logo
logo

ਨਰੇਸ਼ ਖਰੜ ਵਾਲੇ ਨੇ ਨਵੀਂ ਲਈ ਫੋਰਚੂਨਰ ਗੱਡੀ, ਚਾਹੁਣ ਵਾਲਿਆਂ ਨੇ ਦਿੱਤੀ ਵਧਾਈ

ਨਰੇਸ਼ ਖਰੜ ਵਾਲੇ ਨੇ ਨਵੀਂ ਫਾਰਚੂਨਰ ਗੱਡੀ ਲਈ ਹੈ। ਜਿਸ ਦਾ ਇੱਕ ਵੀਡੀਓ ਵੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਆਪਣੀ ਨਵੀਂ ਗੱਡੀ ਦੇ ਨਾਲ ਨਰੇਸ਼ ਨਜ਼ਰ ਆ ਰਿਹਾ ਹੈ। ਨਰੇਸ਼ ਇਸ ਵੀਡੀਓ ‘ਚ ਕਹਿ ਰਿਹਾ ਹੈ ਕਿ ਉਸ ਨੇ ਕਾਲੇ ਰੰਗ ਦੀ ਫਾਰਚੂਨਰ ਲੈਣੀ ਸੀ ਪਰ ਉਸ ਨੂੰ ਚਿੱਟੇ ਰੰਗ ਦੀ ਮਿਲੀ ਹੈ।

ਜਿਸ ‘ਤੇ ਉਸ ਦੇ ਚਾਹੁਣ ਵਾਲਿਆਂ ਨੇ ਨਵੀਂ ਗੱਡੀ ਦੇ ਲਈ ਵਧਾਈ ਦਿੱਤੀ ਹੈ। ਸੋਸ਼ਲ ਮੀਡੀਆ ਤੇ ਨਰੇਸ਼ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਉਸ ਨੂੰ ਵਧਾਈ ਦੇ ਰਹੇ ਹਨ। 

ਨਰੇਸ਼ ਨੇ ਬਣਾਇਆ ਆਪਣਾ ਨਵਾਂ ਘਰ 

ਹਾਲ ਹੀ ‘ਚ ਨਰੇਸ਼ ਖਰੜ ਵਾਲੇ ਨੇ ਆਪਣਾ ਨਵਾਂ ਘਰ ਵੀ ਬਣਾਇਆ ਹੈ। ਜਿਸ ਦੇ ਲਈ ਗਾਇਕ ਮਨਕਿਰਤ ਔਲਖ ਨੇ ਉਸ ਨੂੰ ਆਰਥਿਕ ਮਦਦ ਵੀ ਮੁਹੱਈਆ ਕਰਵਾਈ ਸੀ । ਹਾਲ ‘ਚ ਨਰੇਸ਼ ਦਾ ਐਕਸੀਡੈਂਟ ਵੀ ਹੋਇਆ ਸੀ ।

ਜਿਸ ਦੀਆਂ ਤਸਵੀਰਾਂ ਤੇ ਵੀਡੀਓ ਵੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ। ਮਨਕਿਰਤ ਔਲਖ ਤਾਂ ਨਰੇਸ਼ ਦੇ ਘਰ ਕਈ ਵਾਰ ਜਾ ਚੁੱਕੇ ਹਨ ਅਤੇ ਉਸ ਨੂੰ ਹੱਲਾਸ਼ੇਰੀ ਦਿੰਦੇ ਰਹਿੰਦੇ ਹਨ । ਉਹ ਨਰੇਸ਼ ਤੋਂ ਡਾਂਸ ਸਟੈਪਸ ਵੀ ਕਰਵਾਉਂਦੇ ਹੋਏ ਦਿਖਾਈ ਦਿੰਦੇ ਹਨ। 

- GTC Pollywood

Top Stories