ਚੌਲਾਈ ਦੇ ਹਨ ਬਹੁਤ ਸਾਰੇ ਕਈ ਫਾਇਦੇ, ਕਈ ਬੀਮਾਰੀਆਂ ‘ਚ ਵੀ ਹੈ ਲਾਹੇਵੰਦ

ਕੁਦਰਤ ਨੇ ਸਾਨੂੰ ਹਜ਼ਾਰਾਂ ਹੀ ਨੇਮਤਾਂ ਦੇ ਨਾਲ ਨਵਾਜ਼ਿਆ ਹੈ। ਸਾਡੇ ਆਲੇ ਦੁਆਲੇ ਅਜਿਹੀਆਂ ਕਈ ਜੜੀ ਬੂਟੀਆਂ ਆਮ ਤੌਰ ‘ਤੇ ਉੱਗੀਆਂ ਮਿਲ ਜਾਂਦੀਆਂ ਹਨ। ਜੋ ਸਿਹਤ ਦੇ ਲਈ ਬਹੁਤ ਹੀ ਲਾਹੇਵੰਦ ਹੁੰਦੀਆਂ ਹਨ। ਅੱਜ ਅਸੀਂ ਤੁਹਾਨੂੰ ਆਮ ਤੌਰ ‘ਤੇ ਆਲੇ ਦੁਆਲੇ ਹੋਣ ਵਾਲੀ ਚੌਲਾਈ ਦੇ ਬਾਰੇ ਦੱਸਾਂਗੇ

By  Shaminder Kaur Kaler October 7th 2026 05:23 PM -- Updated: October 7th 2026 05:25 PM

 ਕੁਦਰਤ ਨੇ ਸਾਨੂੰ ਹਜ਼ਾਰਾਂ ਹੀ ਨੇਮਤਾਂ ਦੇ ਨਾਲ ਨਵਾਜ਼ਿਆ ਹੈ। ਸਾਡੇ ਆਲੇ ਦੁਆਲੇ ਅਜਿਹੀਆਂ ਕਈ ਜੜੀ ਬੂਟੀਆਂ ਆਮ ਤੌਰ ‘ਤੇ ਉੱਗੀਆਂ ਮਿਲ ਜਾਂਦੀਆਂ ਹਨ। ਜੋ ਸਿਹਤ ਦੇ ਲਈ ਬਹੁਤ ਹੀ ਲਾਹੇਵੰਦ ਹੁੰਦੀਆਂ ਹਨ। ਅੱਜ ਅਸੀਂ ਤੁਹਾਨੂੰ ਆਮ ਤੌਰ ‘ਤੇ ਆਲੇ ਦੁਆਲੇ ਹੋਣ ਵਾਲੀ ਚੌਲਾਈ ਦੇ ਬਾਰੇ ਦੱਸਾਂਗੇ।ਚੌਲਾਈ ਪੰਜਾਬ ‘ਚ ਆਮ ਤੌਰ ‘ਤੇ ਸਰੋ੍ਹਂ ਦਾ ਸਾਗ ਦੀ ਰੁੱਤ ਤੋਂ ਪਹਿਲਾਂ ਇਸਤੇਮਾਲ ਕੀਤੀ ਜਾਂਦੀ ਹੈ ਅਤੇ ਇਸ ਦਾ ਇਸਤੇਮਾਲ ਸਾਗ ਬਨਾਉਣ ਦੇ ਲਈ ਕੀਤਾ ਜਾਂਦਾ ਹੈ।


ਇਹ ਹਰੇ ਰੰਗ ਦੀ ਹੁੰਦੀ ਹੈ ਅਤੇ ਆਮ ਤੌਰ ‘ਤੇ ਖਾਲੀ ਪਈ ਜਗ੍ਹਾ ਤੇ ਆਪਣੇ ਆਪ ਉੱਗ ਪੈਂਦੀ ਹੈ। ਚੌਲਾਈ ਦਾ ਸਾਗ ਸਰੀਰ ਲਈ ਬਹੁਤ ਫਾਇਦਾ ਮਿਲਦਾ ਹੈ। ਅੱਜ ਕੱਲ੍ਹ ਤਾਂ ਲਾਲ ਰੰਗ ਦੀ ਚੌਲਾਈ ਵੀ ਮਿਲਣ ਲੱਗ ਪਈ ਹੈ।


ਚੌਲਾਈ ਦੇ ਫਾਇਦੇ 

ਚੌਲਾਈ ਦੇ ਜੜ੍ਹ, ਤਣੇ ਤੇ ਪੱਤੇ ਅਤੇ ਬੀਜ ਵੀ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ਨੂੰ ਪੀਸ ਕੇ ਦੰਦਾਂ ਨਾਲ ਰਗੜਨ ਨਾਲ ਵੀ ਬਹੁਤ ਫਾਇਦਾ ਹੁੰਦਾ ਹੈ।ਇਸ ਨਾਲ ਦੰਦਾਂ ਦੇ ਦਰਦ ‘ਚ ਰਾਹਤ ਮਿਲਦੀ ਹੈ ਅਤੇ ਇਸ ਦਾ ਕਾੜ੍ਹਾ ਬਣਾ ਕੇ ਕੁਰਲੀ ਕਰਨ ਨਾਲ ਕਾਫੀ ਫਾਇਦਾ ਮਿਲਦਾ ਹੈ। ਇਸ ਦੇ ਨਾਲ ਹੀ ਜੇ ਤੁਹਾਡੇ ਨਹੂੰਆਂ ਦੇ ਆਲੇ ਦੁਆਲੇ ਸੋਜਿਸ਼ ਆ ਰਹੀ ਹੈ ਅਤੇ ਚੌਲਾਈ ਦੀ ਜੜ੍ਹ ਨੂੰ ਪੀਸ ਕੇ ਲਗਾਉਣ ਨਾਲ ਰਾਹਤ ਮਿਲਦੀ ਹੈ ਅਤੇ ਸੋਜਿਸ਼ ਘੱਟਦੀ ਹੈ। 

© Copyright Galactic Television & Communications Pvt. Ltd. 2026. All rights reserved.