ਇਤਿਹਾਸਕ ਘਟਨਾਵਾਂ ਨੂੰ ਦਰਸਾਉਂਦੀ ਫ਼ਿਲਮ ‘ਰਿਆਸਤ’ ਦਾ ਪੋਸਟਰ ਜਾਰੀ, ਜਲਦ ਪਹਿਲੀ ਝਲਕ ਆਏਗੀ ਸਾਹਮਣੇ

ਪੰਜਾਬੀ ਇੰਡਸਟਰੀ ‘ਚ ਆਏ ਦਿਨ ਨਵੀਂਆਂ ਤੇ ਵੱਖਰੇ ਕੰਟੈਂਟ ‘ਤੇ ਫ਼ਿਲਮਾਂ ਬਣ ਰਹੀਆਂ ਹਨ। ਇਸੇ ਲੜੀ ਦੇ ਤਹਿਤ ਪੰਜਾਬ ਦੀ ਅਮੀਰ ਵਿਰਾਸਤ ਨੂੰ ਦਰਸਾਉਂਦੀ ਫ਼ਿਲਮ ਦਰਸ਼ਕਾਂ ਦਾ ਮਨੋਰੰਜਨ ਕਰੇਗੀ । ਜੀ ਹਾਂ ਇਸ ਫ਼ਿਲਮ ਦਾ ਪੋਸਟਰ ਜਾਰੀ ਕੀਤਾ ਗਿਆ ਹੈ ਜਿਸ ‘ਚ ਪੰਜਾਬ ਦੇ ਅਮੀਰ ਇਤਿਹਾਸ ਤੋਂ ਪ੍ਰੇਰਿਤ ਇਸ ਫ਼ਿਲਮ ਦੀ ਕਹਾਣੀ ‘ਚ ਅਤੀਤ ਅਤੇ ਕਾਲਪਨਿਕ ਦੇਸ਼ ‘ਚ ਲੈ ਜਾਂਦੀ ਹੈ। ਇਸ ਫ਼ਿਲਮ ‘ਚ ਮੁੱਖ ਭੂਮਿਕਾ ‘ਚ ਜਸ਼ਨ ਗਿੱਲ ਨਜ਼ਰ ਆਉਣਗੇ ।

By  Shaminder Kaur Kaler August 27th 2026 09:00 AM

ਪੰਜਾਬੀ ਇੰਡਸਟਰੀ ‘ਚ ਆਏ ਦਿਨ ਨਵੀਂਆਂ ਤੇ ਵੱਖਰੇ ਕੰਟੈਂਟ ‘ਤੇ ਫ਼ਿਲਮਾਂ ਬਣ ਰਹੀਆਂ ਹਨ। ਇਸੇ ਲੜੀ ਦੇ ਤਹਿਤ  ਪੰਜਾਬ ਦੀ ਅਮੀਰ ਵਿਰਾਸਤ ਨੂੰ ਦਰਸਾਉਂਦੀ ਫ਼ਿਲਮ ਦਰਸ਼ਕਾਂ ਦਾ ਮਨੋਰੰਜਨ ਕਰੇਗੀ । ਜੀ ਹਾਂ ਇਸ ਫ਼ਿਲਮ ਦਾ ਪੋਸਟਰ ਜਾਰੀ ਕੀਤਾ ਗਿਆ ਹੈ ਜਿਸ ‘ਚ ਪੰਜਾਬ ਦੇ ਅਮੀਰ ਇਤਿਹਾਸ ਤੋਂ ਪ੍ਰੇਰਿਤ ਇਸ ਫ਼ਿਲਮ ਦੀ ਕਹਾਣੀ ‘ਚ ਅਤੀਤ ਅਤੇ ਕਾਲਪਨਿਕ ਦੇਸ਼ ‘ਚ ਲੈ ਜਾਂਦੀ ਹੈ। ਇਸ ਫ਼ਿਲਮ ‘ਚ ਮੁੱਖ ਭੂਮਿਕਾ ‘ਚ ਜਸ਼ਨ ਗਿੱਲ ਨਜ਼ਰ ਆਉਣਗੇ ।

