ਕੁਲ ਸਿੱਧੂ ਦਾ ਅੱਜ ਹੈ ਜਨਮ ਦਿਨ, ਜਾਣੋ ਨੈਸ਼ਨਲ ਅਵਾਰਡੀ ਜੇਤੂ ਫ਼ਿਲਮ ‘ਚ ਕੰਮ ਕਰਨ ਵਾਲੀ ਅਦਾਕਾਰਾ ਬਾਰੇ
ਅੱਜ ਅਦਾਕਾਰਾ ਕੁਲ ਸਿੱਧੂ ਦਾ ਜਨਮ ਦਿਨ ਹੈ। ਇਸ ਮੌਕੇ ‘ਤੇ ਫ਼ਿਲਮ ਡਾਇਰੈਕਟਰ ਅਮਰਦੀਪ ਸਿੰਘ ਗਿੱਲ ਨੇ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਇਸ ਤੋਂ ਇਲਾਵਾ ਫੈਨਸ ਵੀ ਅਦਾਕਾਰਾ ਨੂੰ ਵਧਾਈ ਦੇ ਰਹੇ ਹਨ।ਅੱਜ ਅਦਾਕਾਰਾ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਤੁਹਾਨੰ ਦੱਸਾਂਗੇ।ਕੁਲ ਸਿੱਧੂ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੀ ਸ਼ੁਰੂਆਤ ਗਿੱਧੇ ਦੇ ਨਾਲ ਕੀਤੀ ਸੀ।ਇਹੀ ਮੰਚ ਸੀ, ਜਿਸ ਤੋਂ ਉਨ੍ਹਾਂ ਨੂੰ ਥਿਏਟਰ ਅਤੇ ਸ਼ਾਰਟ ਫ਼ਿਲਮਾਂ ‘ਚ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਫਿਰ ਫ਼ਿਲਮਾਂ ‘ਚ ਅਦਾਕਾਰੀ ਵੀ ਕੀਤੀ ।

ਉਨ੍ਹਾਂ ਨੇ ‘ਅੰਨੇ੍ਹ ਘੋੜੇ ਦਾ ਦਾਨ’ ਫ਼ਿਲਮ ਦੇ ਲਈ ਆਡੀਸ਼ਨ ਦਿੱਤਾ ਅਤੇ ਜਿਸ ‘ਚ ਉਹ ਪਾਸ ਵੀ ਹੋ ਗਈ। ਇਹ ਫ਼ਿਲਮ ਕਾਮਯਾਬ ਰਹੀ ਅਤੇ ਵੱਖ ਵੱਖ ਕੈਟਾਗਰੀ ‘ਚ ਇਸ ਫ਼ਿਲਮ ਨੂੰ ਅਵਾਰਡ ਵੀ ਮਿਲੇ ।ਫ਼ਿਲਮ ‘ਚ ਕੁਲ ਸਿੱਧੂ ਮੁੱਖ ਭੂਮਿਕਾ ‘ਚ ਆਈ ਸੀ। ਜਿਸ ਤੋਂ ਬਾਅਦ ਅਦਾਕਾਰਾ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਤੇ ਕਈ ਫ਼ਿਲਮਾਂ ਤੇ ਵੈੱਬ ਸੀਰੀਜ਼ ‘ਚ ਅੱਜ ਕੱਲ੍ਹ ਉਹ ਨਜ਼ਰ ਆ ਰਹੀ ਹੈ।ਬੀਏ ਤੋਂ ਬਾਅਦ ਹੀ ਕੁਲ ਸਿੱਧੂ ਨੇ ਕੇਵਲ ਬੰਸਲ ਦੀ ਨਿਗਰਾਨੀ ‘ਚ ਥਿਏਟਰ ਸ਼ੁਰੂ ਕਰ ਦਿੱਤਾ ਸੀ ।

ਮਾਪੇ ਨਹੀਂ ਸਨ ਚਾਹੁੰਦੇ ਕਿ ਧੀ ਕਰੇ ਅਦਾਕਾਰੀ
ਕੁਲ ਸਿੱਧੂ ਦੇ ਮਾਪੇ ਨਹੀਂ ਸਨ ਚਾਹੁੰਦੇ ਕਿ ਉਨ੍ਹਾਂ ਦੀ ਧੀ ਅਦਾਕਾਰੀ ਕਰੇ ਕਿਉਂਕਿ ਪਰਿਵਾਰ ‘ਚ ਕੋਈ ਵੀ ਅਦਾਕਾਰੀ ਦੇ ਖੇਤਰ ‘ਚ ਨਹੀਂ ਸੀ। ਜਿਸ ਕਾਰਨ ਘਰਦਿਆਂ ਨੂੰ ਮਨਾਉਣ ਲਈ ਅਦਾਕਾਰੀ ਦੇ ਗੁਰ ਸਿੱਖਣ ਦੇ ਲਈ ਉਨ੍ਹਾਂ ਨੂੰ ਕਾਫੀ ਮਿਹਨਤ ਕਰਨੀ ਪਈ ਸੀ।

ਪਰ ਸਟੇਜ ਨੇ ਉਨ੍ਹਾਂ ਨੂੰ ਅੱਗੇ ਵਧਣ ਦਾ ਮੌਕਾ ਦਿੱਤਾ ਅਤੇ ਉਹ ਅਦਾਕਾਰੀ ਦੇ ਖੇਤਰ ‘ਚ ਅੱਗੇ ਵਧਦੀ ਗਈ।ਜਿਸ ਤੋਂ ਬਾਅਦ ਮਾਪਿਆਂ ਦਾ ਵੀ ਸਹਿਯੋਗ ਉਨ੍ਹਾਂ ਨੂੰ ਮਿਲਿਆ।
ਫ਼ਿਲਮਾਂ ਨੂੰ ਲੈ ਕੇ ਬੜੀ ਸੰਜੀਦਾ ਹੈ ਅਦਾਕਾਰਾ
ਅਦਾਕਾਰਾ ਆਪਣੀਆਂ ਫ਼ਿਲਮਾਂ ‘ਚ ਨਿਭਾਏ ਜਾਣ ਵਾਲੇ ਕਿਰਦਾਰਾਂ ਨੂੰ ਲੈ ਕੇ ਬਹੁਤ ਸੰਜੀਦਾ ਹੈ। ਉਸ ਨੇ ਹਮੇਸ਼ਾ ਕੁਆਟਿਟੀ ਦੀ ਜਗ੍ਹਾ ਕੁਆਲਿਟੀ ਤੇ ਫੋਕਸ ਕੀਤਾ ਹੈ।
ਹਮੇਸ਼ਾ ਆਪਣੇ ਕਿਰਦਾਰ ਨੂੰ ਬਹੁਤ ਸੋਚ ਵਿਚਾਰ ਕੇ ਕਰਦੀ ਹੈ ਅਤੇ ਜਿਹੜਾ ਕਿਰਦਾਰ ਤੇ ਕੰਟੈਂਟ ਉਸ ਨੂੰ ਪਸੰਦ ਆਉਂਦਾ ਹੈ, ਉਸ ‘ਚ ਹੀ ਉਹ ਕੰਮ ਕਰਦੀ ਹੈ।