ਸਰੀਰ ਲਈ ਬਹੁਤ ਜ਼ਰੂਰੀ ਹੈ ਪਾਣੀ, ਲੋੜੀਂਦੀ ਮਾਤਰਾ ‘ਚ ਪੀਓ ਪਾਣੀ
ਪਹਿਲਾ ਜੀਉ ਪਾਣੀ ਜਿਤੁ ਹਰਿਆ ਸਭ ਕੋਇ । ਗੁਰਬਾਣੀ ਦੀ ਇਹ ਤੁਕ ਪਾਣੀ ਦੇ ਮਹੱਤਵ ਨੂੰ ਦਰਸਾਉਂਦੀ ਹੈ । ਪਾਣੀ ਤੋਂ ਬਿਨਾਂ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ । ਪਾਣੀ ਸਾਡੇ ਸ਼ਰੀਰ ਦੇ ਸਾਰੇ ਅੰਗਾਂ ਨੂੰ ਠੀਕ ਤਰੀਕੇ ਨਾਲ ਕੰਮ ਕਰਨ ਵਿੱਚ ਮੱਦਦ ਕਰਦਾ ਹੈ ।ਇਹੀ ਨਹੀਂ ਇਹ ਤੁਹਾਡੇ ਸ਼ਰੀਰ ਦੀ ਚਮੜੀ ਨੂੰ ਠੀਕ ਰੱਖਣ ਵਿੱਚ ਵੀ ਮੱਦਦ ਕਰਦਾ ਹੈ । ਇਸ ਨਾਲ ਜਿੱਥੇ ਸਾਡੀ ਪਾਚਨ ਕਿਰਿਆ ਠੀਕ ਰਹਿੰਦੀ ਹੈ ਉੱਥੇ ਸਿਹਤ ਸਬੰਧੀ ਕਈ ਬੀਮਾਰੀਆਂ ਤੋਂ ਸਾਡਾ ਬਚਾਅ ਹੁੰਦਾ ਹੈ ।
ਪਹਿਲਾ ਜੀਉ ਪਾਣੀ ਜਿਤੁ ਹਰਿਆ ਸਭ ਕੋਇ । ਗੁਰਬਾਣੀ ਦੀ ਇਹ ਤੁਕ ਪਾਣੀ ਦੇ ਮਹੱਤਵ ਨੂੰ ਦਰਸਾਉਂਦੀ ਹੈ । ਪਾਣੀ ਤੋਂ ਬਿਨਾਂ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ । ਪਾਣੀ ਸਾਡੇ ਸ਼ਰੀਰ ਦੇ ਸਾਰੇ ਅੰਗਾਂ ਨੂੰ ਠੀਕ ਤਰੀਕੇ ਨਾਲ ਕੰਮ ਕਰਨ ਵਿੱਚ ਮੱਦਦ ਕਰਦਾ ਹੈ ।ਇਹੀ ਨਹੀਂ ਇਹ ਤੁਹਾਡੇ ਸ਼ਰੀਰ ਦੀ ਚਮੜੀ ਨੂੰ ਠੀਕ ਰੱਖਣ ਵਿੱਚ ਵੀ ਮੱਦਦ ਕਰਦਾ ਹੈ । ਇਸ ਨਾਲ ਜਿੱਥੇ ਸਾਡੀ ਪਾਚਨ ਕਿਰਿਆ ਠੀਕ ਰਹਿੰਦੀ ਹੈ ਉੱਥੇ ਸਿਹਤ ਸਬੰਧੀ ਕਈ ਬੀਮਾਰੀਆਂ ਤੋਂ ਸਾਡਾ ਬਚਾਅ ਹੁੰਦਾ ਹੈ । ਸਾਨੂੰ ਨਿਯਮਿਤ ਵਕਫੇ ਦੇ ਨਾਲ ਨਾਲ ਪਾਣੀ ਪੀਂਦੇ ਰਹਿਣਾ ਚਾਹੀਦਾ ਹੈ । ਸਾਡੇ ਸ਼ਰੀਰ ਵਿੱਚ ਪਾਣੀ ਦੀ ਕਮੀ ਹੁੰਦੀ ਰਹਿੰਦੀ ਹੈ ।