ਜਦੋਂਕਿ ਮਨਜੋਤ ਸਿੰਘ ਵੱਲੋਂ ਬਣਾਈ ਜਾ ਰਹੀ ਇਸ ਫ਼ਿਲਮ ਦੀ ਪੇਸ਼ਕਾਰੀ ਥ੍ਰੀ ਸੇਵਨ ਫ਼ਿਲਮਸ ਅਤੇ ਜਸ਼ਨ ਗਿੱਲ ਫਿਲਮਸ ਦੇ ਵੱਲੋਂ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਇਸ ਫ਼ਿਲਮ ਦੀ ਪਹਿਲੀ ਝਲਕ ਵੀ ਸਾਂਝੀ ਕੀਤੀ ਜਾਵੇਗੀ। ਇਸ ਫ਼ਿਲਮ ਨੂੰ ਲੈ ਕੇ ਫੈਨਸ ਵੀ ਐਕਸਾਈਟਡ ਹਨ ਅਤੇ ਇਸ ਦੀ ਪਹਿਲੀ ਝਲਕ ਵੇਖਣ ਦੇ ਲਈ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਤਰਸੇਮ ਜੱਸੜ ਨੇ ਸਿੱਖ ਇਤਿਹਾਸ ਦੇ ਯੋਧਿਆਂ ਦੀ ਬਹਾਦਰੀ ਨੂੰ ਦਰਸਾਉਂਦੀਆਂ ਫ਼ਿਲਮਾਂ ਬਣਾਈਆਂ ਹਨ ।

ਜਿਸ ਦੇ ਲਈ ਹਾਲ ਹੀ ‘ਚ ਉਨ੍ਹਾਂ ਨੂੰ ਸਨਮਾਨ ਵੀ ਮਿਲਿਆ ਹੈ। ਇਸ ਤੋਂ ਇਲਾਵਾ ਗਿੱਪੀ ਗਰੇਵਾਲ ਨੇ ਵੀ ਸਿੱਖ ਇਤਿਹਾਸ ‘ਤੇ ਫ਼ਿਲਮ ਬਣਾਈ ਸੀ ਅਤੇ ਜਲਦ ਹੀ ਰਾਜ ਕੁੰਦਰਾ ਵੀ ਸਿੱਖ ਇਤਿਹਾਸ ਨੂੰ ਦਰਸਾਉਂਦਾ ਆਪਣਾ ਅਗਲਾ ਪ੍ਰੋਜੈਕਟ ਜਲਦ ਹੀ ਲੈ ਕੇ ਆ ਰਹੇ ਹਨ । 


Related Post

ਧਰਮਪ੍ਰੀਤ ਉਰਫ ਮੁੱਖ ਮੰਤਰੀ ਧਮਕ ਬੇਸ ਦੇ ਦਿਹਾਂਤ ਦੀਆਂ ਫੇਕ ਖ਼ਬਰਾਂ ਤੇ ਕਸ਼ਮੀਰ ਸਿੰਘ ਨੇ ਦਿੱਤਾ ਪ੍ਰਤੀਕਰਮ, ਕਿਹਾ ‘ਮੁੱਖ ਮੰਤਰੀ ਬਿਲਕੁਲ ਠੀਕ ਹੈ’
ਅਦਾਕਾਰ ਦਰਸ਼ਨ ਔਲਖ ਨੂੰ GTC Network ਦੇ MD ਤੇ President ਡਾ. ਰਾਬਿੰਦਰ ਨਾਰਾਇਣ ਅਤੇ SMTV ਦੇ Founder ਸਿਮਰਨਜੋਤ ਮੱਕੜ ਨੇ Creators Awards ਨਾਲ ਕੀਤਾ ਸਨਮਾਨਿਤ
ਦਿਲਜੀਤ ਦੋਸਾਂਝ ਦੇ ਅਹਿਮਦਾਬਾਦ ਕੰਸਰਟ ਲਈ ਖੁੱਲ੍ਹੇ ਸਟੇਡੀਅਮ ਦੇ ਗੇਟ, ਪ੍ਰਸ਼ੰਸਕਾਂ ਦੀ ਐਂਟਰੀ ਸ਼ੁਰੂ
ਸ਼ਹਿਨਾਜ਼ ਗਿੱਲ ਨੇ ਆਪਣੇ ਦਾਦਾ ਦਾਦੀ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ
ਰਾਜ ਕੁੰਦਰਾ ਨੇ ਆਪਣੀ ਨਵੀਂ ਫ਼ਿਲਮ ‘ਨਿਹੰਗ’ ਦਾ ਕੀਤਾ ਐਲਾਨ, ਸਿਰ ‘ਤੇ ਰਾਜ ਕੁੰਦਰਾ ਨੇ ਸਜਾਇਆ ਦੁਮਾਲਾ
ਸਿਨੇਮਾਘਰਾਂ ਵਿੱਚ ਰਿਲੀਜ਼ ਨਹੀਂ ਹੋਈ ‘ਸਰਦਾਰ ਜੀ 3’, ਹੁਣ OTT ’ਤੇ ਭਾਰਤ ਵਿੱਚ ਹੋਈ ਰਿਲੀਜ਼, ਬਿਨਾਂ CBFC ਸਰਟੀਫਿਕੇਟ ਕਿਵੇਂ ਦੇਖ ਸਕਣਗੇ ਦਰਸ਼ਕ?

© Copyright Galactic Television & Communications Pvt. Ltd. 2026. All rights reserved.