ਧੀਰਜ ਕੁਮਾਰ ਨਵੀਂ ਫ਼ਿਲਮ ‘ਕਲਿਹਰੀ ਮੋਰ’ ਦੇ ਨਾਲ ਦਰਸ਼ਕਾਂ ‘ਚ ਹੋਣਗੇ ਹਾਜ਼ਰ, ਜਾਣੋ ਕਦੋਂ ਰਿਲੀਜ਼ ਹੋਵੇਗੀ ਫ਼ਿਲਮ

ਅਦਾਕਾਰ ਧੀਰਜ ਕੁਮਾਰ ਜਲਦ ਹੀ ਆਪਣੀ ਨਵੀਂ ਫ਼ਿਲਮ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ । ਇਸ ਫ਼ਿਲਮ ਦਾ ਪੋਸਟਰ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਸੀ। ਫ਼ਿਲਮ ਦਾ ਨਾਮ ‘ਕਲਿਹਰੀ ਮੋਰ’ ਹੈ। ਜਿਸ ‘ਚ ਧੀਰਜ ਕੁਮਾਰ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ।

By  Shaminder Kaur Kaler July 30th 2026 12:06 PM

 ਅਦਾਕਾਰ ਧੀਰਜ ਕੁਮਾਰ ਜਲਦ ਹੀ ਆਪਣੀ ਨਵੀਂ ਫ਼ਿਲਮ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ । ਇਸ ਫ਼ਿਲਮ ਦਾ ਪੋਸਟਰ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਸੀ। ਫ਼ਿਲਮ ਦਾ ਨਾਮ ‘ਕਲਿਹਰੀ ਮੋਰ’ ਹੈ। ਜਿਸ ‘ਚ ਧੀਰਜ ਕੁਮਾਰ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ।ਫ਼ਿਲਮ ਦਾ ਨਿਰਦੇਸ਼ਨ ਗੌਰਵ ਰਾਣਾ ਦੇ ਵੱਲੋਂ ਕੀਤਾ ਜਾਵੇਗਾ ।ਫ਼ਿਲਮ ਨੂੰ ਪੋ੍ਰਡਿਊਸ ਕੀਤਾ ਹੈ ਧੀਰਜ ਕੁਮਾਰ ਤੇ ਪਾਲ ਗਰੇਵਾਲ ਨੇ। ਫ਼ਿਲਮ ਨੂੰ ਲੈ ਕੇ ਧੀਰਜ ਕੁਮਾਰ ਨੇ ਲਿਖਿਆ “ਦੋ ਸਾਲ ਦੀ ਮਿਹਨਤ ਆ ਸਾਰੀ ਟੀਮ ਦੀ।


ਇਸ ਫ਼ਿਲਮ ਦੀ ਕਹਾਣੀ ਮੇਰੇ ਦਿਲ ਦੇ ਬਹੁਤ ਕਰੀਬ ਆ। ਸਾਡੀ ਸਾਰੀ ਟੀਮ ਦੀ ਹਮੇਸ਼ਾ ਕੋਸ਼ਿਸ਼ ਆ ਕਿ ਪਹਿਲਾਂ ਨਾਲੋਂ ਬਿਹਤਰ ਕਰੀਏ”।ਇਹ ਫ਼ਿਲਮ ਅਗਲੇ ਸਾਲ ਸਿਨੇਮਾਂ ਘਰਾਂ ‘ਚ ਰਿਲੀਜ਼ ਹੋਵੇਗੀ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਧੀਰਜ ਕੁਮਾਰ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ।ਜਿਸ ‘ਚ ਤਬਾਹ, ਰੱਬ ਦਾ ਰੇਡੀਓ, ਕਿੱਸਾ ਪੰਜਾਬ, ਵਾਰਨਿੰਗ, ਸੱਜਣ ਸਿੰਘ ਰੰਗਰੂਟ ਸਣੇ ਕਈ ਫ਼ਿਲਮਾਂ ‘ਚ ਅਦਾਕਾਰੀ ਕੀਤੀ ਹੈ। 


