logo
logo

ਇਤਿਹਾਸਕ ਘਟਨਾਵਾਂ ਨੂੰ ਦਰਸਾਉਂਦੀ ਫ਼ਿਲਮ ‘ਰਿਆਸਤ’ ਦਾ ਪੋਸਟਰ ਜਾਰੀ, ਜਲਦ ਪਹਿਲੀ ਝਲਕ ਆਏਗੀ ਸਾਹਮਣੇ

ਪੰਜਾਬੀ ਇੰਡਸਟਰੀ ‘ਚ ਆਏ ਦਿਨ ਨਵੀਂਆਂ ਤੇ ਵੱਖਰੇ ਕੰਟੈਂਟ ‘ਤੇ ਫ਼ਿਲਮਾਂ ਬਣ ਰਹੀਆਂ ਹਨ। ਇਸੇ ਲੜੀ ਦੇ ਤਹਿਤ  ਪੰਜਾਬ ਦੀ ਅਮੀਰ ਵਿਰਾਸਤ ਨੂੰ ਦਰਸਾਉਂਦੀ ਫ਼ਿਲਮ ਦਰਸ਼ਕਾਂ ਦਾ ਮਨੋਰੰਜਨ ਕਰੇਗੀ । ਜੀ ਹਾਂ ਇਸ ਫ਼ਿਲਮ ਦਾ ਪੋਸਟਰ ਜਾਰੀ ਕੀਤਾ ਗਿਆ ਹੈ ਜਿਸ ‘ਚ ਪੰਜਾਬ ਦੇ ਅਮੀਰ ਇਤਿਹਾਸ ਤੋਂ ਪ੍ਰੇਰਿਤ ਇਸ ਫ਼ਿਲਮ ਦੀ ਕਹਾਣੀ ‘ਚ ਅਤੀਤ ਅਤੇ ਕਾਲਪਨਿਕ ਦੇਸ਼ ‘ਚ ਲੈ ਜਾਂਦੀ ਹੈ। ਇਸ ਫ਼ਿਲਮ ‘ਚ ਮੁੱਖ ਭੂਮਿਕਾ ‘ਚ ਜਸ਼ਨ ਗਿੱਲ ਨਜ਼ਰ ਆਉਣਗੇ ।

ਜਦੋਂਕਿ ਮਨਜੋਤ ਸਿੰਘ ਵੱਲੋਂ ਬਣਾਈ ਜਾ ਰਹੀ ਇਸ ਫ਼ਿਲਮ ਦੀ ਪੇਸ਼ਕਾਰੀ ਥ੍ਰੀ ਸੇਵਨ ਫ਼ਿਲਮਸ ਅਤੇ ਜਸ਼ਨ ਗਿੱਲ ਫਿਲਮਸ ਦੇ ਵੱਲੋਂ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਇਸ ਫ਼ਿਲਮ ਦੀ ਪਹਿਲੀ ਝਲਕ ਵੀ ਸਾਂਝੀ ਕੀਤੀ ਜਾਵੇਗੀ। ਇਸ ਫ਼ਿਲਮ ਨੂੰ ਲੈ ਕੇ ਫੈਨਸ ਵੀ ਐਕਸਾਈਟਡ ਹਨ ਅਤੇ ਇਸ ਦੀ ਪਹਿਲੀ ਝਲਕ ਵੇਖਣ ਦੇ ਲਈ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਤਰਸੇਮ ਜੱਸੜ ਨੇ ਸਿੱਖ ਇਤਿਹਾਸ ਦੇ ਯੋਧਿਆਂ ਦੀ ਬਹਾਦਰੀ ਨੂੰ ਦਰਸਾਉਂਦੀਆਂ ਫ਼ਿਲਮਾਂ ਬਣਾਈਆਂ ਹਨ ।

ਜਿਸ ਦੇ ਲਈ ਹਾਲ ਹੀ ‘ਚ ਉਨ੍ਹਾਂ ਨੂੰ ਸਨਮਾਨ ਵੀ ਮਿਲਿਆ ਹੈ। ਇਸ ਤੋਂ ਇਲਾਵਾ ਗਿੱਪੀ ਗਰੇਵਾਲ ਨੇ ਵੀ ਸਿੱਖ ਇਤਿਹਾਸ ‘ਤੇ ਫ਼ਿਲਮ ਬਣਾਈ ਸੀ ਅਤੇ ਜਲਦ ਹੀ ਰਾਜ ਕੁੰਦਰਾ ਵੀ ਸਿੱਖ ਇਤਿਹਾਸ ਨੂੰ ਦਰਸਾਉਂਦਾ ਆਪਣਾ ਅਗਲਾ ਪ੍ਰੋਜੈਕਟ ਜਲਦ ਹੀ ਲੈ ਕੇ ਆ ਰਹੇ ਹਨ । 

- GTC Pollywood

Top Stories