ਪੰਜਾਬੀ ਮਾਡਲ ਪਰਮੀਸ਼ ਵਰਮਾ ਦੇ ਨਾਲ ਰਿਸ਼ਤੇ ਤੇ ਦਿੱਤਾ ਪ੍ਰਤੀਕਰਮ, ਪੋਸਟ ਹੋ ਰਹੀ ਵਾਇਰਲ

ਪੰਜਾਬੀ ਮਾਡਲ ਹਰਮਨ ਬਰਾੜ ਪਿਛਲੇ ਕਈ ਦਿਨਾਂ ਤੋਂ ਪਰਮੀਸ਼ ਵਰਮਾ ਦੇ ਨਾਲ ਰਿਸ਼ਤੇ ਨੂੰ ਲੈ ਕੇ ਚਰਚਾ ‘ਚ ਹਨ। ਹੁਣ ਉਨ੍ਹਾਂ ਦੀ ਇੱਕ ਪੋਸਟ ਵਾਇਰਲ ਹੋ ਰਹੀ ਹੈ। ਜਿਸ ‘ਚ ਅਦਾਕਾਰਾ ਨੇ ਉਨ੍ਹਾਂ ਨੂੰ ਟ੍ਰੋਲ ਕਰਨ ਵਾਲਿਆਂ ਨੂੰ ਕਰੜੇ ਹੱਥੀਂ ਲਿਆ ਹੈ।ਹਰਮਨ ਬਰਾੜ ਨੇ ਉਨ੍ਹਾਂ ਦੇ ਕਿਰਦਾਰ ਤੇ ਉਂਗਲੀਆਂ ਚੁੱਕਣ ਵਾਲਿਆਂ ਅਤੇ ਮੀਮਸ ਬਨਾਉਣ ਵਾਲਿਆਂ ਨੂੰ ਕਾਨੂੰਨੀ ਕਾਰਵਾਈ ਦੀ ਵੀ ਚਿਤਾਵਨੀ ਵੀ ਦਿੱਤੀ ।

By  Shaminder Kaur Kaler September 14th 2026 07:10 PM

ਪੰਜਾਬੀ ਮਾਡਲ ਹਰਮਨ ਬਰਾੜ ਪਿਛਲੇ ਕਈ ਦਿਨਾਂ ਤੋਂ ਪਰਮੀਸ਼ ਵਰਮਾ ਦੇ ਨਾਲ ਰਿਸ਼ਤੇ ਨੂੰ ਲੈ ਕੇ ਚਰਚਾ ‘ਚ ਹਨ। ਹੁਣ ਉਨ੍ਹਾਂ ਦੀ ਇੱਕ ਪੋਸਟ ਵਾਇਰਲ ਹੋ ਰਹੀ ਹੈ। ਜਿਸ ‘ਚ ਅਦਾਕਾਰਾ ਨੇ ਉਨ੍ਹਾਂ ਨੂੰ ਟ੍ਰੋਲ ਕਰਨ ਵਾਲਿਆਂ ਨੂੰ ਕਰੜੇ ਹੱਥੀਂ ਲਿਆ ਹੈ।ਹਰਮਨ ਬਰਾੜ ਨੇ ਉਨ੍ਹਾਂ ਦੇ ਕਿਰਦਾਰ ਤੇ ਉਂਗਲੀਆਂ ਚੁੱਕਣ ਵਾਲਿਆਂ ਅਤੇ ਮੀਮਸ ਬਨਾਉਣ ਵਾਲਿਆਂ ਨੂੰ ਕਾਨੂੰਨੀ ਕਾਰਵਾਈ ਦੀ ਵੀ ਚਿਤਾਵਨੀ ਵੀ ਦਿੱਤੀ । 

ਪਰਮੀਸ਼ ਵਰਮਾ ਦੇ ਨਾਲ ਗੀਤ ‘ਚ ਆਈ ਨਜ਼ਰ 

ਹਰਮਨ ਬਰਾੜ ਪਰਮੀਸ਼ ਵਰਮਾ ਦੇ ਨਾਲ ਗੀਤ ‘ਬਹਿ ਜਾ’ ‘ਚ ਨਜ਼ਰ ਆਈ ਸੀ। ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ਅਤੇ ਇਸ ਗੀਤ ਦਾ ਵੀਡੀਓ ਵੀ ਦਰਸ਼ਕਾਂ ‘ਚ ਚਰਚਾ ਦਾ ਵਿਸ਼ਾ ਬਣਿਆ ਸੀ।

ਇਸ ਤੋਂ ਬਾਅਦ ਪਰਮੀਸ਼ ਵਰਮਾ ਤੇ ਹਰਮਨ ਬਰਾੜ ਦੇ ਰਿਸ਼ਤੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖਬਰਾਂ ਸੋਸ਼ਲ ਮੀਡੀਆ ਤੇ ਸਾਹਮਣੇ ਆਈਆਂ ਅਤੇ ਇਸ ਤੋਂ ਬਾਅਦ ਪਰਮੀਸ਼ ਵਰਮਾ ਨੇ ਵੀ ਪ੍ਰਤੀਕਰਮ ਦਿੱਤਾ ਸੀ ਅਤੇ ਜਿਸ ਤੋਂ ਬਾਅਦ ਹੁਣ ਹਰਮਨ ਬਰਾੜ ਦੀ ਪੋਸਟ ਸਾਹਮਣੇ ਆਈ ਹੈ। ਜਿਸ ‘ਚ ਅਦਾਕਾਰਾ ਨੇ ਆਪਣੇ ਦਿਲ ਦੀ ਭੜਾਸ ਕੱਢੀ ਹੈ।

© Copyright Galactic Television & Communications Pvt. Ltd. 2026. All rights reserved.