ਹਾਲ ਹੀ ‘ਚ ਹੋਇਆ ਵਿਆਹ

ਅਦਾਕਾਰ ਧੀਰਜ ਕੁਮਾਰ ਨੇ ਹਾਲ ਹੀ ‘ਚ ਵਿਆਹ ਕਰਵਾਇਆ ਹੈ। ਰਾਵੀ ਦੇ ਨਾਲ ਕੁਝ ਮਹੀਨੇ ਪਹਿਲਾਂ ਹੀ ਉਹ ਵਿਆਹ ਦੇ ਬੰਧਨ ‘ਚ ਬੱਝੇ ਸਨ । ਜਿਸ ਤੋਂ ਬਾਅਦ ਉਹ ਲਗਾਤਾਰ ਆਪਣੀ ਪਤਨੀ ਦੇ ਨਾਲ ਤਸਵੀਰਾਂ ਤੇ ਵੀਡੀਓਜ਼ ਸਾਂਝੇ ਕਰ ਰਹੇ ਹਨ। 

Related Post

ਧਰਮਪ੍ਰੀਤ ਉਰਫ ਮੁੱਖ ਮੰਤਰੀ ਧਮਕ ਬੇਸ ਦੇ ਦਿਹਾਂਤ ਦੀਆਂ ਫੇਕ ਖ਼ਬਰਾਂ ਤੇ ਕਸ਼ਮੀਰ ਸਿੰਘ ਨੇ ਦਿੱਤਾ ਪ੍ਰਤੀਕਰਮ, ਕਿਹਾ ‘ਮੁੱਖ ਮੰਤਰੀ ਬਿਲਕੁਲ ਠੀਕ ਹੈ’
ਅਦਾਕਾਰ ਦਰਸ਼ਨ ਔਲਖ ਨੂੰ GTC Network ਦੇ MD ਤੇ President ਡਾ. ਰਾਬਿੰਦਰ ਨਾਰਾਇਣ ਅਤੇ SMTV ਦੇ Founder ਸਿਮਰਨਜੋਤ ਮੱਕੜ ਨੇ Creators Awards ਨਾਲ ਕੀਤਾ ਸਨਮਾਨਿਤ
ਦਿਲਜੀਤ ਦੋਸਾਂਝ ਦੇ ਅਹਿਮਦਾਬਾਦ ਕੰਸਰਟ ਲਈ ਖੁੱਲ੍ਹੇ ਸਟੇਡੀਅਮ ਦੇ ਗੇਟ, ਪ੍ਰਸ਼ੰਸਕਾਂ ਦੀ ਐਂਟਰੀ ਸ਼ੁਰੂ
ਸ਼ਹਿਨਾਜ਼ ਗਿੱਲ ਨੇ ਆਪਣੇ ਦਾਦਾ ਦਾਦੀ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ
ਰਾਜ ਕੁੰਦਰਾ ਨੇ ਆਪਣੀ ਨਵੀਂ ਫ਼ਿਲਮ ‘ਨਿਹੰਗ’ ਦਾ ਕੀਤਾ ਐਲਾਨ, ਸਿਰ ‘ਤੇ ਰਾਜ ਕੁੰਦਰਾ ਨੇ ਸਜਾਇਆ ਦੁਮਾਲਾ
ਸਿਨੇਮਾਘਰਾਂ ਵਿੱਚ ਰਿਲੀਜ਼ ਨਹੀਂ ਹੋਈ ‘ਸਰਦਾਰ ਜੀ 3’, ਹੁਣ OTT ’ਤੇ ਭਾਰਤ ਵਿੱਚ ਹੋਈ ਰਿਲੀਜ਼, ਬਿਨਾਂ CBFC ਸਰਟੀਫਿਕੇਟ ਕਿਵੇਂ ਦੇਖ ਸਕਣਗੇ ਦਰਸ਼ਕ?

© Copyright Galactic Television & Communications Pvt. Ltd. 2026. All rights reserved.