ਦੁਬਈ ਪਹੁੰਚੇ ਸਤਿੰਦਰ ਸਰਤਾਜ, ਦੁਬਈ ਦੀ ਇਮਾਰਤਸਾਜ਼ੀ ਤੇ ਖੂਬਸੂਰਤੀ ਨੂੰ ਨਿਹਾਰਦੇ ਨਜ਼ਰ ਆਏ
ਸਤਿੰਦਰ ਸਰਤਾਜ ਦੁਬਈ ਪਹੁੰਚ ਗਏ ਹਨ। ਜਿਸ ਦਾ ਇੱਕ ਵੀਡੀਓ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਗਾਇਕ ਕਿਸੇ ਆਲੀਸ਼ਾਨ ਇਮਾਰਤ ਦੇ ਅੰਦਰ ਦਿਖਾਈ ਦੇ ਰਹੇ ਹਨ ਅਤੇ ਇਹ ਦੁਬਈ ਦਾ ਆਲੀਸ਼ਾਨ ਰਿਸੋਰਟ ਲੱਗ ਰਿਹਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅੰਦਰ ਹੋਰ ਵੀ ਬਹੁਤ ਖੂਸਬੂਰਤ ਇਮਾਰਤਸਾਜ਼ੀ ਤੇ ਸਜਾਵਟ ਵੇਖਣ ਨੂੰ ਮਿਲ ਰਹੀ ਹੈ।

ਇਸ ਤੋਂ ਇਲਾਵਾ ਵੀਡੀਓ ‘ਚ ਰਿਸੋਰਟ ਦੇ ਆਲੀਸ਼ਾਨ ਨਜ਼ਾਰੇ ਵੇਖਣ ਨੂੰ ਮਿਲ ਰਹੇ ਹਨ। ਦੱਸ ਦਈਏ ਕਿ ਸਤਿੰਦਰ ਸਰਤਾਜ ਦਾ ਹਾਲ ਹੀ ‘ਚ ਗੀਤ ‘ਛੱਲਾ’ ਆਇਆ ਹੈ। ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ ।

ਸਤਿੰਦਰ ਸਰਤਾਜ ਨੇ ਜਿੱਥੇ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ ਹੈ । ਉੱਥੇ ਹੀ ਕਈ ਬਿਹਤਰੀਨ ਫ਼ਿਲਮਾਂ ‘ਚ ਕੰਮ ਕੀਤਾ ਹੈ।ਜਿਸ ‘ਚ ਬਲੈਕ ਪ੍ਰਿੰਸ, ਕਲੀ ਜੋਟਾ, ਇੱਕੋਮਿੱਕੇ ਸਣੇ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਨਾਲ ਵੀ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਸਤਿੰਦਰ ਸਰਤਾਜ ਜਿੱਥੇ ਵਧੀਆ ਗਾਇਕੀ ਤੇ ਅਦਾਕਾਰੀ ਦੇ ਮਾਲਕ ਹਨ। ਉੱਥੇ ਹੀ ਆਪਣੀ ਲੇਖਣੀ ਦੇ ਨਾਲ ਵੀ ਉਨ੍ਹਾਂ ਨੇ ਦਰਸ਼ਕਾਂ ਦਾ ਦਿਲ ਜਿੱਤਿਆ ਹੈ।