ਤਖਤ ਸ਼੍ਰੀ ਦਮਦਮਾ ਸਾਹਿਬ ‘ਚ ਫ਼ਿਲਮ ‘ਦੀ ਗ੍ਰੇਟ ਪੰਜਾਬ ਰੌਬਰੀ’ ਦੀ ਸਟਾਰ ਕਾਸਟ ਨਾਲ ਮੱਥਾ ਟੇਕਣ ਪਹੁੰਚੇ ਰਾਜ ਕੁੰਦਰਾ
ਰਾਜ ਕੁੰਦਰਾ ਜਲਦ ਹੀ ਆਪਣੀ ਫ਼ਿਲਮ ‘ਦੀ ਗ੍ਰੇਟ ਪੰਜਾਬ ਰੌਬਰੀ’ ਨਾਲ ਦਰਸ਼ਕਾਂ ‘ਚ ਹਾਜ਼ਰੀ ਲਵਾਉਣ ਜਾ ਰਹੇ ਹਨ। ਉਸ ਤੋਂ ਪਹਿਲਾਂ ਉਹ ਫ਼ਿਲਮ ਦੀ ਪ੍ਰਮੋਸ਼ਨ ‘ਚ ਰੁੱਝੇ ਹੋਏ ਹਨ। ਉਹ ਆਪਣੀ ਟੀਮ ਦੇ ਨਾਲ ਤਖਤ ਸ੍ਰੀ ਦਮਦਮਾ ਸਾਹਿਬ ‘ਚ ਮੱਥਾ ਟੇਕਣ ਦੇ ਲਈ ਪਹੁੰਚੇ । ਉਨ੍ਹਾਂ ਨੇ ਗੁਰੁ ਸਾਹਿਬ ਦਾ ਸ਼ੁਕਰਾਨਾ ਕੀਤਾ ਅਤੇ ਸਰਬੱਤ ਦੇ ਭਲੇ ਦੇ ਲਈ ਅਰਦਾਸ ਵੀ ਕੀਤੀ ।
ਰਾਜ ਕੁੰਦਰਾ ਜਲਦ ਹੀ ਆਪਣੀ ਫ਼ਿਲਮ ‘ਦੀ ਗ੍ਰੇਟ ਪੰਜਾਬ ਰੌਬਰੀ’ ਨਾਲ ਦਰਸ਼ਕਾਂ ‘ਚ ਹਾਜ਼ਰੀ ਲਵਾਉਣ ਜਾ ਰਹੇ ਹਨ। ਉਸ ਤੋਂ ਪਹਿਲਾਂ ਉਹ ਫ਼ਿਲਮ ਦੀ ਪ੍ਰਮੋਸ਼ਨ ‘ਚ ਰੁੱਝੇ ਹੋਏ ਹਨ। ਉਹ ਆਪਣੀ ਟੀਮ ਦੇ ਨਾਲ ਤਖਤ ਸ੍ਰੀ ਦਮਦਮਾ ਸਾਹਿਬ ‘ਚ ਮੱਥਾ ਟੇਕਣ ਦੇ ਲਈ ਪਹੁੰਚੇ । ਉਨ੍ਹਾਂ ਨੇ ਗੁਰੁ ਸਾਹਿਬ ਦਾ ਸ਼ੁਕਰਾਨਾ ਕੀਤਾ ਅਤੇ ਸਰਬੱਤ ਦੇ ਭਲੇ ਦੇ ਲਈ ਅਰਦਾਸ ਵੀ ਕੀਤੀ ।ਇਸ ਦੇ ਨਾਲ ਹੀ ਜਲਦ ਹੀ ਉਹਨਾਂ ਦੇ ਫ਼ਿਲਮ ਦੀ ਕਾਮਯਾਬੀ ਦੇ ਲਈ ਵੀ ਅਰਦਾਸ ਕੀਤੀ ।

ਇਸ ਫ਼ਿਲਮ ‘ਚ ਰਾਜ ਕੁੰਦਰਾ ਇੱਕ ਡਕੈਤ ਦੀ ਭੂਮਿਕਾ ਨਿਭਾ ਰਹੇ ਹਨ । ਜੋ ਕਿ ਪੰਜਾਬ ਦੀ ਸਭ ਤੋਂ ਵੱਡੀ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਸੀ । ਜਿਸ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।
_37fcba8322bdca007425060045fe4b54_1280X720.webp)
ਇਸ ਦੇ ਨਾਲ ਹੀ ਆਉਣ ਵਾਲੇ ਦਿਨਾਂ ‘ਚ ਰਾਜ ਕੁੰਦਰਾ ਸਿੱਖ ਇਤਿਹਾਸ ਦੇ ਨਾਲ ਸਬੰਧਤ ਇੱਕ ਹੋਰ ਫ਼ਿਲਮ ਵੀ ਲੈ ਕੇ ਆਉਣਗੇ ।ਜਿਸ ਦਾ ਐਲਾਨ ਉਨ੍ਹਾਂ ਨੇ ਬੀਤੇ ਦਿਨੀਂ ਕੀਤਾ ਸੀ । ਦੀ ਗ੍ਰੇਟ ਪੰਜਾਬ ਰੌਬਰੀ ‘ਚ ਰਾਜ ਕੁੰਦਰਾ ਦੇ ਨਾਲ ਮੁੱਖ ਭੂਮਿਕਾ ‘ਚ ਪਾਇਲ ਰਾਜਪੂਤ ਨਜ਼ਰ ਆਉਣਗੇ ।ਇਸ ਤੋਂ ਇਲਾਵਾ ਮਹਾਬੀਰ ਭੁੱਲਰ ਸਣੇ ਹੋਰ ਕਈ ਕਲਾਕਾਰ ਦਿਖਾਈ ਦੇਣਗੇ।