ਇਹ ਜਾਨਣਾ ਬੇਹੱਦ ਜਰੂਰੀ ਹੈ ਕਿ ਅਸੀਂ ਜੋ ਵੀ ਪਾਣੀ ਪੀਂਦੇ ਹਾਂ ਉਹ ਸਾਡੀ ਚਮੜੀ ਦੀ ਬਜਾਏ ਸ਼ਰੀਰ ਦੇ ਹੋਰਨਾਂ ਅੰਗਾਂ ਤੱਕ ਪਹੁੰਚ ਜਾਂਦਾ ਹੈ । ਇਸ ਲਈ ਸ਼ਰੀਰ ਦੀ ਬਾਹਰੀ ਚਮੜੀ ਦਾ ਖਿਆਲ ਰੱਖਣਾ ਵੀ ਬਹੁਤ ਜਰੂਰੀ ਹੈ । ਜੇ ਸ਼ਰੀਰ ਵਿੱਚ ਪਾਣੀ ਦੀ ਕਮੀ ਹੋ ਜਾਵੇ ਤਾਂ ਇਹ ਬਹੁਤ ਰੁੱਖੀ ,ਸਖਤ ਅਤੇ ਬੇਜਾਨ ਹੋ ਜਾਂਦੀ ਹੈ । ਰੁੱਖੀ ਚਮੜੀ ਤੇ ਝੁਰੜੀਆਂ ਅਤੇ ਹੋਰ ਕਈ ਤਰਾਂ ਦੇ ਨੁਕਸਾਨ ਹੋਣ ਦੀ ਸੰਭਾਵਨਾ ਜਿਆਦਾ ਹੁੰਦੀ ਹੈ । ਇਸ ਲਈ ਆਪਣੀ ਚਮੜੀ ਨੂੰ ਹੋਣ ਵਾਲੇ ਇਸ ਨੁਕਸਾਨ ਤੋਂ ਬਚਾਉਣ ਲਈ ਉਚਿਤ ਮਾਤਰਾ ਵਿੱਚ ਪਾਣੀ ਪੀਣਾ ਚਾਹੀਦਾ ਹੈ ।
ਤੁਹਾਨੂੰ ਆਪਣੀ ਤਵਚਾ ਵਿੱਚ ਜਰੂਰੀ ਨਮੀ ਲਿਆਉਣ ਲਈ ਜਰੂਰੀ ਹੈ ਕਿ ਤੁਸੀਂ ਰੋਜ ਰਾਤ ਨੂੰ ਮਾਸਚਰਾਈਜ਼ਰ ਲਗਾ ਕੇ ਸੌਣਾ ਚਾਹੀਦਾ ਹੈ । ਕੇਮੀਕਲ ਉਤਪਾਦਾਂ ਦੇ ਇਸਤੇਮਾਲ ਤੋਂ ਬਚਣਾ ਚਾਹੀਦਾ ਹੈ ਸਿਹਤਮੰਦ ਤਵਚਾ ਲਈ ਕੁਦਰਤੀ ਉਤਪਾਦਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ । ਰੋਜਾਨਾ ਜਿਆਦਾ ਪਾਣੀ ਪੀਉ ਇਸ ਨਾਲ ਤੁਹਾਨੂੰ ਲੋੜੀਂਦਾ ਪੋਸ਼ਣ ਮਿਲੇਗਾ ਅਤੇ ਸ਼ਰੀਰ ਵਿੱਚ ਪਾਣੀ ਦੀ ਕਮੀ ਨਹੀਂ ਰਹੇਗੀ ।ਇਸ ਦੇ ਨਾਲ ਨਾਲ ਆਪਣੇ ਭੋਜਨ ਵਿੱਚ ਥੋੜਾ ਬਦਲਾਅ ਕਰਨ ਦੀ ਜਰੂਰਤ ਹੈ । ਇਸ ਲਈ ਤੁਹਾਨੂੰ ਫਲ ਅਤੇ ਸਬਜ਼ੀਆਂ ਆਪਣੇ ਭੋਜਨ ਵਿੱਚ ਸ਼ਾਮਿਲ ਕਰਨੀਆਂ ਚਾਹੀਦੀਆਂ ਹਨ । ਇਸ ਨਾਲ ਤੁਹਾਡੀ ਸਕਿਨ ਨੂੰ ਲੋੜੀਂਦਾ ਪੋਸ਼ਣ ਮਿਲੇਗਾ ।