logo
logo

ਅਲਾਪ ਸਿਕੰਦਰ ਦੀਆਂ ਆਪਣੀ ਲਾੜੀ ਦੇ ਨਾਲ ਤਸਵੀਰਾਂ ਆਈਆਂ ਸਾਹਮਣੇ, ਵੇਖੋ ਖੂਬਸੂਰਤ ਤਸਵੀਰਾਂ

ਅਲਾਪ ਸਿਕੰਦਰ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ। ਹੁਣ ਉਨ੍ਹਾਂ ਦੀਆਂ ਆਪਣੀ ਲਾੜੀ ਦੇ ਨਾਲ ਤਸਵੀਰਾਂ ਸਾਹਮਣੇ ਆਈਆਂ ਹਨ। ਜਿਸ ‘ਚ ਉਹ ਆਪਣੀ ਲਾੜੀ ਦੇ ਨਾਲ ਬੈਠੇ ਹੋਏ ਹਨ। ਇਸ ਵਿਆਹ ਸਮਾਰੋਹ ‘ਚ ਪੰਜਾਬੀ ਮਨੋਰੰਜਨ ਜਗਤ ਦੇ ਕਈ ਸਿਤਾਰੇ ਸ਼ਾਮਿਲ ਹੋਏ । ਜਿਸ ‘ਚ ਪੰਮੀ ਬਾਈ, ਗੁਰਲੇਜ ਅਖਤਰ, ਕੁਲਵਿੰਦਰ ਕੈਲੀ ਸਣੇ ਕਈ ਸਿਤਾਰੇ ਸਨ।ਇਸ ਤੋਂ ਇਲਾਵਾ ਐਮਐਲਏ ਦੇਵ ਮਾਨ, ਤਰੁਣਪ੍ਰੀਤ ਸੌਂਦ ਸਣੇ ਸਿਆਸੀ ਜਗਤ ਦੇ ਨਾਲ ਜੁੜੀਆਂ ਕਈ ਹਸਤੀਆਂ ਵੀ ਸ਼ਾਮਿਲ ਹੋਈਆਂ। 

ਅਲਾਪ ਸਿਕੰਦਰ ਨੇ ਆਪਣੇ ਵਿਆਹ ਦੇ ਇਸ ਖ਼ਾਸ ਮੌਕੇ ‘ਤੇ ਸ਼ੇਰਵਾਨੀ ਦੇ ਨਾਲ ਉੱਪਰ ਮਹਾਰਾਜਿਆਂ ਵਾਲੇ ਸਟਾਈਲ ‘ਚ ਗਾਊਨ ਪਾਇਆ ਹੋਇਆ ਸੀ ।ਜਦੋਂਕਿ ਉਨ੍ਹਾਂ ਦੀ ਲਾੜੀ ਨੇ ਲਾਲ ਰੰਗ ਦਾ ਲਹਿੰਗ ਚੋਲੀ ਪਾਇਆ ਹੋਇਆ ਸੀ। ਜੋੜੀ ਨੂੰ ਆਸ਼ੀਰਵਾਦ ਦੇਣ ਦੇ ਲਈ ਕਈ ਹਸਤੀਆਂ ਮੌਜੂਦ ਰਹੀਆਂ ।

ਸਤਵਿੰਦਰ ਬਿੱਟੀ ਵੀ ਅਲਾਪ ਸਿਕੰਦਰ ਦੇ ਵਿਆਹ ‘ਚ ਖੂਬ ਨੱਚਦੇ ਹੋਏ ਦਿਖਾਈ ਦਿੱਤੇ । ਇਸ ਤੋਂ ਇਲਾਵਾ ਗੁਰਲੇਜ ਅਖਤਰ ਅਤੇ ਕੁਲਵਿੰਦਰ ਕੈਲੀ ਨੇ ਵੀ ਆਪਣੇ ਗੀਤਾਂ ਦੇ ਨਾਲ ਸਮਾਂ ਬੰਨਿਆ। ਦੱਸ ਦਈਏ ਕਿ ਅਲਾਪ ਸਿਕੰਦਰ ਅਮਰ ਨੂਰੀ ਤੇ ਸਰਦੂਲ ਸਿਕੰਦਰ ਦਾ ਵੱਡਾ ਬੇਟਾ ਹੈ ਅਤੇ ਉਨ੍ਹਾਂ ਦੇ ਛੋਟੇ ਬੇਟੇ ਦਾ ਨਾਂਅ ਸਾਰੰਗ ਸਿਕੰਦਰ ਹੈ। 

- GTC Pollywood

Top Stories