ਰੇਸ਼ਮ ਸਿੰਘ ਅਨਮੋਲ ਨੇ ਕਿਸ਼ੋਰ ਕੁਮਾਰ ਦੀ ਜਨਮ ਵਰ੍ਹੇਗੰਢ ‘ਤੇ ਯਾਦ ਕਰਦੇ ਹੋਏ ਵੀਡੀਓ ਸਾਂਝਾ ਕੀਤਾ

ਰੇਸ਼ਮ ਸਿੰਘ ਅਨਮੋਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਬਾਲੀਵੁੱਡ ਦੇ ਮਸ਼ਹੂਰ ਗਾਇਕ ਕਿਸ਼ੋਰ ਕੁਮਾਰ ਨੂੰ ਯਾਦ ਕੀਤਾ ਹੈ। ਉਨ੍ਹਾਂ ਨੇ ਕਿਸ਼ੋਰ ਕੁਮਾਰ ਨੂੰ ਯਾਦ ਕਰਦੇ ਹੋਏ ਉਨ੍ਹਾਂ ਦਾ ਇੱਕ ਗੀਤ ਗਾਇਆ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਰੇਸ਼ਮ ਸਿੰਘ ਅਨਮੋਲ ਪਹਾੜੀ ਵਾਦੀਆਂ ‘ਚ ਨਜ਼ਰ ਆ ਰਹੇ ਹਨ ।

By  Shaminder Kaur Kaler August 4th 2026 11:49 AM

ਰੇਸ਼ਮ ਸਿੰਘ ਅਨਮੋਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਬਾਲੀਵੁੱਡ ਦੇ ਮਸ਼ਹੂਰ ਗਾਇਕ ਕਿਸ਼ੋਰ ਕੁਮਾਰ ਨੂੰ ਯਾਦ ਕੀਤਾ ਹੈ। ਉਨ੍ਹਾਂ ਨੇ ਕਿਸ਼ੋਰ ਕੁਮਾਰ ਨੂੰ ਯਾਦ ਕਰਦੇ ਹੋਏ ਉਨ੍ਹਾਂ ਦਾ ਇੱਕ ਗੀਤ ਗਾਇਆ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਰੇਸ਼ਮ ਸਿੰਘ ਅਨਮੋਲ ਪਹਾੜੀ ਵਾਦੀਆਂ ‘ਚ ਨਜ਼ਰ ਆ ਰਹੇ ਹਨ ।

ਹਿੰਦੀ ਸਿਨੇਮਾ ਦੇ ਇਸ ਦਿੱਗਜ ਕਲਾਕਾਰਾਂ ‘ਚ ਕਿਸ਼ੋਰ ਕੁਮਾਰ ਦਾ ਨਾਮ ਚੋਟੀ ਦੇ ਕਲਾਕਾਰਾਂ ‘ਚ ਲਿਆ ਜਾਂਦਾ ਹੈ। ਉਨ੍ਹਾਂ ਨੇ ਗਾਇਕੀ ਹੀ ਨਹੀਂ ਅਦਾਕਾਰੀ ਦੇ ਖੇਤਰ ‘ਚ ਵੀ ਨਾਮਣਾ ਖੱਟਿਆ ਸੀ। ਪਰ ਉਨ੍ਹਾਂ ਦੀ ਪਛਾਣ ਉਨ੍ਹਾਂ ਦੀ ਆਵਾਜ਼ ਹੀ ਬਣੀ ਸੀ । ਚਾਰ ਦਹਾਕੇ ਤੱਕ ਉਨ੍ਹਾਂ ਨੇ ਮੁਕੇਸ਼, ਮੰਨਾ ਡੇ, ਮੁਹੰਮਦ ਰਫੀ ਸਣੇ ਕਈ ਵੱਡੇ ਫਨਕਾਰਾਂ ‘ਚ ਆਪਣੀ ਪਛਾਣ ਬਣਾਈ ਸੀ ।

ਉਨ੍ਹਾਂ ਨੇ ਫ਼ਿਲਮ ਨਿਰਦੇਸ਼ਨ ਅਤੇ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕੀਤਾ ਸੀ । ਕਿਸ਼ੋਰ ਕੁਮਾਰ ਬਹੁਮੁਖੀ ਪ੍ਰਤਿਭਾ ਤੇ ਸ਼ਖਸੀਅਤ ਦੇ ਮਾਲਕ ਸਨ । ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਉਨ੍ਹਾਂ ਦੀ ਜਨਮ ਵਰੇ੍ਹਗੰਢ ‘ਤੇ ਉਨ੍ਹਾਂ ਨੂੰ ਯਾਦ ਕੀਤਾ ਹੈ। ਰੇਸ਼ਮ ਸਿੰਘ ਅਨਮੋਲ ਦੇ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ । 

© Copyright Galactic Television & Communications Pvt. Ltd. 2026. All rights reserved.