ਸਤਿੰਦਰ ਸਰਤਾਜ ਨੇ ਆਪਣੇ ਘਰ ਦੀ ਝਲਕ ਕੀਤੀ ਸਾਂਝੀ, ਵੇਖੋ ਵੀਡੀਓ

ਸਤਿੰਦਰ ਸਰਤਾਜ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰਾਂ ਚੋਂ ਇੱਕ ਹਨ। ਉਹ ਸੋਸ਼ਲ ਮੀਡੀਆ ਤੇ ਵੀ ਸਰਗਰਮ ਰਹਿੰਦੇ ਹਨ ਅਤੇ ਉਹ ਆਪਣੇ ਫੈਨਸ ਦੇ ਨਾਲ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕਰਦੇ ਰਹਿੰਦੇ ਹਨ। ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹਨਾਂ ਨੇ ਆਪਣੇ ਘਰ ਦੀ ਇੱਕ ਝਲਕ ਵਿਖਾਈ ਹੈ।

By  Shaminder Kaur Kaler October 7th 2026 10:39 AM

ਸਤਿੰਦਰ ਸਰਤਾਜ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰਾਂ ਚੋਂ ਇੱਕ ਹਨ। ਉਹ ਸੋਸ਼ਲ ਮੀਡੀਆ ਤੇ ਵੀ ਸਰਗਰਮ ਰਹਿੰਦੇ ਹਨ ਅਤੇ ਉਹ ਆਪਣੇ ਫੈਨਸ ਦੇ ਨਾਲ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕਰਦੇ ਰਹਿੰਦੇ ਹਨ। ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹਨਾਂ ਨੇ ਆਪਣੇ ਘਰ ਦੀ ਇੱਕ ਝਲਕ ਵਿਖਾਈ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੇ ਪੁਰਾਣੇ ਸਮਿਆਂ ‘ਚ ਇਸਤੇਮਾਲ ਕੀਤੇ ਜਾਣ ਵਾਲੇ ਤਵਿਆਂ ਨੂੰ ਵੀ ਵਿਖਾਇਆ ਹੈ। ਜਿਸ ‘ਤੇ ਲੋਕ ਗੀਤ ਸੁਣਦੇ ਹੁੰਦੇ ਸਨ। ਸਤਿੰਦਰ ਸਰਤਾਜ ਨੇ ਆਪਣੇ ਘਰ ਦੀ ਛੱਤ ਤੋਂ ਲੈ ਕੇ ਵਿਹੜੇ ਅਤੇ ਕਮਰੇ ਦੀ ਝਲਕ ਵੀ ਵਿਖਾਈ ਹੈ।

ਜਿਸ ‘ਚ ਉਹਨਾਂ ਦੀਆਂ ਤਸਵੀਰਾਂ ਤੇ ਮਿਊਜ਼ਿਕ ਦੇ ਨਾਲ ਸਬੰਧਤ ਹੋਰ ਸਮਾਨ ਹੈ। ਸਤਿੰਦਰ ਸਰਤਾਜ ਦੇ ਇਸ ਵੀਡੀਓ ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ । 

ਗਾਇਕੀ, ਲੇਖਣ ਦੇ ਨਾਲ-ਨਾਲ ਅਦਾਕਾਰੀ ‘ਚ ਵੀ ਸਰਗਰਮ 

ਸਤਿੰਦਰ ਸਰਤਾਜ ਜਿੱਥੇ ਗਾਇਕੀ ਦੇ ਖੇਤਰ ‘ਚ ਸਰਗਰਮ ਹਨ। ਉੱਥੇ ਹੀ ਅਦਾਕਾਰੀ ਅਤੇ ਲੇਖਣ ਦੇ ਖੇਤਰ ‘ਚ ਵੀ ਕਮਾਲ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਲਿਖੇ ਹੀ ਗੀਤ ਗਾਏ ਹਨ ਅਤੇ ਉਹ ਬਹੁਤ ਵਧੀਆ ਸ਼ਾਇਰ ਵੀ ਹਨ। ਇਸ ਤੋਂ ਇਲਾਵਾ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕਰ ਚੁੱਕੇ ਹਨ।

ਹੁਣ ਤੱਕ ਉਹ ਇੱਕੋਮਿੱਕੇ, ਕਲੀ ਜੋਟਾ, ਸ਼ਾਇਰ ਸਣੇ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ਅਤੇ ਬਲੈਕ ਪ੍ਰਿੰਸ ਉਨ੍ਹਾਂ ਦੀਆਂ ਬਿਹਤਰੀਨ ਫ਼ਿਲਮਾਂ ਚੋਂ ਇੱਕ ਹੈ।

© Copyright Galactic Television & Communications Pvt. Ltd. 2026. All rights reserved.