ਗਾਇਕਾ ਸਤਵਿੰਦਰ ਬਿੱਟੀ ਨੇ ਕਿਉਂ ਵਿੱਗ ਪਾ ਕੇ ਗਾਉਣਾ ਕੀਤਾ ਸੀ ਸ਼ੁਰੂ, ਜ਼ਿੰਦਗੀ ‘ਚ ਕਦੇ ਵੀ ਰਾਤ ਦਾ ਸ਼ੋਅ ਨਹੀਂ ਸੀ ਕੀਤਾ ਸ਼ੋਅ, ਜਾਣੋ ਦਿਲਚਸਪ ਗੱਲਾਂ

ਗਾਇਕਾ ਸਤਵਿੰਦਰ ਬਿੱਟੀ ਪੰਜਾਬੀ ਇੰਡਸਟਰੀ ਦੀਆਂ ਮਸ਼ਹੂਰ ਫਨਕਾਰਾਂ ਚੋਂ ਇੱਕ ਹਨ। ਉਹਨਾਂ ਨੇ ਨੱਬੇ ਦੇ ਦਹਾਕੇ ‘ਚ ਸਰੋਤਿਆਂ ਦੇ ਦਿਲਾਂ ‘ਤੇ ਰਾਜ ਕੀਤਾ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ। ਪਰ ਕੁਝ ਸਾਲ ਪਹਿਲਾਂ ਉਨ੍ਹਾਂ ਨੇ ਗਾਇਕੀ ਦੇ ਖੇਤਰ ਤੋਂ ਦੂਰੀ ਬਣਾ ਲਈ ਸੀ।

By  Shaminder Kaur Kaler November 11th 2026 04:15 PM

ਗਾਇਕਾ ਸਤਵਿੰਦਰ ਬਿੱਟੀ ਪੰਜਾਬੀ ਇੰਡਸਟਰੀ ਦੀਆਂ ਮਸ਼ਹੂਰ ਫਨਕਾਰਾਂ ਚੋਂ ਇੱਕ ਹਨ। ਉਹਨਾਂ ਨੇ ਨੱਬੇ ਦੇ ਦਹਾਕੇ ‘ਚ ਸਰੋਤਿਆਂ ਦੇ ਦਿਲਾਂ ‘ਤੇ ਰਾਜ ਕੀਤਾ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ। ਪਰ ਕੁਝ ਸਾਲ ਪਹਿਲਾਂ ਉਨ੍ਹਾਂ ਨੇ ਗਾਇਕੀ ਦੇ ਖੇਤਰ ਤੋਂ ਦੂਰੀ ਬਣਾ ਲਈ ਸੀ।ਸਤਵਿੰਦਰ ਬਿੱਟੀ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੀ ਸ਼ੁਰੂਆਤ ਹਾਕੀ ਦੇ ਖੇਤਰ ‘ਚ ਕੀਤੀ ਸੀ। ਉਹ ਗਾਇਕੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਉਹ ਹਾਕੀ ਦੇ ਮੈਦਾਨ ‘ਚ ਮੱਲਾਂ ਮਾਰਦੇ ਸਨ । ਪਰ ਹਾਕੀ ਦੇ ਖੇਤਰ ‘ਚ ਨੈਸ਼ਨਲ ‘ਚ ਖੇਡਣ ਦੇ ਲਈ ਉਨ੍ਹਾਂ ਦੀ ਚੋਣ ਨਹੀਂ ਸੀ ਹੋ ਸਕੀ। ਜਿਸ ਤੋਂ ਬਾਅਦ ਉਨ੍ਹਾਂ ਨੇ ਗਾਇਕੀ ਦਾ ਰੁਖ ਕੀਤਾ ਅਤੇ ਇੱਥੋਂ ਹੀ ਉਨ੍ਹਾਂ ਦੇ ਕਰੀਅਰ ਨੇ ਨਵਾਂ ਮੋੜ ਲਿਆ। 


ਸਤਵਿੰਦਰ ਬਿੱਟੀ ਨੇ ਦਿੱਤੇ ਕਈ ਹਿੱਟ ਗੀਤ 

ਸਤਵਿੰਦਰ ਬਿੱਟੀ ਨੇ ਕਈ ਹਿੱਟ ਗੀਤ ਆਪਣੇ ਮਿਊਜ਼ਿਕ ਕਰੀਅਰ ਦੇ ਦੌਰਾਨ ਦਿੱਤੇ ਹਨ। ਜਿਸ ‘ਚ ਬਾਬਾ ਧੰਨ ਤੇਰੀ ਸਿੱਖੀ, ਜ਼ੈਲਦਾਰ ਦਾ ਪੋਤਾ, ਅੱਖੀਆਂ ਮਾਰ ਗਿਆ, ਦੱਸ ਭਾਬੀਏ ਦਿੱਤੇ ਹਨ ਅਤੇ ਇਨ੍ਹਾਂ ਗੀਤਾਂ ਦੀ ਬਦੌਲਤ ਇੰਡਸਟਰੀ ‘ਚ ਉਨ੍ਹਾਂ ਨੇ ਜਗ੍ਹਾ ਬਣਾਈ ਹੈ ।

 

ਵਿਆਹ ਤੋਂ ਬਾਅਦ ਬਣਾਈ ਗਾਇਕੀ ਤੋਂ ਦੂਰੀ 

ਵਿਆਹ ਤੋਂ ਬਾਅਦ ਗਾਇਕਾ ਸਤਵਿੰਦਰ ਬਿੱਟੀ ਆਪਣੇ ਪਤੀ ਦੇ ਨਾਲ ਵਿਦੇਸ਼ ‘ਚ ਹੀ ਸੈਟਲ ਹੋ ਗਏ ਸਨ।ਉਹ ਘਰ ਦੇ ਰੁਝੇਵਿਆਂ ‘ਚ ਆਪਣੀ ਨਿੱਜੀ ਜ਼ਿੰਦਗੀ ‘ਚ ਬਹੁਤ ਜ਼ਿਆਦਾ ਰੁੱਝ ਗਏ ਸਨ ਅਤੇ ਉਨ੍ਹਾਂ ਦੇ ਘਰ ਤਿੰਨ ਬੱਚਿਆਂ ਨੇ ਜਨਮ ਲਿਆ।ਵਿਆਹ ਤੋਂ ਬਾਅਦ ਉਹ ਵਿਦੇਸ਼ ‘ਚ ਸੈਟਲ ਹੋ ਗਏ ਸਨ।ਇਸੇ ਦੌਰਾਨ ਉਨ੍ਹਾਂ ਦੇ ਨਾਲ ਇੱਕ ਹਾਦਸਾ ਹੋ ਗਿਆ ।


ਇਸ ਹਾਦਸੇ ‘ਚ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਸਨ। ਕਾਫੀ ਲੰਮੇ ਇਲਾਜ਼ ਤੋਂ ਬਾਅਦ ਉਹ ਗਾਇਕੀ ਦੇ ਖੇਤਰ ‘ਚ ਸਰਗਰਮ ਹੋਏ ।ਇੱਕ ਇੰਟਰਵਿਊ ‘ਚ ਉਨ੍ਹਾਂ ਨੇ ਦੱਸਿਆ ਸੀ ਕਿ ਉਹਨਾਂ ਨੇ ਵਿੱਗ ਪਾ ਕੇ ਗਾਉਣਾ ਸ਼ੁਰੂ ਕੀਤਾ ਸੀ।ਕਿਉਂਕਿ ਸੱਟਾਂ ਦੇ ਕਾਰਨ ਸਿਰ ਦੀ ਸਰਜਰੀ ਕਾਰਨ ਉਨ੍ਹਾਂ ਦੇ ਸਾਰੇ ਵਾਲ ਉੱਤਰ ਗਏ ਸਨ।ਡਾਕਟਰਾਂ ਨੇ ਉਨ੍ਹਾਂ ਨੇ ਸਲਾਹ ਦਿੱਤੀ ਕਿ ਇਸ ਨੂੰ ਸਮਾਂ ਲੱਗ ਸਕਦਾ ਹੈ।ਜਿਸ ਕਾਰਨ ਉਨ੍ਹਾਂ ਨੇ ਵਿੱਗ ਪਾ ਕੇ ਗਾਉਣਾ ਸ਼ੁਰੂ ਕਰ ਦਿੱਤਾ ਸੀ।


 ਸਤਵਿੰਦਰ ਬਿੱਟੀ ਨਹੀਂ ਕਰਦੇ ਕੋਈ ਸ਼ੋਅ 

ਸਤਵਿੰਦਰ ਬਿੱਟੀ ਨੇ ਆਪਣੀ ਜ਼ਿੰਦਗੀ ‘ਚ ਅੱਜ ਤੱਕ ਕੋਈ ਵੀ ਸ਼ੋਅ ਬੁੱਕ ਨਹੀਂ ਕੀਤਾ। ਇਹ ਉਨ੍ਹਾਂ ਦੀ ਜ਼ਿੰਦਗੀ ਦਾ ਅਸੂਲ ਰਿਹਾ ਹੈ ਅਤੇ ਲੱਖਾਂ ਰੁਪਏ ਦੇ ਆਫਰ ਆਉਣ ਤੋਂ ਬਾਅਦ ਵੀ ਉਨ੍ਹਾਂ ਨੇ ਆਪਣੇ ਅਸੂਲਾਂ ਦੇ ਨਾਲ ਕਦੇ ਵੀ ਕੋਈ ਸਮਝੌਤਾ ਨਹੀਂ ਕੀਤਾ। 

ਸਤਵਿੰਦਰ ਬਿੱਟੀ ਨੇ ਆਪਣੀ ਜ਼ਿੰਦਗੀ ‘ਚ ਕਦੇ ਵੀ ਰਾਤ ਸਮੇਂ ਦਾ ਕੋਈ ਸ਼ੋਅ ਬੁੱਕ ਨਹੀਂ ਸੀ ਕੀਤਾ । ਉਨ੍ਹਾਂ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਅਸੂਲ ਰਿਹਾ ਹੈ ਅਤੇ ਕਦੇ ਲੱਖਾਂ ਰੁਪਏ ਦਾ ਆਫਰ ਆਉਣ ‘ਤੇ ਵੀ ਉਨ੍ਹਾਂ ਨੇ ਰਾਤ ਦਾ ਸ਼ੋਅ ਕਦੇ ਵੀ ਬੁੱਕ ਨਹੀਂ ਸੀ ਕੀਤਾ ।

© Copyright Galactic Television & Communications Pvt. Ltd. 2026. All rights reserved.