ਤਿਉਹਾਰਾਂ ‘ਤੇ ਮਿਲਾਵਟੀ ਮਠਿਆਈਆਂ ਤੋਂ ਰਹੋ ਸਾਵਧਾਨ, ਘਰ ‘ਚ ਹੀ ਬਣਾਓ ਆਸਾਨ ਤਰੀਕੇ ਨਾਲ ਬਣਨ ਵਾਲੀਆਂ ਮਠਿਆਈਆਂ

ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਅਜਿਹੇ ‘ਚ ਮਿਲਾਵਟਖੋਰ ਦੀ ਸਰਗਰਮ ਹੋ ਗਏ ਹਨ।ਪਰ ਤਿਉਹਾਰਾਂ ਦੇ ਇਸ ਸੀਜ਼ਨ ‘ਚ ਤੁਹਾਨੂੰ ਖਾਣ ਪੀਣ ਦੇ ਲਈ ਖ਼ਾਸ ਸਾਵਧਾਨੀ ਰੱਖਣ ਦੀ ਲੋੜ ਹੈ।ਤਿਉਹਾਰਾਂ ਦੇ ਇਸ ਸੀਜ਼ਨ ਮਠਿਆਈਆਂ ਦੀ ਵਰਤੋਂ ਵੱਡੇ ਪੱਧਰ ‘ਤੇ ਕੀਤੀ ਹੈ।ਤਿਉਹਾਰਾਂ ਦੇ ਇਸ ਸੀਜ਼ਨ ‘ਚ ਮਠਿਆਈਆਂ ਦੀ ਗੁਣਵੱਤਾ ‘ਤੇ ਧਿਆਨ ਦੇਣ ਦੀ ਲੋੜ ਹੈ।ਕਿਉਂਕਿ ਮਠਿਆਈਆਂ ਖਰੀਦਣ ਦੇ ਚੱਕਰ ‘ਚ ਤੁਸੀਂ ਕੋਈ ਬੀਮਾਰੀ ਨਾ ਸਹੇੜ ਕੇ ਬਹਿ ਜਾਇਓ।

By  Shaminder Kaur Kaler November 6th 2026 10:49 AM

ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਅਜਿਹੇ ‘ਚ ਮਿਲਾਵਟਖੋਰ ਦੀ ਸਰਗਰਮ ਹੋ ਗਏ ਹਨ।ਪਰ ਤਿਉਹਾਰਾਂ ਦੇ ਇਸ ਸੀਜ਼ਨ ‘ਚ ਤੁਹਾਨੂੰ ਖਾਣ ਪੀਣ ਦੇ ਲਈ ਖ਼ਾਸ ਸਾਵਧਾਨੀ ਰੱਖਣ ਦੀ ਲੋੜ ਹੈ।ਤਿਉਹਾਰਾਂ ਦੇ ਇਸ ਸੀਜ਼ਨ ਮਠਿਆਈਆਂ ਦੀ ਵਰਤੋਂ ਵੱਡੇ ਪੱਧਰ ‘ਤੇ ਕੀਤੀ ਹੈ।ਤਿਉਹਾਰਾਂ ਦੇ ਇਸ ਸੀਜ਼ਨ ‘ਚ ਮਠਿਆਈਆਂ ਦੀ ਗੁਣਵੱਤਾ ‘ਤੇ ਧਿਆਨ ਦੇਣ ਦੀ ਲੋੜ ਹੈ।ਕਿਉਂਕਿ ਮਠਿਆਈਆਂ ਖਰੀਦਣ ਦੇ ਚੱਕਰ ‘ਚ ਤੁਸੀਂ ਕੋਈ ਬੀਮਾਰੀ ਨਾ ਸਹੇੜ ਕੇ ਬਹਿ ਜਾਇਓ। ਇਸ ਲਈ ਜਿੰਨਾ ਹੋ ਸਕੇ ਤਿਉਹਾਰਾਂ ਦੇ ਇਸ ਸੀਜ਼ਨ ‘ਚ ਆਪਣੇ ਘਰ ‘ਚ ਹੀ ਮਠਿਆਈਆਂ ਬਣਾਓ। 

ਨਾਰੀਅਲ ਦੀ ਮਠਿਆਈ 

ਜੇ ਤੁਹਾਡੇ ਕੋਲ ਟਾਈਮ ਦੀ ਕਮੀ ਹੈ ਤੇ ਤਿਉਹਾਰਾਂ ਦੇ ਇਸ ਸੀਜ਼ਨ ‘ਚ ਮਠਿਆਈ ਵੀ ਜ਼ਰੂਰੀ ਹੈ ਤਾਂ ਤੁਸੀਂ ਨਾਰੀਅਲ ਦੀ ਮਠਿਆਈ ਘਰ ‘ਚ ਹੀ ਬੜੀ ਆਸਾਨੀ ਦੇ ਨਾਲ ਬਣਾ ਸਕਦੇ ਹੋ ।ਇਸ ਦੇ ਲਈ ਤੁਹਾਨੂੰ ਚਾਹੀਦਾ ਹੋਏਗਾ ਨਾਰੀਅਲ ਦਾ ਬੂਰਾ। ਜਿਸ ‘ਚ ਥੋੜ੍ਹਾ ਜਿਹਾ ਦੁੱਧ ਪਾ ਕੇ ਅਤੇ ਵਿੱਚ ਸੁੱਕੇ ਦੁੱਧ ਦਾ ਮਿਸ਼ਰਨ ਇਸਤੇਮਾਲ ਕਰਕੇ ਤੁਸੀਂ ਨਾਰੀਅਲ ਦੀ ਮਠਿਆਈ ਬਣਾ ਸਕਦੇ ਹੋ ।ਇਹ ਮਠਿਆਈ ਬਨਾਉਣ ਦੇ ਲਈ ਜ਼ਿਆਦਾ ਸਮਾਂ ਨਹੀਂ ਲੱਗਦਾ ਅਤੇ ਕੁਝ ਹੀ ਮਿੰਟਾਂ ‘ਚ ਇਸ ਨੂੰ ਤੁਸੀਂ ਬਣਾ ਸਕਦੇ ਹੋ । 

