ਪਰਮੀਸ਼ ਵਰਮਾ ਨੇ ਧੀ ਦਾ ਮਨਾਇਆ ਜਨਮ ਦਿਨ, ਧੀ ਦੇ ਜਨਮ ਦਿਨ ਤੇ ਰਖਵਾਇਆ ਸ੍ਰੀ ਅਖੰਡ ਪਾਠ ਸਾਹਿਬ

ਪਰਮੀਸ਼ ਵਰਮਾ ਨੇ ਆਪਣੀ ਧੀ ਦਾ ਜਨਮ ਦਿਨ ਮਨਾਇਆ ਹੈ । ਜਿਸ ਦੀਆਂ ਕਈ ਤਸਵੀਰਾਂ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਧੀ ਦੇ ਲਈ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ। ਉਨ੍ਹਾਂ ਨੇ ਧੀ ਦੇ ਲਈ ਇੱਕ ਲੰਮੀ ਚੌੜੀ ਪੋਸਟ ‘ਚ ਲਿਖਿਆ “ਜਨਮ ਦਿਨ ਮੁਬਾਰਕ, ਸਦਾ। ਤੂੰ ਉਹ ਸਭ ਤੋਂ ਵੱਡਾ ਤੋਹਫ਼ਾ ਹੈਂ ਜੋ ਵਾਹਿਗੁਰੂ ਨੇ ਮੇਰੇ ਹੱਥਾਂ ਵਿੱਚ ਸੌਂਪਿਆ ਹੈ, ਅਤੇ ਉਹ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਜੋ ਮੇਰਾ ਦਿਲ ਹਮੇਸ਼ਾ ਨਿਭਾਏਗਾ।ਦੁਆ ਹੈ ਕਿ ਤੂੰ ਆਪਣੀ ਜ਼ਿੰਦਗੀ ਆਪ ਉਸਾਰਨ ਲਈ ਮਜ਼ਬੂਤ ਬਣੇਂ, ਆਪਣੇ ਰਾਹ 'ਤੇ ਚੱਲਣ ਲਈ ਬਹਾਦਰ ਬਣੇਂ।

By  Shaminder Kaur Kaler October 1st 2026 08:39 AM

ਪਰਮੀਸ਼ ਵਰਮਾ ਨੇ ਆਪਣੀ ਧੀ ਦਾ ਜਨਮ ਦਿਨ ਮਨਾਇਆ ਹੈ । ਜਿਸ ਦੀਆਂ ਕਈ ਤਸਵੀਰਾਂ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਧੀ ਦੇ ਲਈ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ। ਉਨ੍ਹਾਂ ਨੇ ਧੀ ਦੇ ਲਈ ਇੱਕ ਲੰਮੀ ਚੌੜੀ ਪੋਸਟ ‘ਚ ਲਿਖਿਆ “ਜਨਮ ਦਿਨ ਮੁਬਾਰਕ, ਸਦਾ। ਤੂੰ ਉਹ ਸਭ ਤੋਂ ਵੱਡਾ ਤੋਹਫ਼ਾ ਹੈਂ ਜੋ ਵਾਹਿਗੁਰੂ ਨੇ ਮੇਰੇ ਹੱਥਾਂ ਵਿੱਚ ਸੌਂਪਿਆ ਹੈ, ਅਤੇ ਉਹ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਜੋ ਮੇਰਾ ਦਿਲ ਹਮੇਸ਼ਾ ਨਿਭਾਏਗਾ।


ਦੁਆ ਹੈ ਕਿ ਤੂੰ ਆਪਣੀ ਜ਼ਿੰਦਗੀ ਆਪ ਉਸਾਰਨ ਲਈ ਮਜ਼ਬੂਤ ਬਣੇਂ, ਆਪਣੇ ਰਾਹ 'ਤੇ ਚੱਲਣ ਲਈ ਬਹਾਦਰ ਬਣੇਂ, ਅਤੇ ਬਿਲਕੁਲ ਉਹੀ ਇਨਸਾਨ ਬਣਨ ਲਈ ਆਜ਼ਾਦ ਹੋਵੇਂ ਜੋ ਤੂੰ ਅਸਲ ਵਿੱਚ ਬਣਨਾ ਚਾਹੁੰਦੀ ਹੈਂ।


ਪਰਮੀਸ਼ ਵਰਮਾ ਨੇ ਇਸ ਤੋਂ ਇਲਾਵਾ ਇਸ ਪੋਸਟ ‘ਚ ਧੀ ਦੇ ਲਈ ਦੁਆਵਾਂ ਦੇ ਨਾਲ-ਨਾਲ ਉਸ ਨੂੰ ਬਹਾਦਰੀ ਤੇ ਦਲੇਰੀ ਦਾ ਆਸ਼ੀਰਵਾਦ ਵੀ ਦਿੱਤਾ ਅਤੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਪ੍ਰਮਾਤਮਾ ਹਮੇਸ਼ਾ ਉਸ ਦੀ ਅਗਵਾਈ ਕਰਨ ਅਤੇ ਜ਼ਿੰਦਗੀ ਦੇ ਹਰ ਪੈਂਡੇ ‘ਤੇ ਉਹ ਬਹਾਦਰੀ ਦੇ ਨਾਲ ਵਿਚਰੇ।


ਗਾਇਕ ਨੇ ਲਿਖਿਆ “ਤੈਨੂੰ ਆਪਣੀ ਦੁਨੀਆ ਜਿੱਤਣ ਦੀ ਆਜ਼ਾਦੀ ਮਿਲੇ, ਆਪਣੀ ਕਦਰ ਪਛਾਣਨ ਦੀ ਸਿਆਣਪ ਮਿਲੇ, ਅਤੇ ਉਸ ਚੀਜ਼ ਤੋਂ ਘੱਟ ਕਿਸੇ ਵੀ ਚੀਜ਼ ਨਾਲ ਸਮਝੌਤਾ ਨਾ ਕਰਨ ਦੀ ਹਿੰਮਤ ਮਿਲੇ ਜਿਸਦੀ ਤੇਰਾ ਦਿਲ ਹੱਕਦਾਰ ਹੈ।ਅਤੇ ਭਾਵੇਂ ਤੂੰ ਕਿੰਨੀ ਵੀ ਵੱਡੀ ਹੋ ਜਾਵੇਂ, ਕਿੰਨੀ ਵੀ ਦੂਰ ਚਲੀ ਜਾਵੇਂ, ਜਾਂ ਕਿੰਨੇ ਵੀ ਉੱਚੇ ਪਹਾੜ ਸਰ ਕਰ ਲਵੇਂ, ਹਮੇਸ਼ਾ ਇਹ ਗੱਲ ਯਾਦ ਰੱਖੀਂ:ਤੇਰੇ ਪਿਤਾ ਦਾ ਸਾਥ ਹਮੇਸ਼ਾ ਤੇਰੇ ਨਾਲ ਹੈ”। 

© Copyright Galactic Television & Communications Pvt. Ltd. 2026. All rights reserved.