰਿਸ ਦੇ ਆਰਟ ਸਕੂਲ ਤੋਂ ਚਿੱਤਰਕਾਰੀ ਦੀ ਟ੍ਰੇਨਿੰਗ ਲਈ ਸੀ।

ਮਾਪਿਆਂ ਨਾਲ ਆਈ ਸੀ ਭਾਰਤ
ਅੰਮ੍ਰਿਤਾ ਸ਼ੇਰਗਿੱਲ ਉੱਨੀ ਸੌ ਚੌਵੀ ਨੂੰ ਭਾਰਤ ਆਈ ਸੀ। ਇਸੇ ਦੌਰਾਨ ਉਸ ਨੇ ਇੱਕੀ ਸਾਲਾਂ ਦੀ ਉਮਰ ‘ਚ ਆਪਣਾ ਸਟੂਡੀਓ ਬਣਾਇਆ ਸੀ। ਉੱਨੀ ਸੌ ਛੱਤੀ ‘ਚ ਅਜੰਤਾ ਦੀਆਂ ਗੁਫਾਵਾਂ, ਪਹਾੜੀ ਭਾਰਤੀ ਚਿੱਤਰਕਲਾ ਤੇ ਪੇਂਡੂ ਔਰਤਾਂ ਦੇ ਜੀਵਨ ਨੂੰ ਗਹੁ ਨਾਲ ਵੇਖਿਆ ਤੇ ਉਨ੍ਹਾਂ ਦੇ ਚਿੱਤਰ ਕੈਨਵਸ ਤੇ ਉਕੇਰੇ।ਇਨ੍ਹਾਂ ਚਿੱਤਰਾਂ ਦੇ ਨਾਲ ਦੁਨੀਆ ਭਰ ‘ਚ ਉਨ੍ਹਾਂ ਨੇ ਵਾਹ-ਵਾਹੀ ਖੱਟੀ ਸੀ।

ਜਿੰਮੀ ਸ਼ੇਰਗਿੱਲ ਦੇ ਆਂਟੀ ਲੱਗਦੇ ਸਨ ਅੰਮ੍ਰਿਤਾ ਸ਼ੇਰਗਿੱਲ
ਜਿੰਮੀ ਸ਼ੇਰਗਿੱਲ ਦੇ ਅੰਮ੍ਰਿਤਾ ਸ਼ੇਰਗਿੱਲ ਆਂਟੀ ਲੱਗਦੇ ਸਨ। ਅਠਾਰਾਂ ਜੁਲਾਈ ਉੱਨੀ ਸੌ ਉੱਠਤੀ ਨੂੰ ਅੰਮ੍ਰਿਤਾ ਸ਼ੇਰਗਿੱਲ ਨੇ ਵਿਰੋਧ ਦੇ ਬਾਵਜੂਦ ਆਪਣੇ ਚਚੇਰੇ ਭਰਾ ਡਾਕਟਰ ਵਿਕਟਰ ਇਗਾਨ ਦੇ ਨਾਲ ਵਿਆਹ ਕਰਵਾ ਲਿਆ ਸੀ।1941 ਨੂੰ ਅੰਮ੍ਰਿਤਾ ਸ਼ੇਰਗਿੱਲ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ ਸੀ ।
- GTC Pollywood