ਸੋਨਮ ਬਾਜਵਾ ਨੇ ਇੱਕ ਅਵਾਰਡ ਨਾਈਟ ‘ਚ ਸ਼ਿਰਕਤ ਕੀਤੀ । ਇਸ ਮੌਕੇ ‘ਤੇ ਉਨ੍ਹਾਂ ਨੇ ਵ੍ਹਾਈਟ ਗਾਊਨ ‘ਚ ਆਪਣੀਆਂ ਅਦਾਵਾਂ ਦੇ ਜਲਵੇ ਬਿਖੇਰੇ ਅਤੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ । ਇਸ ਦੇ ਕਈ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ ਅਤੇ ਇਸ ‘ਚ ਅਦਾਕਾਰਾ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ।ਜਾਲੀਦਾਰ ਇਸ ਗਾਊਨ ਦਾ ਉੱਪਰਲਾ ਹਿੱਸਾ ਸਰੀਰ ਦੇ ਨਾਲ ਚਿਪਕਿਆ ਹੋਇਆ ਹੈ ਜਦੋਂਕਿ ਬੈਕਸਾਈਡ ਤੋਂ ਗਾਊਨ ਲੰਮਾ ਸੀ ਜਦੋਂਕਿ ਅਗਲਾ ਹਿੱਸਾ ਛੋਟਾ ਰੱਖਿਆ ਗਿਆ ਸੀ।
Add GTC Pollywood on Google
ਸੋਨਮ ਬਾਜਵਾ ਨੇ ਇੱਕ ਅਵਾਰਡ ਨਾਈਟ ‘ਚ ਸ਼ਿਰਕਤ ਕੀਤੀ । ਇਸ ਮੌਕੇ ‘ਤੇ ਉਨ੍ਹਾਂ ਨੇ ਵ੍ਹਾਈਟ ਗਾਊਨ ‘ਚ ਆਪਣੀਆਂ ਅਦਾਵਾਂ ਦੇ ਜਲਵੇ ਬਿਖੇਰੇ ਅਤੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ । ਇਸ ਦੇ ਕਈ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ ਅਤੇ ਇਸ ‘ਚ ਅਦਾਕਾਰਾ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ।ਜਾਲੀਦਾਰ ਇਸ ਗਾਊਨ ਦਾ ਉੱਪਰਲਾ ਹਿੱਸਾ ਸਰੀਰ ਦੇ ਨਾਲ ਚਿਪਕਿਆ ਹੋਇਆ ਹੈ ਜਦੋਂਕਿ ਬੈਕਸਾਈਡ ਤੋਂ ਗਾਊਨ ਲੰਮਾ ਸੀ ਜਦੋਂਕਿ ਅਗਲਾ ਹਿੱਸਾ ਛੋਟਾ ਰੱਖਿਆ ਗਿਆ ਸੀ। ਇਸ ਅਵਾਰਡ ਫੰਕਸ਼ਨ ‘ਚ ਸੋਨਮ ਬਾਜਵਾ ਦਾ ਅੰਦਾਜ਼ ਆਕ੍ਰਸ਼ਕ ਤੇ ਸਭ ਤੋਂ ਵੱਖਰਾ ਨਜ਼ਰ ਆ ਰਿਹਾ ਸੀ।

ਸੋਨਮ ਬਾਜਵਾ ਦਾ ਵਰਕ ਫ੍ਰੰਟ
ਸੋਨਮ ਬਾਜਵਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ।ਉਨ੍ਹਾਂ ਨੇ ਪੰਜਾਬੀ ਇੰਡਸਟਰੀ ਤੋਂ ਆਪਣੀ ਸ਼ੁਰੂਆਤ ਕੀਤੀ ਸੀ ਅਤੇ ਇਸ ਤੋਂ ਬਾਅਦ ਉਹ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਦਿਖਾਈ ਦਿੱਤੇ ਹਨ।

ਫ਼ਿਲਮੀ ਖੇਤਰ ‘ਚ ਕਰੀਅਰ ਬਨਾਉਣ ਤੋਂ ਪਹਿਲਾਂ ਉਹ ਬਤੌਰ ਏਅਰ ਹੋਸਟੈੱਸ ਕੰਮ ਕਰਦੇ ਸਨ । ਇਸੇ ਦੌਰਾਨ ਉਨ੍ਹਾਂ ਨੂੰ ਕਈ ਬਿਊਟੀ ਪੀਜ਼ੈਂਟ ‘ਚ ਵੀ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਮਾਡਲਿੰਗ ਦੇ ਖੇਤਰ ‘ਚ ਕੰਮ ਕਰਨ ਤੋਂ ਬਾਅਦ ਉਨ੍ਹਾਂ ਨੂੰ ਫ਼ਿਲਮਾਂ ‘ਚ ਕੰਮ ਕਰਨ ਦਾ ਮੌਕਾ ਮਿਲਿਆ।
- GTC Pollywood