ਦਿੱਲੀ ਕੰਸਰਟ ’ਚ ਦਿਲਜੀਤ ਦੋਸਾਂਝ ਦਾ ਵੱਡਾ ਬਿਆਨ, ਕਿਹਾ ‘ਪੰਜਾਬੀਆਂ ਨੂੰ ਜੰਗ ਲੜਨੀ ਨਾ ਸਿਖਾਓ’, ਅਭਿਜੀਤ ਦੀਪਕੇ ਨੇ ਦਿੱਤਾ ਪ੍ਰਤੀਕਰਮ
ਦਿਲਜੀਤ ਦੋਸਾਂਝ ਦਾ ਬੀਤੀ ਰਾਤ ਦਿਲੀ ‘ਚ ਕੰਸਰਟ ਹੋਇਆ। ਜਿਸ ‘ਚ ਅੱਸੀ ਹਜ਼ਾਰ ਦੇ ਕਰੀਬ ਲੋਕਾਂ ਦੇ ਸਾਹਮਣੇ ਉਨ੍ਹਾਂ ਨੇ ਸੀਜੇਪੀ ਤੇ ‘ਸਤਲੁਜ’ ਫ਼ਿਲਮ ਨਾਲ ਜੁੜੇ ਵਿਵਾਦਾਂ ਨੂੰ ਲੈ ਕੇ ਖੁੱਲ੍ਹ ਕੇ ਗੱਲਬਾਤ ਕੀਤੀ । ਉਨ੍ਹਾਂ ਨੇ ਸਟੇਜ ਤੋਂ ਕਿਹਾ ਕਿ , “ਪੰਜਾਬੀਆਂ ਨੂੰ ਜੰਗਾਂ ਲੜਨੀਆਂ ਨਾ ਸਿਖਾਓ। ਜਿਸ ਫ਼ਿਲਮ ਦਾ ਤੁਸੀਂ ਸਟੇਜ ’ਤੇ ਖੜ੍ਹ ਕੇ ਮਜ਼ਾਕ ਉਡਾਇਆ, ਉਸ ਫ਼ਿਲਮ ਲਈ ਅਸੀਂ ਲੰਬਾ ਸੰਘਰਸ਼ ਕੀਤਾ ਹੈ।

_e9a2ea59c9c456667c659f1067945ad3_1280X720.webp)
ਮੈਂ ਚੁੱਪ ਰਹਿੰਦਾ ਹਾਂ, ਸਾਰਿਆਂ ਨੂੰ ਪਿਆਰ ਕਰਦਾ ਹਾਂ। ਕੋਈ ਸਾਡੇ ਨਾਲ ਨਫ਼ਰਤ ਕਰਦਾ ਹੈ ਤਾਂ ਕੋਈ ਗੱਲ ਨਹੀਂ, ਸਾਡੇ ਵੱਲੋਂ ਸਾਰਿਆਂ ਲਈ ਸਿਰਫ਼ ਪਿਆਰ ਹੈ।”

ਅਭਿਜੀਤ ਦੀਪਕੇ ਨੇ ਦਿੱਤਾ ਜਵਾਬ
ਦਿਲਜੀਤ ਦੇ ਇਸ ਬਿਆਨ ਤੋਂ ਬਾਅਦ ਅਭਿਜੀਤ ਦੀਪਕੇ ਨੇ ਇੱਕ ਖੁੱਲ੍ਹਾ ਪੱਤਰ ਸਾਂਝਾ ਕੀਤਾ। ਇਸ ਵਿੱਚ ਉਨ੍ਹਾਂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਭਾਵੇਂ ਦੋਵਾਂ ਵਿਚਕਾਰ ਕੁਝ ਮੁੱਦਿਆਂ ਨੂੰ ਲੈ ਕੇ ਮਤਭੇਦ ਹਨ, ਪਰ ਇਸ ਦੇ ਬਾਵਜੂਦ ਉਨ੍ਹਾਂ ਦੇ ਮਨ ਵਿੱਚ ਦਿਲਜੀਤ ਦੋਸਾਂਝ ਲਈ ਸਤਿਕਾਰ ਬਰਕਰਾਰ ਹੈ।
ਇਸ ਤਰ੍ਹਾਂ ਦਿੱਲੀ ਕੰਸਰਟ ਤੋਂ ਸ਼ੁਰੂ ਹੋਇਆ ਇਹ ਮਾਮਲਾ ਹੁਣ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦਿਲਜੀਤ ਦੇ ਬਿਆਨ ਅਤੇ ਅਭਿਜੀਤ ਦੀਪਕੇ ਦੀ ਖੁੱਲ੍ਹੀ ਚਿੱਠੀ ਨੂੰ ਲੈ ਕੇ ਲੋਕ ਆਪੋ-ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ।