ਹਰਭਜਨ ਮਾਨ ਦੀ ਧੀ ਸਾਹਰ ਮਾਨ ਦੀ ਫ਼ਿਲਮ ‘ਖੇਮੋ’ ਦਾ ਅੰਤਰ-ਰਾਸ਼ਟਰੀ ਫ਼ਿਲਮ ਫੈਸਟੀਵਲ ‘ਚ ਹੋਵੇਗਾ ਪ੍ਰੀਮੀਅਰ, ਹਰਭਜਨ ਮਾਨ ਨੇ ਸਾਂਝੀ ਕੀਤੀ ਖੁਸ਼ਖ਼ਬਰੀ

ਹਰਭਜਨ ਮਾਨ ਦੀ ਧੀ ਸਾਹਰ ਮਾਨ ਦੀ ਫ਼ਿਲਮ ‘ਖੇਮੋਂ’ ਦਾ ਇੱਕ ਟੀਜ਼ਰ ਸਾਂਝਾ ਕੀਤਾ ਹੈ। ਜਿਸ ‘ਚ ਪੰਜਾਬ ਦੇ ਦਿਨ-ਬ-ਦਿਨ ਬਦਲ ਰਹੇ ਹਾਲਾਤਾਂ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਲਗਾਤਾਰ ਪੰਜਾਬ ‘ਚੋਂ ਲੋਕ ਵਿਦੇਸ਼ਾਂ ‘ਚ ਜਾ ਰਹੇ ਹਨ ।ਜਿਸ ਕਾਰਨ ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਹਨ ਅਤੇ ਘਰਾਂ ‘ਚ ਬਜ਼ੁਰਗ ਇਕਲਾਪੇ ਦੀ ਜ਼ਿੰਦਗੀ ਜਿਉਂਣ ਦੇ ਲਈ ਮਜਬੂਰ ਹਨ।ਇਸ ਫ਼ਿਲਮ ਨੂੰ ਹੁਣ ਅੰਤਰ-ਰਾਸ਼ਟਰੀ ਦੱਖਣੀ ਏਸ਼ੀਆਈ ਫ਼ਿਲਮ ਫੈਸਟੀਵਲ ‘ਚ ਪ੍ਰੀਮੀਅਰ ‘ਚ ਕੀਤਾ ਜਾਵੇਗਾ। ਇਸ ਬਾਰੇ ਹਰਭਜਨ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਜਾਣਕਾਰੀ ਸਾਂਝੀ ਕੀਤੀ ਹੈ।

By  Shaminder Kaur Kaler September 3rd 2026 03:13 PM

ਹਰਭਜਨ ਮਾਨ ਦੀ ਧੀ ਸਾਹਰ ਮਾਨ ਦੀ ਫ਼ਿਲਮ ‘ਖੇਮੋਂ’ ਦਾ ਇੱਕ ਟੀਜ਼ਰ ਸਾਂਝਾ ਕੀਤਾ ਹੈ। ਜਿਸ ‘ਚ ਪੰਜਾਬ ਦੇ ਦਿਨ-ਬ-ਦਿਨ ਬਦਲ ਰਹੇ ਹਾਲਾਤਾਂ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਲਗਾਤਾਰ ਪੰਜਾਬ ‘ਚੋਂ ਲੋਕ ਵਿਦੇਸ਼ਾਂ ‘ਚ ਜਾ ਰਹੇ ਹਨ ।ਜਿਸ ਕਾਰਨ ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਹਨ ਅਤੇ ਘਰਾਂ ‘ਚ ਬਜ਼ੁਰਗ ਇਕਲਾਪੇ ਦੀ ਜ਼ਿੰਦਗੀ ਜਿਉਂਣ ਦੇ ਲਈ ਮਜਬੂਰ ਹਨ।ਇਸ ਫ਼ਿਲਮ ਨੂੰ ਹੁਣ ਅੰਤਰ-ਰਾਸ਼ਟਰੀ ਦੱਖਣੀ ਏਸ਼ੀਆਈ ਫ਼ਿਲਮ ਫੈਸਟੀਵਲ ‘ਚ ਪ੍ਰੀਮੀਅਰ ‘ਚ ਕੀਤਾ ਜਾਵੇਗਾ। ਇਸ ਬਾਰੇ ਹਰਭਜਨ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਜਾਣਕਾਰੀ ਸਾਂਝੀ ਕੀਤੀ ਹੈ।

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ “ਖੇਮੋ ਦਾ 2026 ਦੇ ਅੰਤਰਰਾਸ਼ਟਰੀ ਦੱਖਣੀ ਏਸ਼ੀਆਈ ਫਿਲਮ ਫੈਸਟੀਵਲ ਵਿੱਚ ਪ੍ਰੀਮੀਅਰ ਹੋਣ ਦਾ ਐਲਾਨ ਕਰਦੇ ਹੋਏ ਬਹੁਤ ਉਤਸ਼ਾਹਿਤ ਹਾਂ! ਇਹ ਕਹਾਣੀ ਸਾਡੇ ਪਿਆਰੇ ਪਿੰਡ ਤੋਂ ਸ਼ੁਰੂ ਹੋਈ ਸੀ ਅਤੇ ਹੁਣ ਇਹ ਵੈਨਕੂਵਰ ਵਿੱਚ ਆ ਰਹੀ ਹੈ, ਇੱਕ ਅਜਿਹਾ ਸ਼ਹਿਰ ਜੋ ਪੰਜਾਬੀ ਡਾਇਸਪੋਰਾ ਦੀਆਂ ਪੀੜ੍ਹੀਆਂ ਦੁਆਰਾ ਬਣਾਇਆ ਗਿਆ ਹੈ, ਜਿਸ ਵਿੱਚ ਮੇਰਾ ਆਪਣਾ ਪਰਿਵਾਰ ਵੀ ਸ਼ਾਮਲ ਹੈ।

ਇਸਨੂੰ ਘਰ ਲਿਆਉਣ ਦਾ ਮਤਲਬ ਸ਼ਬਦਾਂ ਵਿੱਚ ਬਿਆਨ ਕਰਨ ਤੋਂ ਵੱਧ ਹੈ।੨੬ ਸਤੰਬਰ ਨੂੰ ਵੱਡੇ ਪਰਦੇ 'ਤੇ ਖੇਮੋ ਨੂੰ ਦੇਖੋ! ਫਿਲਮਾਂ ਵਿੱਚ ਮਿਲਦੇ ਹਾਂ” ।ਇਹ ਫ਼ਿਲਮ ਇਸੇ ਮਹੀਨੇ ੨੬  ਸਤੰਬਰ ਨੂੰ  ਰਿਲੀਜ਼ ਹੋਣ ਜਾ ਰਹੀ ਹੈ। 

© Copyright Galactic Television & Communications Pvt. Ltd. 2026. All rights reserved.