ਪੰਜਾਬੀ ਇੰਡਸਟਰੀ ਦਿਨ-ਬ-ਦਿਨ ਵਧ ਫੁੱਲ ਰਹੀ ਹੈ ਅਤੇ ਆਏ ਦਿਨ ਇੰਡਸਟਰੀ ‘ਚ ਨਵੇਂ ਕਲਾਕਾਰਾਂ ਦੀ ਐਂਟਰੀ ਹੋ ਰਹੀ ਹੈ। ਇਹ ਸਿਤਾਰੇ ਪੰਜਾਬੀ ਇੰਡਸਟਰੀ ‘ਚ ਵੱਖ ਵੱਖ ਨਾਂਵਾਂ ਦੇ ਨਾਲ ਮਸ਼ਹੂਰ ਹਨ।ਪਰ ਇਨ੍ਹਾਂ ਕਲਾਕਾਰਾਂ ਦੇ ਅਸਲੀ ਨਾਂਅ ਸ਼ਾਇਦ ਹੀ ਤੁਹਾਨੂੰ ਪਤਾ ਹੋਣਗੇ। ਅੱਜ ਅਸੀਂ ਤੁਹਾਨੂੰ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਦੇ ਅਸਲੀ ਨਾਂਅ ਦੱਸਾਂਗੇ ।
Add GTC Pollywood on Google
ਪੰਜਾਬੀ ਇੰਡਸਟਰੀ ਦਿਨ-ਬ-ਦਿਨ ਵਧ ਫੁੱਲ ਰਹੀ ਹੈ ਅਤੇ ਆਏ ਦਿਨ ਇੰਡਸਟਰੀ ‘ਚ ਨਵੇਂ ਕਲਾਕਾਰਾਂ ਦੀ ਐਂਟਰੀ ਹੋ ਰਹੀ ਹੈ। ਇਹ ਸਿਤਾਰੇ ਪੰਜਾਬੀ ਇੰਡਸਟਰੀ ‘ਚ ਵੱਖ ਵੱਖ ਨਾਂਵਾਂ ਦੇ ਨਾਲ ਮਸ਼ਹੂਰ ਹਨ।ਪਰ ਇਨ੍ਹਾਂ ਕਲਾਕਾਰਾਂ ਦੇ ਅਸਲੀ ਨਾਂਅ ਸ਼ਾਇਦ ਹੀ ਤੁਹਾਨੂੰ ਪਤਾ ਹੋਣਗੇ। ਅੱਜ ਅਸੀਂ ਤੁਹਾਨੂੰ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਦੇ ਅਸਲੀ ਨਾਂਅ ਦੱਸਾਂਗੇ ।ਇਸ ‘ਚ ਸਭ ਤੋਂ ਪਹਿਲਾ ਨਾਂਅ ਆਉਂਦਾ ਹੈ ਬੱਬੂ ਮਾਨ ਦਾ । ਬੱਬੂ ਮਾਨ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਦਾ ਅਸਲੀ ਨਾਂਅ ਤਜਿੰਦਰ ਸਿੰਘ ਮਾਨ ਹੈ। ਪਰ ਇੰਡਸਟਰੀ ‘ਚ ਉਹ ਬੱਬੂ ਮਾਨ ਦੇ ਨਾਂਅ ਨਾਲ ਮਸ਼ਹੂਰ ਹੋਏ ਹਨ ।

ਗਿੱਪੀ ਗਰੇਵਾਲ
ਗਿੱਪੀ ਗਰੇਵਾਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ । ਇਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦਾ ਰੁਖ ਕੀਤਾ ਅਤੇ ਹੁਣ ਉਹ ਇੱਕ ਕਾਮਯਾਬ ਗਾਇਕ ਹੋਣ ਦੇ ਨਾਲ-ਨਾਲ ਉਹ ਇੱਕ ਕਾਮਯਾਬ ਅਦਾਕਾਰ ਦੇ ਤੌਰ ‘ਤੇ ਵੀ ਆਪਣੀ ਪਛਾਣ ਬਣਾ ਚੁੱਕੇ ਹਨ। ਉਨ੍ਹਾਂ ਦਾ ਅਸਲ ਨਾਂਅ ਰੁਪਿੰਦਰ ਸਿੰਘ ਗਰੇਵਾਲ ਹੈ, ਪਰ ਇੰਡਸਟਰੀ ‘ਚ ਉਹ ਗਿੱਪੀ ਗਰੇਵਾਲ ਦੇ ਨਾਂਅ ਨਾਲ ਹੀ ਮਸ਼ਹੂਰ ਹਨ।

ਨਿੰਜਾ
ਨਿੰਜਾ ਨੇ ਗਾਇਕੀ ਦੇ ਖੇਤਰ ‘ਚ ਆਉਣ ਦੇ ਲਈ ਲੰਮਾ ਸੰਘਰਸ਼ ਕੀਤਾ । ਉਹ ਇੰਡਸਟਰੀ ‘ਚ ਨਿੰਜਾ ਦੇ ਨਾਂਅ ਨਾਲ ਮਸ਼ਹੂਰ ਹਨ । ਪਰ ਉਨ੍ਹਾਂ ਦਾ ਅਸਲ ਨਾਂਅ ਅਮਿਤ ਭੱਲਾ ਹੈ। ਉਹ ਹਮੇਸ਼ਾ ਆਪਣੇ ਕੰਨਾਂ ‘ਚ ਮੁੰਦਰਾਂ ਪਾਉਂਦੇ ਹਨ ਅਤੇ ਅੱਜ ਤੱਕ ਉਨ੍ਹਾਂ ਨੇ ਆਪਣੀਆਂ ਮੁੰਦਰਾਂ ਕੰਨਾਂ ਚੋਂ ਨਹੀਂ ਲਾਹੀਆਂ। ਕਿਉਂਕਿ ਇਹ ਮੁੰਦਰਾਂ ਉਨ੍ਹਾਂ ਦੇ ਬੁਰੇ ਵਕਤ ਦੀਆਂ ਸਾਥੀ ਹਨ।

ਕੌਰ ਬੀ
ਕੌਰ ਬੀ ਪੰਜਾਬੀ ਇੰਡਸਟਰੀ ਦੀਆਂ ਮਸ਼ਹੂਰ ਸਿੰਗਰ ਚੋਂ ਇੱਕ ਹਨ। ਉਨ੍ਹਾਂ ਦਾ ਅਸਲ ਨਾਂਅ ਬਲਜਿੰਦਰ ਕੌਰ ਹੈ। ਪਰ ਇੰਡਸਟਰੀ ‘ਚ ਉਹ ਕੌਰ ਬੀ ਦੇ ਨਾਂਅ ਨਾਲ ਮਸ਼ਹੂਰ ਹਨ ।

ਆਰ ਨੇਤ
ਆਰ ਨੇਤ ਦਾ ਅਸਲੀ ਨਾਂਅ ਨੇਤ ਰਾਮ ਸ਼ਰਮਾ ਹੈ। ਪਰ ਪੰਜਾਬੀ ਇੰਡਸਟਰੀ ‘ਚ ਉਹ ਆਰ ਨੇਤ ਦੇ ਨਾਂਅ ਨਾਲ ਜਾਣੇ ਜਾਂਦੇ ਹਨ। ਉਨ੍ਹਾਂ ਨੇ ਆਪਣੇ ਨਾਂਅ ਦਾ ਆਰ ਅੱਗੇ ਲਗਾ ਲਿਆ ਅਤੇ ਐੱਨ ਅੱਖਰ ਪਿੱਛੇ ਲਗਾ ਲਿਆ।
- GTC Pollywood