ਨਰੇਸ਼ ਖਰੜ ਵਾਲੇ ਨੇ ਨਵੀਂ ਲਈ ਫੋਰਚੂਨਰ ਗੱਡੀ, ਚਾਹੁਣ ਵਾਲਿਆਂ ਨੇ ਦਿੱਤੀ ਵਧਾਈ

ਨਰੇਸ਼ ਖਰੜ ਵਾਲੇ ਨੇ ਨਵੀਂ ਫਾਰਚੂਨਰ ਗੱਡੀ ਲਈ ਹੈ। ਜਿਸ ਦਾ ਇੱਕ ਵੀਡੀਓ ਵੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਆਪਣੀ ਨਵੀਂ ਗੱਡੀ ਦੇ ਨਾਲ ਨਰੇਸ਼ ਨਜ਼ਰ ਆ ਰਿਹਾ ਹੈ। ਨਰੇਸ਼ ਇਸ ਵੀਡੀਓ ‘ਚ ਕਹਿ ਰਿਹਾ ਹੈ ਕਿ ਉਸ ਨੇ ਕਾਲੇ ਰੰਗ ਦੀ ਫਾਰਚੂਨਰ ਲੈਣੀ ਸੀ ਪਰ ਉਸ ਨੂੰ ਚਿੱਟੇ ਰੰਗ ਦੀ ਮਿਲੀ ਹੈ।

By  Shaminder Kaur Kaler July 14th 2026 02:00 PM

ਨਰੇਸ਼ ਖਰੜ ਵਾਲੇ ਨੇ ਨਵੀਂ ਫਾਰਚੂਨਰ ਗੱਡੀ ਲਈ ਹੈ। ਜਿਸ ਦਾ ਇੱਕ ਵੀਡੀਓ ਵੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਆਪਣੀ ਨਵੀਂ ਗੱਡੀ ਦੇ ਨਾਲ ਨਰੇਸ਼ ਨਜ਼ਰ ਆ ਰਿਹਾ ਹੈ। ਨਰੇਸ਼ ਇਸ ਵੀਡੀਓ ‘ਚ ਕਹਿ ਰਿਹਾ ਹੈ ਕਿ ਉਸ ਨੇ ਕਾਲੇ ਰੰਗ ਦੀ ਫਾਰਚੂਨਰ ਲੈਣੀ ਸੀ ਪਰ ਉਸ ਨੂੰ ਚਿੱਟੇ ਰੰਗ ਦੀ ਮਿਲੀ ਹੈ।


ਜਿਸ ‘ਤੇ ਉਸ ਦੇ ਚਾਹੁਣ ਵਾਲਿਆਂ ਨੇ ਨਵੀਂ ਗੱਡੀ ਦੇ ਲਈ ਵਧਾਈ ਦਿੱਤੀ ਹੈ। ਸੋਸ਼ਲ ਮੀਡੀਆ ਤੇ ਨਰੇਸ਼ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਉਸ ਨੂੰ ਵਧਾਈ ਦੇ ਰਹੇ ਹਨ। 


ਨਰੇਸ਼ ਨੇ ਬਣਾਇਆ ਆਪਣਾ ਨਵਾਂ ਘਰ 

ਹਾਲ ਹੀ ‘ਚ ਨਰੇਸ਼ ਖਰੜ ਵਾਲੇ ਨੇ ਆਪਣਾ ਨਵਾਂ ਘਰ ਵੀ ਬਣਾਇਆ ਹੈ। ਜਿਸ ਦੇ ਲਈ ਗਾਇਕ ਮਨਕਿਰਤ ਔਲਖ ਨੇ ਉਸ ਨੂੰ ਆਰਥਿਕ ਮਦਦ ਵੀ ਮੁਹੱਈਆ ਕਰਵਾਈ ਸੀ । ਹਾਲ ‘ਚ ਨਰੇਸ਼ ਦਾ ਐਕਸੀਡੈਂਟ ਵੀ ਹੋਇਆ ਸੀ ।

ਜਿਸ ਦੀਆਂ ਤਸਵੀਰਾਂ ਤੇ ਵੀਡੀਓ ਵੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ। ਮਨਕਿਰਤ ਔਲਖ ਤਾਂ ਨਰੇਸ਼ ਦੇ ਘਰ ਕਈ ਵਾਰ ਜਾ ਚੁੱਕੇ ਹਨ ਅਤੇ ਉਸ ਨੂੰ ਹੱਲਾਸ਼ੇਰੀ ਦਿੰਦੇ ਰਹਿੰਦੇ ਹਨ । ਉਹ ਨਰੇਸ਼ ਤੋਂ ਡਾਂਸ ਸਟੈਪਸ ਵੀ ਕਰਵਾਉਂਦੇ ਹੋਏ ਦਿਖਾਈ ਦਿੰਦੇ ਹਨ। 


Related Post

ਦਿਲਜੀਤ ਦੋਸਾਂਝ ਦੇ ਮੁੰਬਈ ਕੰਸਰਟ ਦੀ ਸੁਰੱਖਿਆ ਵਧਾਈ, 500 ਤੋਂ ਵੱਧ ਪੁਲਿਸ ਮੁਲਾਜ਼ਮ ਰਹਿਣਗੇ ਤਾਇਨਾਤ
ਗਾਇਕ ਸਰਦੂਲ ਸਿਕੰਦਰ ਅਤੇ ਅਮਰ ਨੂਰੀ ਦੇ ਪੁੱਤਰ ਅਲਾਪ ਸਿਕੰਦਰ ਦੇ ਵਿਆਹ ਦੀਆਂ ਰਸਮਾਂ ਸ਼ੁਰੂ, ਕੁਲਵਿੰਦਰ ਕੈਲੀ, ਗੁਰਲੇਜ ਅਖਤਰ, ਸਚਿਨ ਆਹੂਜਾ ਸਣੇ ਕਈ ਹਸਤੀਆਂ ਹੋਈਆਂ ਸ਼ਾਮਿਲ
ਸਰਦੂਲ ਸਿਕੰਦਰ ਤੇ ਅਮਰ ਨੂਰੀ ਦੇ ਪੁੱਤ ਅਲਾਪ ਸਿਕੰਦਰ ਦੀ ਹੋਈ ਮੰਗਣੀ, ਤਸਵੀਰਾਂ ਆਈਆਂ ਸਾਹਮਣੇ
ਦੁਬਈ ‘ਚ ਵਿਆਹ ਸਮਾਗਮ ‘ਚ ਹਨੀ ਸਿੰਘ ਤੇ ਮੈਂਡੀ ਤੱਖਰ ਨੇ ਪਾਇਆ ਭੰਗੜਾ, ਵੀਡੀਓ ਹੋ ਰਿਹਾ ਵਾਇਰਲ
ਦਿਲਜੀਤ ਦੋਸਾਂਝ ਨੇ ਕੱਛ ਦੀ ਖੂਬਸੂਰਤੀ ਵਿਚਕਾਰ ਸਾਂਝੀਆਂ ਕੀਤੀਆਂ ਖਾਸ ਤਸਵੀਰਾਂ, 27 ਨਵੰਬਰ ਨੂੰ ਮੁੰਬਈ 'ਚ ਮਿਲਣ ਦਾ ਦਿੱਤਾ ਸੱਦਾ
ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦਾ ਅੱਜ ਹੈ ਜਨਮ ਦਿਨ, ਜਾਣੋ ਸੰਗੀਤਕ ਸਫ਼ਰ ਤੇ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ

© Copyright Galactic Television & Communications Pvt. Ltd. 2026. All rights reserved.