ਰਸ ਮਲਾਈ 

ਰਸ ਮਲਾਈ ਬਹੁਤ ਹੀ ਵਧੀਆ ਤੇ ਖਾਣ ‘ਚ ਬੜੀ ਹੀ ਸੁਆਦਲੀ ਲੱਗਦੀ ਹੈ। ਇਸ ਨੂੰ ਵੀ ਤੁਸੀਂ ਆਪਣੇ ਘਰ ਹੀ ਬਣਾ ਸਕਦੇ ਹੋ । ਇਸ ਲਈ ਤੁਸੀਂ ਦੁੱਧ ਲੈ ਕੇ ਉਸ ਤੋਂ ਪਨੀਰ ਤਿਆਰ ਕਰੋ ਅਤੇ ਪਨੀਰ ਤਿਆਰ ਕਰਨ ਤੋਂ ਬਾਅਦ ਇਸ ਨੂੰ ਬਾਰੀਕ ਕਰਕੇ ਚੰਗੀ ਤਰ੍ਹਾਂ ਮੈਸ਼ ਕਰੋ ਅਤੇ ਇਸ ਦੀਆਂ ਗੋਲ ਗੋਲ ਟਿੱਕੀਆਂ ਸਟਾਈਲ ‘ਚ ਤਿਆਰ ਕਰ ਲਓ। ਇਸ ਤੋਂ ਬਾਅਦ ਦੁੱਧ ਉਬਲਣ ਦੇ ਲਈ ਰੱਖੋ ਅਤੇ ਇੰਨਾ ਕੁ ਕਾੜ੍ਹੋ ਕਿ ਦੁੱਧ ਗਾੜ੍ਹਾ ਹੋ ਜਾਵੇ ।ਇੱਧਰ ਤਿਆਰ ਕੀਤੀਆਂ ਟਿੱਕੀਆਂ ਨੂੰ ਚਾਸ਼ਨੀ ਬਣਾ ਕੇ ਉਸ ‘ਚ ਥੋੜ੍ਹੀ ਦੇਰ ਰੱਖ ਦਿਓ ਅਤੇ ਦੁੱਧ ਕੜ੍ਹ ਜਾਵੇ ਤਾਂ ਠੰਢਾ ਹੋਣ ਤੋਂ ਬਾਅਦ ਉਸ ‘ਚ ਤਿਆਰ ਟਿੱਕੀਆਂ ਨੂੰ ਪਾ ਦਿਓ ।ਉਸ ‘ਤੇ ਡਰਾਈ ਫਰੂਟ, ਕੇਸਰ, ਇਲਾਇਚੀ ਪਾਊਡਰ ਪਾ ਦਿਓ । ਕੁਝ ਘੰਟੇ ਫਰਿੱਜ ‘ਚ ਰੱਖ ਦਿਓ ਅਤੇ ਤੁਹਾਡੀ ਰਸ ਮਲਾਈ ਤਿਆਰ ਹੈ। 

ਮਿੱਠੀਆਂ ਮੱਠੀਆਂ

ਘਰ ‘ਚ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਮਿੱਠੀਆਂ ਮੱਠੀਆਂ ਵੀ ਤਿਆਰ ਕੀਤੀਆਂ ਜਾ ਸਕਦੀਆਂ ਨੇ । ਇਸ ਲਈ ਤੁਹਾਨੂੰ ਮੈਦੇ ਦੀ ਜ਼ਰੂਰਤ ਹੋਵੇਗੀ। ਮੈਂਦੇ ‘ਚ ਮੌਣ ਪਾ ਕੇ ਅਤੇ ਇੱਕ ਪਾਸੇ ਕਿਸੇ ਬਰਤਨ ‘ਚ ਗੁੜ ਘੋਲ ਲਓ ਅਤੇ ਇਸੇ ਘੋਲ ਦੇ ਨਾਲ ਮੱਠੀਆਂ ਦਾ ਆਟਾ ਤਿਆਰ ਕਰ ਲਓ। ਕੜਾਹੀ ‘ਚ ਘਿਉ ਪਾ ਕੇ ਮੱਠੀਆਂ ਵੇਲ ਕੇ ਇਸ ਘਿਉ ‘ਚ ਪਾਓ ਅਤੇ ਇਸ ਤਰ੍ਹਾਂ ਘਰੇ ਹੀ ਮੱਠੀਆਂ ਤਿਆਰ ਕਰ ਲਓ।  

© Copyright Galactic Television & Communications Pvt. Ltd. 2026. All rights reserved.