ਗਾਇਕ ਆਰ ਨੇਤ ਨੇ ‘ਮਿੰਟ ਮਿੰਟ’ ਗੀਤ ਦਾ ਪੋਸਟਰ ਸਾਂਝਾ ਕਰਦੇ ਹੋਏ ਮਾਪਿਆਂ ਨੂੰ ਲੈ ਕੇ ਦਿਲ ਦੇ ਜਜ਼ਬਾਤ ਕੀਤੇ ਸਾਂਝੇ

ਗਾਇਕ ਆਰ ਨੇਤ ਨੇ ਆਪਣੇ ਨਵੇਂ ਗੀਤ ‘ਮਿੰਟ ਮਿੰਟ’ ਦਾ ਪੋਸਟਰ ਸਾਂਝਾ ਕੀਤਾ ਹੈ। ਇਸ ਪੋਸਟਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਮਾਪਿਆਂ ਨੂੰ ਲੈ ਕੇ ਇੱਕ ਪੋਸਟ ਸਾਂਝੀ ਕੀਤੀ ਹੈ । ਜਿਸ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ “ਅੱਜ ਤੁਹਾਡੇ ਪਿਆਰ ਸਦਕਾ ਜ਼ਿੰਦਗੀ ਚ ਸਭ ਮਿਲ ਗਿਆ ਪਰ ਮੈਂ ਕਦੇ ਵੀ ਉਹ ਵਕਤ ਨਹੀਂ ਭੁੱਲ ਸਕਦਾ ਜਦੋਂ ਮੇਰੇ ਬਾਪੂ ਦੇ ਅੱਡ ਅੱਡ ਦੀਆਂ ਚੱਪਲਾਂ ਬਾਹਵਾਂ ਕੋਲੋਂ ਫਟਿਆ ਹੋਇਆ ਕੁੜਤਾ ਮਾਂ ਦੀ ਚੁੰਨੀ ਤੇ ਵੀ ਤਾਕੀਆਂ ਸਭ ਯਾਦ ਕਰਕੇ ਕਾਲਜਾਂ ਬਾਹਰ ਨੂੰ ਆਉਦੈ ਚਾਲੀ ਰੁਪਈਆ ਵਿੱਚ ਇੱਕ ਸਾਲ ਲਈ ਬਾਪੂ ਦਾ ਮੱਝਾਂ ਦਾ ਪਾਲੀ ਰਲਣਾ ।

By  Shaminder Kaur Kaler August 3rd 2026 10:55 AM

ਗਾਇਕ ਆਰ ਨੇਤ ਨੇ ਆਪਣੇ ਨਵੇਂ ਗੀਤ ‘ਮਿੰਟ ਮਿੰਟ’ ਦਾ ਪੋਸਟਰ ਸਾਂਝਾ ਕੀਤਾ ਹੈ। ਇਸ ਪੋਸਟਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਮਾਪਿਆਂ ਨੂੰ ਲੈ ਕੇ ਇੱਕ ਪੋਸਟ ਸਾਂਝੀ ਕੀਤੀ ਹੈ । ਜਿਸ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ “ਅੱਜ ਤੁਹਾਡੇ ਪਿਆਰ ਸਦਕਾ ਜ਼ਿੰਦਗੀ ਚ ਸਭ ਮਿਲ ਗਿਆ ਪਰ ਮੈਂ ਕਦੇ ਵੀ ਉਹ ਵਕਤ ਨਹੀਂ ਭੁੱਲ ਸਕਦਾ ਜਦੋਂ ਮੇਰੇ ਬਾਪੂ ਦੇ ਅੱਡ ਅੱਡ ਦੀਆਂ ਚੱਪਲਾਂ ਬਾਹਵਾਂ ਕੋਲੋਂ ਫਟਿਆ ਹੋਇਆ ਕੁੜਤਾ ਮਾਂ ਦੀ ਚੁੰਨੀ ਤੇ ਵੀ ਤਾਕੀਆਂ ਸਭ ਯਾਦ ਕਰਕੇ ਕਾਲਜਾਂ ਬਾਹਰ ਨੂੰ ਆਉਦੈ ਚਾਲੀ ਰੁਪਈਆ ਵਿੱਚ ਇੱਕ ਸਾਲ ਲਈ ਬਾਪੂ ਦਾ ਮੱਝਾਂ ਦਾ ਪਾਲੀ ਰਲਣਾ ।

ਜੋ ਇਹ ਗਾਣਾ ਰਲੀਜ ਕਰਨ ਲੱਗਿਆ ਮੈਂ ਆਪਣੇ ਜਜ਼ਬਾਤ ਲਿਖੇ ਨੇ ਆਪਣੇ ਮਾਂ ਪਿਓ ਨੂੰ ਸਾਰੇ ਟਾਈਮ ਦਿਉ ਜਿਆਦਾ ਤੋ ਜਿਆਦਾ ਜ਼ਿੰਦਗੀ ਬਹੁਤ ਛੋਟੀ ਐ ਇਹ ਗਾਣਾ ਮਿੰਟ ਮਿੰਟ ਸਾਰੇ ਮਾਪਿਆਂ ਲਈ ਐ ਸਾਰੇ ਆਪਣੇ ਮਾਂ ਪਿਓ ਨਾਲ ਵੀਡੀਉ ਬਣਾੳ ਸੋਹਣੀਆਂ ਸੋਹਣੀਆਂ ਯਾਦਾਂ ਲਾਇਫ ਟਾਇਮ ਲਈ ਇੱਕਠੀਆ ਕਰੋ ।ਬਹੁਤ ਬਹੁਤ ਸਤਿਕਾਰ ਸਾਰੇ ਮਾਪਿਆਂ ਦਾ ਹਮੇਸ਼ਾ “।

ਗਾਇਕ ਆਰ ਨੇਤ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਉਹ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। 

© Copyright Galactic Television & Communications Pvt. Ltd. 2026. All rights reserved.