ਅਦਾਕਾਰ ਧੀਰਜ ਕੁਮਾਰ ਜਲਦ ਹੀ ਆਪਣੀ ਨਵੀਂ ਫ਼ਿਲਮ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ । ਇਸ ਫ਼ਿਲਮ ਦਾ ਪੋਸਟਰ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਸੀ। ਫ਼ਿਲਮ ਦਾ ਨਾਮ ‘ਕਲਿਹਰੀ ਮੋਰ’ ਹੈ। ਜਿਸ ‘ਚ ਧੀਰਜ ਕੁਮਾਰ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ।
Add GTC Pollywood on Google
ਅਦਾਕਾਰ ਧੀਰਜ ਕੁਮਾਰ ਜਲਦ ਹੀ ਆਪਣੀ ਨਵੀਂ ਫ਼ਿਲਮ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ । ਇਸ ਫ਼ਿਲਮ ਦਾ ਪੋਸਟਰ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਸੀ। ਫ਼ਿਲਮ ਦਾ ਨਾਮ ‘ਕਲਿਹਰੀ ਮੋਰ’ ਹੈ। ਜਿਸ ‘ਚ ਧੀਰਜ ਕੁਮਾਰ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ।ਫ਼ਿਲਮ ਦਾ ਨਿਰਦੇਸ਼ਨ ਗੌਰਵ ਰਾਣਾ ਦੇ ਵੱਲੋਂ ਕੀਤਾ ਜਾਵੇਗਾ ।ਫ਼ਿਲਮ ਨੂੰ ਪੋ੍ਰਡਿਊਸ ਕੀਤਾ ਹੈ ਧੀਰਜ ਕੁਮਾਰ ਤੇ ਪਾਲ ਗਰੇਵਾਲ ਨੇ। ਫ਼ਿਲਮ ਨੂੰ ਲੈ ਕੇ ਧੀਰਜ ਕੁਮਾਰ ਨੇ ਲਿਖਿਆ “ਦੋ ਸਾਲ ਦੀ ਮਿਹਨਤ ਆ ਸਾਰੀ ਟੀਮ ਦੀ।

ਇਸ ਫ਼ਿਲਮ ਦੀ ਕਹਾਣੀ ਮੇਰੇ ਦਿਲ ਦੇ ਬਹੁਤ ਕਰੀਬ ਆ। ਸਾਡੀ ਸਾਰੀ ਟੀਮ ਦੀ ਹਮੇਸ਼ਾ ਕੋਸ਼ਿਸ਼ ਆ ਕਿ ਪਹਿਲਾਂ ਨਾਲੋਂ ਬਿਹਤਰ ਕਰੀਏ”।ਇਹ ਫ਼ਿਲਮ ਅਗਲੇ ਸਾਲ ਸਿਨੇਮਾਂ ਘਰਾਂ ‘ਚ ਰਿਲੀਜ਼ ਹੋਵੇਗੀ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਧੀਰਜ ਕੁਮਾਰ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ।ਜਿਸ ‘ਚ ਤਬਾਹ, ਰੱਬ ਦਾ ਰੇਡੀਓ, ਕਿੱਸਾ ਪੰਜਾਬ, ਵਾਰਨਿੰਗ, ਸੱਜਣ ਸਿੰਘ ਰੰਗਰੂਟ ਸਣੇ ਕਈ ਫ਼ਿਲਮਾਂ ‘ਚ ਅਦਾਕਾਰੀ ਕੀਤੀ ਹੈ।

ਹਾਲ ਹੀ ‘ਚ ਹੋਇਆ ਵਿਆਹ
ਅਦਾਕਾਰ ਧੀਰਜ ਕੁਮਾਰ ਨੇ ਹਾਲ ਹੀ ‘ਚ ਵਿਆਹ ਕਰਵਾਇਆ ਹੈ। ਰਾਵੀ ਦੇ ਨਾਲ ਕੁਝ ਮਹੀਨੇ ਪਹਿਲਾਂ ਹੀ ਉਹ ਵਿਆਹ ਦੇ ਬੰਧਨ ‘ਚ ਬੱਝੇ ਸਨ । ਜਿਸ ਤੋਂ ਬਾਅਦ ਉਹ ਲਗਾਤਾਰ ਆਪਣੀ ਪਤਨੀ ਦੇ ਨਾਲ ਤਸਵੀਰਾਂ ਤੇ ਵੀਡੀਓਜ਼ ਸਾਂਝੇ ਕਰ ਰਹੇ ਹਨ।
- GTC Pollywood