ਇਸ ਤਰ੍ਹਾਂ ਮਨਾਓ ਈਕੋ ਫ੍ਰੈਂਡਲੀ ਦੀਵਾਲੀ,ਪ੍ਰਦੂਸ਼ਣ ਤੋਂ ਮਿਲੇਗੀ ਨਿਜ਼ਾਤ

ਦੀਵਾਲੀ ਦੀਵਿਆਂ ਅਤੇ ਰੌਸ਼ਨੀਆਂ ਦਾ ਤਿਉਹਾਰ ਹੈ। ਇਸ ਤਿਉਹਾਰ ‘ਚ ਕੁਝ ਹੀ ਦਿਨ ਬਚੇ ਹਨ। ਪਰ ਘਰਾਂ ‘ਚ ਪਿਛਲੇ ਕਈ ਦਿਨਾਂ ਤੋਂ ਇਸ ਤਿਉਹਾਰ ਨੂੰ ਮਨਾਉਣ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਪਰ ਇਸ ਤਿਉਹਾਰ ਨੂੰ ਮਨਾਉਣ ਦੇ ਲਈ ਤੁਸੀਂ ਬੰਬ ਪਟਾਕਿਆਂ ਤੋਂ ਦੂਰ ਹੀ ਰਹੋ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਈਕੋ ਫ੍ਰੈਂਡਲੀ ਦੀਵਾਲੀ ਕਿਸ ਤਰ੍ਹਾਂ ਮਨਾਈਏ।

By  Shaminder Kaur Kaler November 7th 2026 09:00 AM

ਦੀਵਾਲੀ ਦੀਵਿਆਂ ਅਤੇ ਰੌਸ਼ਨੀਆਂ ਦਾ ਤਿਉਹਾਰ ਹੈ। ਇਸ ਤਿਉਹਾਰ ‘ਚ ਕੁਝ ਹੀ ਦਿਨ ਬਚੇ ਹਨ। ਪਰ ਘਰਾਂ ‘ਚ ਪਿਛਲੇ ਕਈ ਦਿਨਾਂ ਤੋਂ ਇਸ ਤਿਉਹਾਰ ਨੂੰ ਮਨਾਉਣ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਪਰ ਇਸ ਤਿਉਹਾਰ ਨੂੰ ਮਨਾਉਣ ਦੇ ਲਈ ਤੁਸੀਂ ਬੰਬ ਪਟਾਕਿਆਂ ਤੋਂ ਦੂਰ ਹੀ ਰਹੋ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਈਕੋ ਫ੍ਰੈਂਡਲੀ ਦੀਵਾਲੀ ਕਿਸ ਤਰ੍ਹਾਂ ਮਨਾਈਏ।

ਮਿੱਟੀ ਦੇ ਦੀਵੇ 

ਇਸ ਤਿਉਹਾਰ ‘ਤੇ ਤੁਸੀਂ ਮਿੱਟੀ ਦੇ ਦੀਵੇ ਇਸਤੇਮਾਲ ਕਰੋ। ਵੈਸੇ ਵੀ ਦੀਵੇ ਬਾਲਣਾ ਇਸ ਦਿਨ ਸ਼ੁਭ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਮਿੱਟੀ ਦੇ ਦੀਵੇ ਬਨਾਉਣ ਵਾਲਿਆਂ ਘੁਮਿਆਰਾਂ ਨੂੰ ਰੁਜ਼ਗਾਰ ਮਿਲੇਗਾ। 

ਸਜਾਵਟ ਲਈ ਫੁੱਲ ਪੱਤਿਆਂ ਦਾ ਕਰੋ ਇਸਤੇਮਾਲ 

ਸਜਾਵਟ ਲਈ ਬਣਾਵਟੀ ਫੁੱਲਾਂ ਅਤੇ ਪਲਾਸਟਿਕ ਦੀਆਂ ਚੀਜ਼ਾਂ ਦੇ ਇਸਤੇਮਾਲ ਦੀ ਜਗ੍ਹਾ ਮੌਸਮੀ ਫੁੱਲਾਂ, ਅੰਬ ਦੇ ਪੱਤਿਆਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ। 

ਆਰਗੈਨਿਕ ਰੰਗੋਲੀ 

ਚੌਲਾਂ ਦੇ ਆਟੇ ‘ਚ ਹਲਦੀ, ਗੇਂਦੇ ਦੇ ਫੁੱਲਾਂ ਦੇ ਨਾਲ ਤੁਸੀਂ ਰੰਗੋਲੀ ਬਣਾ ਸਕਦੇ ਹੋ । ਇਸ ਤਰ੍ਹਾਂ ਪੂਰੀ ਤਰ੍ਹਾਂ ਪ੍ਰਾਕ੍ਰਿਤਕ ਤਰੀਕੇ ਦੇ ਨਾਲ ਰੰਗੋਲੀ ਬਣੇਗੀ । 

  ਪਟਾਕਿਆਂ ਤੋਂ ਬਣਾਓ ਦੂਰੀ 

ਦੀਵਾਲੀ ਤੇ ਪ੍ਰਦੂਸ਼ਣ ਤੋਂ ਬਚਣ ਦੇ ਲਈ ਪਟਾਕਿਆਂ ਦੇ ਇਸਤੇਮਾਲ ਤੋਂ ਬਚੋ। ਇਸ ਖ਼ਾਸ ਤਿਉਹਾਰ ‘ਤੇ ਤੁਸੀਂ ਸੰਗੀਤ ਦਾ ਅਨੰਦ ਮਾਣ ਸਕਦੇ ਹੋ । ਇੱਕ ਦੂਜੇ ਦੇ ਨਾਲ ਮਠਿਆਈਆਂ ਵੰਡ ਕੇ ਇਸ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕਰ ਸਕਦੇ ਹੋ ।


© Copyright Galactic Television & Communications Pvt. Ltd. 2026. All rights reserved.