ਪੰਜਾਬੀ ਅਦਾਕਾਰ ਨਵ ਬਾਜਵਾ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਅਦਾਕਾਰ ਦੇ ਕਰੀਅਰ ਤੇ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ
ਪੰਜਾਬੀ ਅਦਾਕਾਰ ਨਵ ਬਾਜਵਾ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਤੇ ਕਰੀਅਰ ਦੇ ਨਾਲ ਜੁੜੀਆਂ ਗੱਲਾਂ ਦੱਸਾਂਗੇ। ਨਵ ਬਾਜਵਾ ਪੰਜਾਬੀ ਇੰਡਸਟਰੀ ਦੇ ਹੋਣਹਾਰ ਅਦਾਕਾਰਾਂ ਚੋਂ ਇੱਕ ਹਨ। ਉਨ੍ਹਾਂ ਨੇ ਪਾਲੀਵੁੱਡ ‘ਚ ਜਗ੍ਹਾ ਬਨਾਉਣ ਦੇ ਲਈ ਲੰਮਾ ਸਮਾਂ ਸੰਘਰਸ਼ ਕੀਤਾ ਅਤੇ ਇਸੇ ਸੰਘਰਸ਼ ਦੀ ਬਦੌਲਤ ਅੱਜ ਉਨ੍ਹਾਂ ਦਾ ਨਾਮ ਚੋਟੀ ਦੇ ਕਲਾਕਾਰਾਂ ‘ਚ ਆਉਂਦਾ ਹੈ।

ਇੱਕ ਪੌਡਕਾਸਟ ਦੇ ਦੌਰਾਨ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਨਾਲ ਜੁੜੀਆਂ ਕਈ ਗੱਲਾਂ ਸ਼ੇਅਰ ਕੀਤੀਆਂ ਸਨ । ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਆਰਮੀ ਬੈਕਗਰਾਊਂਡ ਤੋਂ ਹਨ ਅਤੇ ਜਿਸ ਕਾਰਨ ਉਨ੍ਹਾਂ ਦਾ ਪਾਲਣ ਪੋਸ਼ਣ ਪੰਜਾਬ ਤੋਂ ਬਾਹਰ ਹੀ ਹੋਇਆ ਅਤੇ ਇਸ ਦਾ ਅਸਰ ਉਨ੍ਹਾਂ ਦੀ ਪੜ੍ਹਾਈ ‘ਤੇ ਵੀ ਪਿਆ ਸੀ ।

ਠੇਠ ਪੰਜਾਬੀ ਸਿੱਖਣ ਲਈ ਲੱਗਿਆ ਲੰਮਾ ਸਮਾਂ
ਪੰਜਾਬੀ ਸਿੱਖਣ ਦੇ ਲਈ ਉਨ੍ਹਾਂ ਨੂੰ ਕਾਫੀ ਲੰਮਾ ਸਮਾਂ ਲੱਗ ਗਿਆ ਸੀ । ਕਿਉਂਕਿ ਨਵ ਬਾਜਵਾ ਦੀ ਪੜ੍ਹਾਈ ਵੀ ਹੋਰਨਾਂ ਸਟੇਟਸ ‘ਚ ਹੋਈ ਸੀ । ਜਿਸ ਕਾਰਨ ਉਹਨਾਂ ਨੂੰ ਠੇਠ ਪੰਜਾਬੀ ਸਿੱਖਣ ਦੇ ਲਈ ਕਾਫੀ ਸੰਘਰਸ਼ ਕਰਨਾ ਪਿਆ ਸੀ । ਸੱਤ ਅੱਠ ਸਾਲਾਂ ਦੇ ਲੰਮੇ ਸਮੇਂ ਤੋਂ ਬਾਅਦ ਉਹ ਠੇਠ ਪੰਜਾਬੀ ਸਿੱਖ ਸਕੇ ਸਨ। ਉਨ੍ਹਾਂ ਦਾ ਬੈਕਗਰਾਊਂਡ ਪੰਜਾਬ ਦੇ ਪਟਿਆਲਾ ਸ਼ਹਿਰ ਦੇ ਨਾਲ ਹੈ।
_abfb80dedf1bd1d3e83710b72e8d1c2e_1280X720.webp)
ਸਭ ਤੋਂ ਪਹਿਲਾਂ ਗੀਤ ‘ਚ ਕੀਤਾ ਕੰਮ
ਨਵ ਬਾਜਵਾ ਨੇ ਆਪਣੇ ਕੰਮ ਦੀ ਸ਼ੁਰੂਆਤ ਬਤੌਰ ਮਾਡਲ ਕੀਤੀ ਸੀ। ਜਿਸ ਦੇ ਲਈ ਉਨ੍ਹਾਂ ਨੂੰ ਪੈਂਤੀ ਸੌ ਰੁਪਏ ਮਿਲੇ ਸਨ।ਉਹਨਾਂ ਨੇ ਕਮਲ ਖੰਗੂਰਾ ਦੇ ਨਾਲ ਗੀਤ ‘ਆਹ ਲੈ ਫੜ੍ਹ ਲੈ ਗੱਡੀ ਦੀ ਚਾਬੀ ਜੱਟ ਹੋ ਗਿਆ ਸ਼ਰਾਬੀ’‘ਚ ਬਤੌਰ ਮਾਡਲ ਕੰਮ ਕੀਤਾ ਸੀ ।